ਕੈਥਲੀਨ ਵਿਨ ਨੇ ਮੰਤਰੀ ਮੰਡਲ ਵਿਚ ਕੀਤਾ ਫੇਰ-ਬਦਲ….

ਕੈਨੇਡਾ ‘ਚ ਉਂਟਾਰੀਓ ਸੂਬੇ ਦੀ ਮੁੱਖ ਮੰਤਰੀ ਕੈਥਲੀਨ ਵਿਨ ਨੇ ਆਪਣੇ ਮੰਤਰੀ ਮੰਡਲ ਵਿਚ ਫੇਰ-ਬਦਲ ਕੀਤਾ ਅਤੇ (7 ਜੂਨ ਨੂੰ ਹੋਣ ਵਾਲੀਆਂ) ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕੇ ਕੈਬਨਿਟ ਮੰਤਰੀਆਂ ਦੀ ਜਗ੍ਹਾ 3 ਔਰਤ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ। ਬਰੈਂਪਟਨ-ਸਪਿ੍ੰਗਡੇਲ ਹਲਕੇ ਤੋਂ ਹਰਿੰਦਰ ਮੱਲ੍ਹੀ, ਓਟਾਵਾ-ਵੇਨੀਏ ਤੋਂ ਨਥਲੀ ਡਸ ਰੋਜ਼ੀਏਰਜ਼ ਅਤੇ ਕਿਚਨਰ ਸੈਂਟਰ ਤੋਂ ਡਾਏਨ ਵਰਨਾਈਲ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਚਾਰ ਹੋਰ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ ਹਨ।ਬੀਬੀ ਮੱਲ੍ਹੀ ਨੂੰ ਔਰਤਾਂ ਦੇ ਦਰਜੇ ਦਾ ਮੰਤਰਾਲਾ ਮਿਿਲਆ ਹੈ।