
ਕੈਨੇਡਾ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਮੰਗਲਵਾਰ ਰਾਤ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰਵਾ ਲਈ ਹੈ। 38 ਸਾਲਾ ਜਗਮੀਤ ਨੇ 27 ਸਾਲਾ ਗੁਰਕਿਰਨ ਕੌਰ (ਫੈਸ਼ਨ ਡਿਜ਼ਾਇਨਰ) ਨਾਲ ਓਨਟਾਰੀਓ ‘ਚ ਮੰਗਣੀ ਕਰਵਾਈ, ਜਿਸ ਨਿੱਜੀ ਪਾਰਟੀ ‘ਚ ਉਨ੍ਹਾਂ ਦੇ ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ।

ਇੱਥੇ ਤੁਹਾਨੂੰ ਦੱਸ ਦਈਏ ਕਿ ਦਸੰਬਰ 2017 ਦੇ ਅਖੀਰ ‘ਚ ਜਗਮੀਤ ਤੇ ਗੁਰਕਿਰਨ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ। ਇਸ ਮਗਰੋਂ ਇਸ ਜੋੜੇ ਨੇ ਸਪੱਸ਼ਟ ਕੀਤਾ ਸੀ ਕਿ ਇਹ ਮੰਗਣੀ ਨਹੀਂ ਸਗੋਂ ਰੋਕਾ ਹੈ, ਜੋ ਪੰਜਾਬੀ ਸੱਭਿਆਚਾਰ ਮੁਤਾਬਕ ਕੀਤਾ ਗਿਆ ਸੀ। ਹੁਣ ਉਨ੍ਹਾਂ ਨੇ ਮਿਿਡਆ ਨੂੰ ਖਾਸ ਤੌਰ ਤੇ ਬੁਲਾ ਕੇ ਆਪਣੀ ਰਿਸ਼ਤੇ ਦਾ ਐਲਾਨ ਕੀਤਾ ਹੈ ਤੇ ਮੰਗਣੀ ਤਸਵੀਰਾਂ ਵੀ ਪੇਸ਼ ਕੀਤੀਆਂ।ਜਗਮੀਤ ਨੇ ਫਿਲਮੀ ਅੰਦਾਜ਼ ‘ਚ ਗੁਰਕਿਰਨ ਨੂੰ ਪ੍ਰਪੋਜ਼ ਕੀਤਾ। ਜਗਮੀਤ ਨੇ ਇਕ ਗੋਡੇ ਦੇ ਭਾਰ ਬੈਠ ਕੇ ਆਪਣੀ ਜੈਕਟ ਦੀ ਜੇਬ ‘ਚੋਂ ਮੁੰਦਰੀ ਕੱਢ ਕੇ ਗੁਰਕਿਰਨ ਨੂੰ ਪ੍ਰਪੋਜ਼ ਕੀਤਾ, ਇਸ ਪ੍ਰਪੋਜ਼ਲ ਨੂੰ ਗੁਰਕਿਰਨ ਨੇ ਮਨਜ਼ੂਰ ਕਰ ਲਿਆ।

ਜਗਮੀਤ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ, ਇਸ ਲਈ ਇਹ ਖਬਰ ਲੋਕਾਂ ਨਾਲ ਸਾਂਝੀ ਕਰ ਰਹੇ ਹਨ। ਜਗਮੀਤ ਨੇ ਫੇਸਬੁੱਕ ‘ਤੇ ਵੀ ਲਿਿਖਆ ਹੈ ਕਿ ਉਸ ਨੇ ‘ਹਾਂ’ ਕਰ ਦਿੱਤੀ ਹੈ ਅਤੇ ਲੋਕ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਜਗਮੀਤ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਉਹ ਆਪਣੇ ਵਖਰੇ ਅੰਦਾਜ਼ ਦੇ ਕਰਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ।