
9 ਫਰਵਰੀ ਤੋਂ ਦੱਖਣੀ ਕੋਰੀਆ ਦੇ ਸ਼ਹਿਰ ਪਯੋਨਗਚੈਂਗ ‘ਚ ਹੋਣ ਵਾਲੀਆਂ ਅੋਲਮਪਿਕ ਖੇਡਾਂ (ਸਰਦ ਰੁੱਤ) ਦੀ ਅੋਪਨਿੰਗ ਸਰਿਮਨੀ ਵਿੱਚ ਕੈਨੇਡਾ ਦਾ ਝੰਡਾ ਚੁੱਕਣ ਲਈ 2 ਆਇਸ ਡਾਂਸਰ (ਸਕੇਟਰਸ) ਨੂੰ ਚੁਣਿਆ ਗਿਆ ।ਚੁਣੇ ਗਏ ਆਇਸ ਡਾਂਸਰ ਟੀਸਾ ਵਰਚਊ (28) ਅਤੇ ਚਕੋਟ ਮੋਇਅਰ (30) 1994 ਤੋਂ ਬਾਅਦ ਪਹਿਲੇ ਆਇਸ ਸਕੇਟਰ ਹਨ ਜੋ ਕੈਨੇਡਾ ਦੇ ਝੰਡੇ ਨੂੰ ਲੈ ਕੇ ਮਾਰਚ ਪਾਸ ਵਿੱਚ ਅਗਵਾਈ ਕਰਨਗੇ ।ਇਹ ਜੋੜੀ ਪਿਛਲੇ 8 ਸਾਲ ਤੋਂ ਕੈਨੇਡਾ ਦੀ ਕੌਮੀ ਚੈਂਪੀਅਨ ਹੀ ਨਹੀਂ ਸਗੋਂ 3 ਵਾਰ ਤੋਂ ਵਲਡ ਚੈਂਪੀਅਨ ਵੀ ਹੈ।
ੀੲੱਥੇ ਤਹਾਨੂੰ ਦੱਸ ਦਇਏ ਕਿ ਜਦੋਂ ਇਸ ਜੋੜੀ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਉਸ ਵਕਤ ਕੈਨੇਡਾ ਪੀ.ਐਮ. ਜਸਟਿਨ ਟਰੂਡੋ ਵੀ ਹਾਜ਼ਿਰ ਸਨ।