ਕੈਨੇਡੀਅਨ ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਵਿੱਚ ਹੋਇਆ ਕਈ ਗੁਣਾਂ ਵਾਧਾ

Published on : January 6, 2018 6:22
ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਵਿੱਚ ਬਹੁਤ ਵਾਧਾ
ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਵਿੱਚ ਬਹੁਤ ਵਾਧਾ

ਪਹਿਲਾਂ ਕੈਨੇਡਾ ਦੇ ਵਿੱਚ ਸਿਟੀਜ਼ਨਸ਼ਿਪ ਲੈਣਾ ਕਾਫੀ ਔਖਾ ਸੀ ਤੇ ਹੁਣ ਕੈਨੇਡੀਅਨ ਸਰਕਾਰ ਵੱਲੋਂ ਕੈਨੇਡੀਅਨ ਸਿਟੀਜ਼ਨਸ਼ਿਪ ਕਾਨੂੰਨ ਦੀ ਭਾਸ਼ਾ ਨੀਤੀ ’ਚ ਤਬਦੀਲੀ ਕੀਤੀ ਗਈ ਹੈ। ਜਿਸ ਕਾਰਨ ਕੈਨੇਡੀਅਨ ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਵਿੱਚ ਕਈ ਗੁਣਾਂ ਵਾਧਾ ਹੋਇਆ ਹੈ।

ਕੈਨੇਡੀਅਨ ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਵਿੱਚ ਕਈ ਗੁਣਾਂ ਵਾਧਾ

ਇਸ ਵਾਧੇ ਕਾਰਨ ਹੈ ਇੰਮੀਗਰੇਸ਼ਨ, ਰਿਿਫਊਜ਼ੀ ਤੇ ਸਿਟੀਜ਼ਨ ਵਿਭਾਗ ਨੇ ਭਾਸ਼ਾ ਕਾਨੂੰਨ ਵਿੱਚ ਤਬਦੀਲ਼ੀ ਕਰਨਾ ਜਿਸ ਨਾਲ ਇੱਕ ਹਫਤੇ ਵਿੱਚ ਹੀ 17 ਹਜ਼ਾਰ ਤੋਂ ਵੀ ਵੱਧ ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਹਨ। ਜਦਕਿ ਇਸ ਤੋਂ ਪਹਿਲਾਂ ਇੱਕ ਹਫਤੇ ਵਿੱਚ ਤਿੰਨ ਹਜ਼ਾਰ ਛੇ ਸੌ ਦੇ ਆਸ ਪਾਸ ਹੀ ਅਰਜ਼ੀਆਂ ਆਉਦੀਆਂ ਸਨ। ਇਸ ਨਾਲ ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਵਿੱਚ ਬਹੁਤ ਵਾਧਾ ਹੋਇਆ ਹੈ।

ਕੈਨੇਡੀਅਨ ਸਿਟੀਜ਼ਨਸ਼ਿਪ ਕਾਨੂੰਨ ਦੀ ਭਾਸ਼ਾ ਨੀਤੀ

ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਸਰਕਾਰ ਸਮੇਂ ਭਾਸ਼ਾ ਨੀਤੀ ਵਿੱਚ ਸਖਤਾਈ ਕਾਰਨ ਸਿਟੀਜ਼ਨਸ਼ਿਪ ਲੈਣੀ ਔਖੀ ਹੋ ਗਈ ਸੀ। ਹੁਣ ਇੰਮੀਗਰਾਂਟ ਵਿਅਕਤੀਆਂ ਲਈ ਸਿਟੀਜ਼ਨਸ਼ਿਪ ਲੈਣੀ ਸੌਖੀ ਹੋ ਗਈ ਹੈ, ਜਿਸ ਕਾਰਨ ਅਰਜ਼ੀਆਂ ਵਿੱਚ ਵਾਧਾ ਹੋ ਰਿਹਾ ਹੈ।