ਔਰਤ ਬਣੀ, ਗਲਤੀ ਨਾਲ ‘ਕਰੋੜਪਤੀ’…..

Published on : January 10, 2018 4:13
ਔਰਤ ਬਣੀ, ਗਲਤੀ ਨਾਲ ‘ਕਰੋੜਪਤੀ’
ਔਰਤ ਬਣੀ, ਗਲਤੀ ਨਾਲ ‘ਕਰੋੜਪਤੀ’

‘ਦੇਨੇ ਵਾਲਾ ਜਬ ਬੀ ਦੇਤਾ ਦੇਤਾ ਛੱਪੜਫਾੜ ਕੇ’… ਇਸ ਗੱਲ ਨੂੰ ਸੱਚ ਹੁੰਦਿਆਂ ਵੇਖ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਕਈ ਵਾਰ ਕਿਸੇ ਇੱਕ ਦੀ ਗਲਤੀ ਕਿਸੇ ਹੋਰ ਨੂੰ ਕਰੋੜਪਤੀ ਬਣਾ ਸਕਦੀ ਹੈ।ਸੋ ਇਹ ਮਾਮਲਾ ਅਮਰੀਕਾ ਦੇ ਨਿਊਜਰਸੀ ‘ਚ ਸਾਹਮਣੇ ਆਇਆ ਹੈ ਜਿੱਥੇ ਕਿਸੇ ਦੂਜੇ ਦੀ ਗਲਤੀ ਨਾਲ ਇਕ ਔਰਤ ਕਰੋੜਪਤੀ ਬਣ ਗਈ। ਜਾਣਕਾਰੀ ਅਨੁਸਾਰ ਨਿਊਜਰਸੀ ਦੇ ਮੈਨਹਟਨ ‘ਚ ਇਕ ਸੁਪਰ ਮਾਰਕੀਟ ‘ਚ ਖ਼ਰੀਦ ਕਰਨ ਗਈ 46 ਸਾਲਾ ਓਕਸਾਨਾ ਜਹਾਰੋਵ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਇਕ ਲਾਟਰੀ ਖ਼ਰੀਦੀ ਜਿਸ ਦੀ ਕੀਮਤ ਇਕ ਡਾਲਰ ਸੀ,
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਟੋਰ ‘ਚ ਬੈਠੇ ਇਕ ਵਿਅਕਤੀ ਨੇ ਉਸ ਨੂੰ ਇਕ ਡਾਲਰ ਵਾਲੀ ਲਾਟਰੀ ਦੀ ਬਜਾਏ ਗਲਤੀ ਨਾਲ 10 ਡਾਲਰ ਵਾਲੀ ‘ਸੈੱਟ ਫ਼ਾਰ ਲਾਈਫ਼’ ਦੀ ਲਾਟਰੀ ਦੇ ਦਿੱਤੀ ।
ਓਕਸਾਨਾ ਨੇ ਕਿਹਾ ਕਿ ਉਸ ਨੇ ਲਾਟਰੀ ਨੂੰ ਤੁਰੰਤ ਸਕਰੈਚ ਨਹੀਂ ਕੀਤਾ, ਪਰ ਬਾਅਦ ‘ਚ ਜਦ ਉਸ ਨੇ ਇਸ ਲਾਟਰੀ ਨੂੰ ਸਕਰੈਚ ਕੀਤਾ ਤਾਂ ਉਹ ਹੈਰਾਨ ਰਹਿ ਗਈ ਕਿਉਂਕਿ ਲਾਟਰੀ ‘ਤੇ 5 ਮਿਲੀਅਨ ਡਾਲਰ (31 ਕਰੋੜ 66 ਲੱਖ ਰੁਪਏ) ਦੀ ਇਨਾਮੀ ਰਾਸ਼ੀ ਸੀ ।
ਇੱਥੇ ਤਹਾਨੂੰ ਦਸ ਦਇਏ ਕਿ ਹੁਣ ਓਕਸਾਨਾ ਨੂੰ 19 ਸਾਲ ਤੱਕ ਹਰ ਸਾਲ 2,60,000 ਡਾਲਰ (ਇਕ ਕਰੋੜ 64 ਲੱਖ ਰੁਪਏ) ਮਿਿਲਆ ਕਰਨਗੇ ਜਿਸ ਨਾਲ ਵਾਧੂ ਰਾਸ਼ੀ ਦੇ ਰੂਪ ‘ਚ 60 ਹਜ਼ਾਰ ਡਾਲਰ (38 ਲੱਖ ਰੁਪਏ) ਵੀ ਮਿਲਣਗੇ।