
ਬਰੈਮਪਟਨ ਪੁਲਿਸ ਨੇ ਅੱਜ ਇੱਕ ਪੰਜਾਬੀ ਨੌਜਵਾਨ ਨੂੰ ਆਪਣੀ ਪਤਨੀ ਅਤੇ ਸੱਸ ਦੇ ਕਤਲ ਦੇ ਜ਼ੁਰਮ ਹੇਠ ਗ੍ਰਿਫਤਾਰ ਕਰ ਲਿਆ।ਸ਼ੁਕਰਵਾਰ ਰਾਤੀ ਵਾਪਰੇ ਇਸ ਹਾਦਸੇ ਵਿੱਚ ਦਲਵਿੰਦਰ ਸਿੰਘ ਨਾਮੀ ਦੋਸ਼ੀ ਨੇ ਆਪਣੀ ਪਤਨੀ ਬਲਜੀਤ ਥਾਂਦੀ (32) ਅਤੇ ਅਵਤਾਰ ਕੌਰ (60) ਨੂੰ ਤੇਜ਼ ਹਥਿਆਰ ਨਾਲ ਕਤਲ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਘਰ ਵਿੱਚ ਇੱਕ ਛੋਟਾ ਬੱਚਾ ਸੀ ਉਸ ਨੂੰ ਚਿਲਡਰਨ ਏਡ ਸੋਸਾਇਟੀ ਕੋਲ ਸੌਂਪ ਦਿੱਤਾ ਗਿਆ