ਓਂਟਾਰੀਓ ਦੇ ਸਰਕਾਰੀ ਐਲੀਮੈਂਟਰੀ ਅਤੇ ਹਾਈ ਸਕੂਲ ਅਧਿਆਪਕਾਂ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਹੜਤਾਲ ‘ਤੇ ਜਾਣ ਦੀ ਉਮੀਦ!

Written by Ragini Joshi

Published on : November 6, 2019 11:39
ਓਂਟਾਰੀਓ ਦੇ ਸਰਕਾਰੀ ਐਲੀਮੈਂਟਰੀ ਅਤੇ ਹਾਈ ਸਕੂਲ ਅਧਿਆਪਕਾਂ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਹੜਤਾਲ 'ਤੇ ਜਾਣ ਦੀ ਉਮੀਦ!

ਓਂਟਾਰੀਓ ਦੇ ਸਰਕਾਰੀ ਐਲੀਮੈਂਟਰੀ ਅਤੇ ਹਾਈ ਸਕੂਲ ਅਧਿਆਪਕਾਂ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਹੜਤਾਲ ‘ਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਸ ਸਬੰਧੀ ਓਂਟਾਰੀਓ ਦੀ ਐਲੀਮੈਂਟਰੀ ਅਧਿਆਪਕ ਫੈੱਡਰੇਸ਼ਨ ਅਤੇ ਸਰਕਾਰ ਨੇ ਇੱਕ ਤਣਾਅਪੂਰਨ ਸਮਝੌਤੇ ਦੌਰਾਨ ਸੋਮਵਾਰ ਨੂੰ ਇੱਕ ਕੌਂਸਲਰ ਨਾਲ ਮੁਲਾਕਾਤ ਕੀਤੀ।

ਈ.ਟੀ.ਐੱਫ.ਓ ਪ੍ਰੈਜ਼ੀਡੈਂਟ ਸੈਮ ਹੈਮੋਂਦ ਦਾ ਕਹਿਣਾ ਹੈ ਕਿ ਇਹ ਮੁਲਾਕਾਤ ਬਹੁਤੀ ਫਾਇਦੇਮੰਦ ਨਹੀਂ ਰਹੀ ਕਿਉਂਕਿ ਅਧਿਆਪਕਾ ਵਲੋਂ ਰੱਖੇ ਕਿਸੇ ਵੀ ਮੁੱਦੇ ਦਾ ਸਰਕਾਰ ਵਲੋਂ ਕੋਈ ਹਲ ਨਹੀਂ ਕੱਢਿਆ ਗਿਆ।

ਉਹਨਾਂ ਦਾ ਕਹਿਣਾ ਹੈ ਕਿ ਯੂਨੀਅਨ ਹੋਰ ਇੰਤਜ਼ਾਰ ਨਹੀਂ ਕਰੇਗੀ ਅਤੇ ਉਹ ਚਾਹੁੰਦੇ ਹਨ ਕਿ ਸਰਕਾਰ ਅਧਿਆਪਕਾਂ ਵਲੋਂ ਰੱਖੇ ਮੁੱਦਿਆਂ ਉਤੇ ਗੰਭੀਰ ਤਰੀਕੇ ਨਾਲ ਗੌਰ ਕਰੇ।
ਗੌਰ ਤਲਬ ਹੈ ਕਿ ਯੂਨੀਅਨ ਵਲੋਂ ਇਕ ਨੋ ਬੋਰਡ ਰਿਪੋਰਟ ਦੀ ਮੰਗ ਕੀਤੀ ਗਈ ਹੈ ਜਿਸਨੂੰ ਜਾਰੀ ਹੋਣ ਵਿਚ ਕੁਝ ਦਿਨ ਲੱਗ ਸਕਦੇ ਹਨ। ਰਿਪੋਰਟ ਮਿਲਣ ਦੇ 17 ਦਿਨ ਬਾਅਦ ਐਲੀਮੈਂਟਰੀ ਅਧਿਆਪਕ ਹੜਤਾਲ ‘ਤੇ ਜਾ ਸਕਦੇ ਹਨ।
ਓਂਟਾਰੀਓ ਦੇ ਸਰਕਾਰੀ ਐਲੀਮੈਂਟਰੀ ਅਤੇ ਹਾਈ ਸਕੂਲ ਅਧਿਆਪਕਾਂ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਹੜਤਾਲ 'ਤੇ ਜਾਣ ਦੀ ਉਮੀਦ!
ਹਾਈ ਸਕੂਲ ਅਧਿਆਪਕ 18 ਤੋਂ ਹੜਤਾਲ ‘ਤੇ ਜਾ ਸਕਦੇ ਹਨ ਕਿਉਂਕਿ ਉਹਨਾਂ ਨੂੰ ਸ਼ੁਕਰਵਾਰ ਨੂੰ ਨੋ-ਬੋਰਡ ਰਿਪੋਰਟ ਮਿਲ ਗਈ ਸੀ।

ਜ਼ਿਕਰਯੋਗ ਹੈ ਕਿ ਹੈਮੋਂਦ ਦਾ ਕਹਿਣਾ ਹੈ ਕਿ ਪਾਰਟੀਆਂ ਅਗਲੇ ਹਫਤੇ ਦੁਬਾਰਾ ਬੈਠਕ ਕਰਨ ਲਈ ਤਿਆਰ ਹਨ, ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਉਦੋਂ ਤਕ ਅਧਿਆਪਕ ਦੀਆ ਮੰਗਾਂਾਂ ਉਤੇ ਗੰਭੀਰ ਰੂਪ ‘ਚ ਗੌਰ ਕਰੇਗੀ।