ਛੋਟੇ ਛੋਟੇ ਸਰਦਾਰ ਬੱਚਿਆਂ ਨਾਲ ਨਜ਼ਰ ਆਏ ਦਿਲਜੀਤ ਦੁਸਾਂਝ, ਗੁਰਦਾਸ ਮਾਨ ਨੇ ਵੀ ਕੀਤੀ ਤਾਰੀਫ਼
ਦਿਲਜੀਤ ਦੁਸਥਝ ਦਾ ਲੇਹੇਂਗਾ ਟੂਰ ਬਹੁਤ ਸਫਲ ਰਿਹਾ , ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਪੰਜਾਬੀ ਗਾਇਕ ਦੀ ਇੱਕ ਗੱਲ ਨੇ ਸਾਰਿਆਂ ਦਾ ਦਿਲ ਜਿੱਤਣ ਦੇ ਨਾਲ ਨਾਲ ਗੁਰਦਾਸ ਮਾਨ ਤੋਂ ਵੀ ਤਾਰੀਫ ਖੱਟੀ ਹੈ। ਦਰਅਸਲ, ਆਪਣੇ ਵਰਲਡ ਟੂਰ ‘ਬੌਰਨ ਟੂ ਸ਼ਾਈਨ’ ਦੇ ਕੈਨੇਡਾ ਦੇ ਆਪਣੇ ਸ਼ੋਅ ਦੇ ਦੌਰਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਦਿਲਜੀਤ ਦੁਸਾਂਝ ਦੋ ਸਰਦਾਰ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਸ਼ੋਸ਼ਲ ਮੀਡੀਆ ‘ਤੇ ਲਿਖਿਆ ਕਿ ‘Born To Shine ਵਰਲਡ ਟੂਰ, ਇਹ ਸੰਸਾਰ ਇੱਕ ਸੁਫ਼ਨਾ ਹੈ…ਇੱਥੇ ਕੁਝ ਵੀ ਸਥਾਈ ਨਹੀਂ ਹੈ। ਪਿਆਰ ਹੀ ਸਭ ਤੋਂ ਜ਼ਿਆਦਾ ਮਜ਼ਬੂਤ ਭਾਵਨਾ ਹੈ’। ਦਿਲਜੀਤ ਦੁਸਾਂਝ ਦੇ ਇਸ ਪੋਸਟ ਨੂੰ ਸਾਂਝਾ ਕਰਦਿਆਂ ਗੁਰਦਾਸ ਮਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਕਿ ‘ਵਾਹ ਵਾਹ ਵਾਹ, ਦਿਲਜੀਤ ਦੁਸਾਂਝ ਤੇਰੀ ਸੋਚ ਨੂੰ ਹੋਰ ਭਾਗ ਲਾਵੇ।ਕੈਨੇਡਾ ਟੂਰ ਦੀਆਂ ਵੀਡੀਓ ਵੇਖ ਕੇ ਬਹੁਤ ਖੁਸ਼ੀ ਹੋਈ।”

ਇਸ ਤੋਂ ਬਾਅਦ ਦੁਸਾਂਝ ਨੇ ਮਾਨ ਦਾ ਧੰਨਵਾਦ ਵੀ ਕੀਤਾ।