
ਇਰਾਕ ਅਤੇ ਅਮਰੀਕਾ ਵਿਚਾਲੇ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਕੈਨੇਡੀਅਨ ਸੈਨਿਕਾਂ ਨੂੰ ਅਸਥਾਈ ਤੌਰ ‘ਤੇ ਇਰਾਕ ਤੋਂ ਕੁਵੈਤ ਭੇਜਿਆ ਗਿਆ
ਅਮਰੀਕਾ ਵੱਲੋਂ ਈਰਾਨ ਦੇ ਸੈਨਿਕ ਜਨਰਲ ਕਾਸੇਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਇਰਾਕ ਵਿੱਚ ਪੱਛਮੀ ਫੌਜਾਂ ਹਾਈ ਅਲਰਟ ‘ਤੇ ਹਨ।
ਇਸ ਸਬੰਧੀ ਕੈਨੇਡਾ ਦੇ ਡਿਫੈਂਸ ਸਟਾਫ ਦੇ ਮੁਖੀ ਜਰਨਲ ਜੋਨਾਥਨ ਵੈਨਸ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਰਾਕ ਅਤੇ ਅਮਰੀਕਾ ਵਿਚਾਲੇ ਵੱਧ ਰਹੇ ਤਣਾਅ ਨੂੰ ਦੇਖਦਿਆਂ ਕੁਝ ਕੈਨੇਡੀਅਨ ਸੈਨਿਕਾਂ ਨੂੰ ਅਸਥਾਈ ਤੌਰ ‘ਤੇ ਇਰਾਕ ਤੋਂ ਕੁਵੈਤ ਭੇਜਿਆ ਗਿਆ ਹੈ।
ਇਸ ਸਬੰਧੀ ਵੈਨਸ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਇੱਕ ਪੱਤਰ ਵੀ ਸਾਂਝਾ ਕੀਤਾ ਹੈ ਜੋ ਕਿ ਉਹਨਾਂ ਨੇ ਇਰਾਕ ਅਤੇ ਨੇੜਲੇ ਖੇਤਰਾਂ ਦੇ ਕੈਨੇਡੀਅਨ ਸੈਨਿਕਾਂ ਦੇ ਪਰਿਵਾਰਾਂ ਨੂੰ ਭੇਜਿਆ ਹੈ
ਉਹਨਾਂ ਇਹ ਵੀ ਦੱਸਿਆ ਹੈ ਕਿ ਇਹ ਕਦਮ, ਜਰਮਨੀ ਅਤੇ ਕਈ ਹੋਰ ਸਹਿਯੋਗੀ ਦੇਸ਼ ਦੀ ਕਾਰਵਾਈ, ਜੋ ਆਪਣੀਆਂ ਕੁਝ ਫੌਜਾਂ ਵਾਪਸ ਲੈ ਚੁੱਕੇ ਹਨ, ਤੋਂ ਬਾਅਦ ਲਿਆ ਗਿਆ ਹੈ।
ਜ਼ਿਕਰ-ਏ-ਖਾਸ ਹੈ ਹੈ ਕਿ ਇਰਾਕ ਵਿੱਚ ਕਨੇਡਾ ਦੇ ਤਕਰੀਬਨ 500 ਸੈਨਿਕ ਹਨ, ਜਿਨਾਂ ਵਿੱਚੋਂ ਜ਼ਿਆਦਤਰ ਇਸਲਾਮਿਕ ਸਟੇਟ ਆਫ ਇਰਾਕ ਅਤੇ ਲੇਵੈਂਟ ਨਾਲ ਲੜਨ ਲਈ ਸਥਾਨਕ ਬਲਾਂ ਨੂੰ ਸਿਖਲਾਈ ਦੇਣ ਵਿੱਚ ਸਹਾਇਤਾ ਕਰ ਰਹੇ ਹਨ।
ਈਰਾਨੀ ਮੇਜਰ-ਜਨਰਲ. ਕਾਸੇਮ ਸੇਲੇਮਾਨੀ ਦੀ ਮੌਤ ਤੋਂ ਬਾਅਦ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਰਾਨ ਜਵਾਬੀ ਕਾਰਵਾਈ ‘ਚ ਕੋਈ ਹਿੰਸਕ ਰਣਨੀਤੀ ਅਪਨਾ ਸਕਦਾ ਹੈ।