
ਟੋਰਾਂਟੋ ’ਚ ਰਹਿੰਦੇ ਉਦਯੋਗਪਤੀ ਬੌਬ ਢਿੱਲੋਂ ਨੇ ਅਲਬਰਟਾ ਸਥਿਤ ਲੈਥਬ੍ਰਿਜ ਯੂਨੀਵਰਸਿਟੀ ਲਈ ਇੱਕ ਕਰੋੜ ਡਾਲਰ ਦਾਨ ਦਿੱਤਾ। ਢਿੱਲੋਂ ਦੇ ਸਨਮਾਨ ਵਿੱਚ ਯੂਨੀਵਰਸਿਟੀ ਨੇ ਵੀ ਆਪਣੇ ਬਿਜ਼ਨੈੱਸ ਸਕੂਲ ਦਾ ਨਾਂ ਬਦਲ ਕੇ ‘ਢਿੱਲੋਂ ਸਕੂਲ ਆਫ ਬਿਜ਼ਨੈੱਸ’ ਕਰ ਦਿੱਤਾ ਹੈ।
ਢਿੱਲੋਂ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿੱਚ ਰਹਿੰਦੇ ਹਨ। ਢਿੱਲੋਂ ਪੰਜਾਬ ਦੇ ਬਰਨਾਲਾ ਨਾਲ ਸੰਬੰਧ ਰੱਖਦੇ ਹਨ ਅਤੇ ਉਹ ਬਰਨਾਲਾ ਨੇੜੇ ਪਿੰਡ ਤੱਲੇਵਾਲ ਦੇ ਰਹਿਣ ਵਾਲੇ ਹਨ। ਢਿੱਲੋਂ ਰੀਅਲ ਅਸਟੇਟ ਕੰਪਨੀ ਮੇਨਸਟਰੀਟ ਇਕੁਵਿਟੀ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਸੀ. ਈ. ਓ. ਹਨ।
ਇਸ ਕੰਪਨੀ ਦੀ ਸ਼ੁਰੂਆਤ ਉਨ੍ਹਾਂ ਨੇ 1980 ’ਚ ਕੀਤੀ ਸੀ। ਮੌਜੂਦਾ ਸਮੇਂ ਵਿਚ ਇਸ ਕੰਪਨੀ ਦੀ ਕੁੱਲ ਸੰਪਤੀ 150 ਕਰੋੜ ਡਾਲਰ ਹੈ। ਕੰਪਨੀ ਦੇ ਪੂਰੇ ਕੈਨੇਡਾ ਵਿਚ 10,000 ਅਪਾਰਟਮੈਂਟ ਹਨ। ਓਧਰ ਯੂਨੀਵਰਸਿਟੀ ਦੇ ਪ੍ਰਧਾਨ ਅਤੇ ਵਾਈਸ ਚਾਂਸਲਰ ਮਾਈਕ ਮਹੋਨ ਨੇ ਕਿਹਾ ਕਿ ਢਿੱਲੋਂ ਤੋਂ ਮਿਿਲਆ ਦਾਨ ਸੰਸਥਾ ਲਈ ਵੱਡਾ ਬਦਲਾਓ ਲਿਆਵੇਗਾ।