ਕੈਨੇਡਾ ਦਾ ਸੰਗੀਤਕਾਰ ਫੜਿਆ ਗਿਆ ਡਰੱਗ ਮਾਮਲੇ ‘ਚ ……




ਸੰਗੀਤਕਾਰ ਫੜਿਆ ਗਿਆ ਡਰੱਗ ਮਾਮਲੇ
ਸੰਗੀਤਕਾਰ ਫੜਿਆ ਗਿਆ ਡਰੱਗ ਮਾਮਲੇ

ਕੈਨੇਡਾ ਦਾ ਇੱਕ ਵਿਅਕਤੀ ਜੋ ਕਿ ਇੱਕ ਸੰਗੀਤਕਾਰ ਵਜੋਂ ਜਾਣਿਆ ਜਾਂਦਾ ਸੀ ।ਹੁਣ ਉਸ ਨੂੰ ਜਾਪਾਨ ਦੇ ਵਿੱਚ ਦਰੱਗ ਮਾਫਿਆ ਵਜੋਂ ਜਾਣਿਆ ਜਾਂਦਾ ਹੈ।ਕੈਨੇਡਾ ਦੇ ਇਹ ਵਿਅਕਤੀ ਵੈਨਕੁਵਰ ਸ਼ਹਿਰ ਦਾ ਇਕ ਸੰਗੀਤਕਾਰ ਹੈ ਜਿਸ ਨੂੰ ਜਾਪਾਨ ‘ਚ 7 ਮਿਲੀਅਨ ਡਾਲਰਾਂ ਦੀ ਡਰਗਜ਼ ਸਮੇਤ ਫੜਿਆ ਗਿਆ ਸੀ ਤੇ ਇਸ ਸਮੇਂ ਉਹ ਸਲਾਖਾਂ ਪਿੱਛੇ ਹੈ। ਇਸ ਦੋਸ਼ੀ ਦੀ ਪਛਾਣ ਦਾਨ ਸਕੁਮ ਦੇ ਨਾਂ ਤੋਂ ਹੋਈ ਹੈ। ਜਾਣਕਾਰੀ ਮੁਤਾਬਕ ਪਿਛਲੇ ਮਹੀਨੇ 11 ਦਸੰਬਰ ਨੂੰ ਦਾਨ ਸਕੁਮ ਜਾਪਾਨ ਦੇ ਹਵਾਈ ਅੱਡੇ ਟੋਕੀਓ ਤੋਂ ਫੜਿਆ ਗਿਆ ਸੀ।
ਇੱਥੇ ਤਹਾਨੂੰ ਦੱਸ ਦਇਏ ਕਿ ਜਾਪਾਨੀ ਪੁਲਿਸ ਨੇ ਦੱਸਿਆ ਕਿ 9.8 ਕਿਲੋ ਕੋਕੀਨ ਨੂੰ ਦੋਸ਼ੀ ਨੇ ਆਪਣੀ ਗਿਟਾਰ ‘ਚ ਛੁਪਾ ਕੇ ਰੱਖਿਆ ਸੀ। ਇਸ ਨੇ ਬਹੁਤ ਹੀ ਚਲਾਕੀ ਨਾਲ ਗਿਟਾਰ ਦੇ ਹੇਠਾਂ ਦੇ ਕਵਰ ‘ਚ ਪਹਿਲਾਂ ਨਸ਼ਾ ਛੁਪਾਇਆ ਤੇ ਫਿਰ ਇਸ ਦੇ ਉੱਪਰ ਹੋਰ ਸਮਾਨ ਰੱਖ ਦਿੱਤਾ ਤਾਂ ਕਿ ਕਿਸੇ ਨੂੰ ਇਸ ‘ਤੇ ਸ਼ੱਕ ਨਾ ਪਵੇ। ਪੁਲਸ ਨੇ ਦੱਸਿਆ ਕਿ ਜਦ ਦਾਨ ਸਕੁਮ ਫਲਾਈਟ ਰਾਹੀਂ ਵੈਨਕੁਵਰ ਤੋਂ ਜਾਪਾਨ ਪੁੱਜਾ ਤਾਂ ਉਸ ਨੂੰ ਜਾਪਾਨੀ ਕਸਟਮ ਅਧਿਕਾਰੀਆਂ ਨੇ ਜਾਂਚ ਦੌਰਾਨ ਫੜ ਲਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਸ਼ੀ ‘ਤੇ ਉਸ ਸਮੇਂ ਸ਼ੱਕ ਪਿਆ ਜਦ ਉਹ ਵਾਰ-ਵਾਰ ਪਸੀਨੇ ਨਾਲ ਭਿੱਜ ਰਿਹਾ ਸੀ।ਫਿਲਹਾਲ ਦੋਸ਼ੀ ਸਲਾਖਾਂ ਪਿੱਛੇ ਹੈ ਅਤੇ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ।