ਕੈਨੇਡਾ – ਨੋਵਾ ਸਕੋਸ਼ੀਆ ਸੂਬੇ ਵਿਖੇ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਕੈਨੇਡਾ ਦੇ ਨੋਵਾ ਸਕੋਸ਼ੀਆ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬ ਤੋ ਆਏ ਅੰਤਰ-ਰਾਸ਼ਟਰੀ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਮੋਗਾ ਤੋਂ ਸੀ। ।

ਜਾਣਕਾਰੀ ਮੁਤਾਬਕ, ਕਾਰ ਪਾਰਕਿੰਗ ਨੂੰ ਲੈਕੇ ਹੋਏ ਇਸ ਝਗੜੇ ‘ਚ ਪ੍ਰਭਜੋਤ ਸਿੰਘ ‘ਤੇ ਕੁਝ ਵਿਅਕਤੀਆਂ ਦੇ ਗਰੁੱਪ ਵੱਲੋਂ ਹਮਲਾ ਕੀਤਾ ਗਿਆ ਅਤੇ ਉਸ ਦੇ ਗਲੇ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਪ੍ਰਬਜੋਤ ਦੀ ਮੌਤ ਹੋ ਗਈ। ਮਿਰਤਕ ਨੋਜਵਾਨ ਪੰਜਾਬ ਦੇ ਬੁੱਕਣਵਾਲਾ (ਮੋਗਾ) ਪਿੰਡ ਨਾਲ ਸਬੰਧਤ ਸੀ।