ਗਗਨ ਕੋਕਰੀ ਆ ਰਹੇ ਹਨ ਬਰੈਮਪਟਨ ਵਿੱਚ ਧਮਾਲਾਂ ਪਾਉਣ ਲਈ, ਵੇਖੋ ਇਹ ਵੀਡੀਓ
ਗਗਨ ਕੋਕਰੀ ਆ ਰਹੇ ਹਨ ਬਰੈਮਪਟਨ ਵਿੱਚ ਧਮਾਲਾਂ ਪਾਉਣ ਲਈ, ਵੇਖੋ ਇਹ ਵੀਡੀਓ

ਗਗਨ ਕੋਕਰੀ ਆ ਰਹੇ ਹਨ ਬਰੈਮਪਟਨ ਵਿੱਚ ਧਮਾਲਾਂ ਪਾਉਣ ਲਈ, ਵੇਖੋ ਇਹ ਵੀਡੀਓ

ਲਾਟੂ ਫ਼ਿਲਮ ਨਾਲ ਮਿਊਜ਼ਿਕ ਇੰਡਸਟਰੀ  ਤੋਂ ਪਾਲੀਵੁੱਡ ਵਿਚ ਐਂਟਰੀ ਕਰਨ ਵਾਲ਼ੇ ਪ੍ਰਸਿੱਧ ਗਾਇਕ ਗਗਨ ਕੋਕਰੀ ਫੈਨਸ ਦੇ ਬਹੁਤ ਹਰਮਨ ਪਿਆਰੇ ਹਨ| ਗਗਨ  ਆਪਣੀ ਪਹਿਲੀ ਫਿਲਮ ਨੂੰ ਲੈਕੇ ਬਹੁਤ ਉਤਸ਼ਾਹਿਤ ਸੀ| ਅਤੇ ਓਹਨਾ ਦਾ ਕਹਿਣਾ ਸੀ ਕੇ ਆਪਣੇ ਕਿਰਦਾਰ ਲਈ ਉਹਨਾਂ ਨੇ ਆਪਣਾ ਕਾਫੀ ਵਜ਼ਨ ਘੱਟ ਕੀਤਾ ਅਤੇ ਨਾਲ ਹੀ ਉਹਨਾਂ ਨੇ ਐਕਟਿੰਗ ਦੀਆਂ ਕਲਾਸਾਂ ਵੀ ਲਗਾਇਆਂ|

Spending time with JIGRI YAARS 👌 1 July nu milde a BRAMPTON FAIRGROUNDS Canada day and truck show ❤ Gaane and Gallan Bataan jaroori ne tuhade naal 🙏

A post shared by Gagan Kokri (@gagankokri) on


ਗਗਨ ਸੋਸ਼ਲ ਮੀਡਿਆ ਤੇ ਫੈਨਸ ਦਰਮਿਆਨ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ|ਹਾਲ ਹੀ ਵਿੱਚ ਗਗਨ ਨੇ ਇਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਸਮੰਦਰ ਵਿੱਚ ਆਪਣੇ ਦੋਸਤਾਂ ਨਾਲ ਨਜ਼ਾਰੇ ਕਰ ਰਹੇ ਹਨ| ਉਹਨਾਂ ਨੇ ਇਹ ਵੀ ਦੱਸਿਆ ਕਿ ਉਹ 1 ਜੁਲਾਈ ਨੂੰ ਕੈਨੇਡਾ ਡੇ ਵਾਲੇ ਦਿਨ ਬਰੈਮਪਟਨ ਵਿੱਚ ਫੇਅਰ ਗਰਾਉਂਡ ਵਿੱਚ ਆਪਣਾ ਲਾਈਵ ਸ਼ੋਅ ਕਰਨ ਜਾ ਰਹੇ ਹਨ| ਉਹਨਾਂ ਨੇ ਫੈਨਸ ਲਈ ਇਹ ਵੀ ਲਿਖਿਆ ਕਿ ਗੱਲਾਂ ਬਾਤਾਂ ਅਤੇ ਗਾਣੇ ਜਰੂਰੀ ਹਨ ਤੁਹਾਡੇ ਨਾਲ|

ਗਗਨ ਕੋਕਰੀ ਆ ਰਹੇ ਹਨ ਬਰੈਮਪਟਨ ਵਿੱਚ ਧਮਾਲਾਂ ਪਾਉਣ ਲਈ, ਵੇਖੋ ਇਹ ਵੀਡੀਓਥੋੜ੍ਹਾ ਸਮਾਂ ਪਹਿਲਾਂ ਹੀ ਗਗਨ ਕੋਕਰੀ ਦਾ ਗੀਤ “ਲਾਵਾਂ ਤੇਰੇ ਨਾਲ” ਜੂਨ ਨੂੰ ਰਿਲੀਜ਼ ਹੋਇਆ ਹੈ| ਇਸ ਗਾਣੇ ਵਿਚ ਬੇਹੱਦ ਖੂਬਸੂਰਤ ਅਦਾਕਾਰਾ ਸੋਨੀਆ ਮਾਨ ਆਪਣਾ ਮੁੱਖ ਕਿਰਦਾਰ ਅਦਾ ਕਰ ਰਹੀ ਹੈ| ਗੀਤ ਬਹੁਤ ਹੀ ਰੋਮਾੰਟਿਕ ਹੈ ਅਤੇ ਵਿਦੇਸ਼ ਵਿਚ ਹੀ ਪੂਰਾ ਸ਼ੂਟ ਕੀਤਾ ਗਿਆ ਹੈ| ਗਾਣੇ ਦੇ ਬੋਲ ਅਮਨ ਅਬੋਹਰ ਦੁਆਰਾ ਲਿਖੇ ਗਏ ਹਨ ਜੋ ਕਿ ਇਕ ਪਿਆਰ ਦੀ ਕਹਾਣੀ ਨੂੰ ਬਿਆਨ ਕਰਦੇ ਹਨ|