ਟੋਰਾਂਟੋ: ਕੈਨੇਡਾ ਸਰਕਾਰ ਵਲੋਂ ਆਮ ਲੋਕਾਂ ਲਈ ਖਾਸ ਸਹੂਲੀਅਤ

ਕੈਨੇਡਾ ਸਰਕਾਰ ਵਲੋਂ ਆਮ ਲੋਕਾਂ ਲਈ ਖਾਸ ਸਹੂਲੀਅਤ

ਕੈਨੇਡਾ ਦੀ ਸਰਕਾਰ ਕੈਨੇਡੀਅਨਾਂ ਲਈ ਵੱਡਾ ਉਪਰਾਲਾ ਕਰ ਰਹੀ ਹੈ। ਅੱਜ ਤੋਂ ਕੈਨੇਡੀਅਨਾਂ ਨੂੰ ਐਮਰਜੰਸੀ ਐਲਰਟਾਂ ਬਾਰੇ ਜਾਨਣ ਲਈ ਆਪਣੇ ਟੀਵੀ ਤੇ ਰੇਡੀਓ ਦੇ ਨੇੜੇ ਰਹਿਣ ਦੀ ਲੋੜ ਨਹੀਂ ਹੋਵੇਗੀ। ਹੁਣ ਕੈਨੇਡੀਅਨਾਂ ਨੂੰ ਜਾਨਲੇਵਾ ਐਮਰਜੰਸੀ ਬਾਰੇ ਸਾਰੇ ਅਲਰਟ ਤੇ ਸੰਦੇਸ਼ ਉਨ੍ਹਾਂ ਦੇ ਮੋਬਾਇਲ ਫੋਨ ‘ਤੇ ਮੁਹੱਈਆ ਕਰਵਾਏ ਜਾਣਗੇ।
ਕੈਨੇਡਾ ਸਰਕਾਰ ਵਲੋਂ ਆਮ ਲੋਕਾਂ ਲਈ ਖਾਸ ਸਹੂਲੀਅਤ
ਕੈਨੇਡਾ ਦੇ ਨੈਸ਼ਨਲ ਪਬਲਿਕ ਐਲਰਟਿੰਗ ਸਿਸਟਮ, ਜਿਸ ਨੂੰ ਆਮ ਕਰਕੇ ਅਲਰਟ ਰੈਡੀ ਬੁਲਾਇਆ ਜਾਂਦਾ ਹੈ, ‘ਚ ਰਸਮੀ ਪ੍ਰਸਾਰਣ ਚੈਨਲਸ ਦੇ ਇਲਾਵਾ ਵਾਇਰ-ਲੈੱਸ ਨੈਟਵਰਕ ਸ਼ਾਮਲ ਹੋਣਗੇ। ਜਾਨਲੇਵਾ ਐਮਰਜੰਸੀ ਮਾਮਲੇ ‘ਚ ਅਧਿਕਾਰੀ ਘਟਨਾ ਸਬੰਧੀ ਚਿਤਾਵਨੀ ਭੇਜਣਗੇ, ਜੋ ਕਿ ਚੁਣੇ ਹੋਏ ਫੋਨਾਂ ‘ਤੇ ਅਲਰਟ ਤੇ ਟੈਕਸਟ ਰਾਹੀਂ ਦਿਖਾਈ ਜਾਵੇਗੀ। ਇਨ੍ਹਾਂ ਚਿਤਾਵਨੀਆਂ ‘ਚ ਜੰਗਲ ਦੀ ਅੱਗ, ਅੱਤਵਾਦੀ ਹਮਲਾ ਤੇ ਬੱਚੇ ਦੇ ਲਾਪਤਾ ਹੋਣ ਸਬੰਧੀ ਅਲਰਟ ਸਾਮਲ ਹਨ।
ਕੈਨੇਡਾ ਦੇ ਪ੍ਰਸਾਰਣ ਰੈਗੂਲੇਟਰ, ਸੀਆਰਟੀਸੀ ਦਾ ਕਹਿਣਾ ਹੈ ਕਿ 6 ਮਈ ਨੂੰ ਇਸ ਸਿਸਟਮ ਸਬੰਧੀ ਇਕ ਟੈਸਟ ਵੀ ਕਰਵਾਇਆ ਜਾਵੇਗਾ। ਇਹ ਅਲਟਰ ਠੀਕ ਉਸੇ ਤਰ੍ਹਾਂ ਦਿਖਾਏ ਜਾਣਗੇ ਜਿਵੇਂ ਕਿ ਰੇਡੀਓ ਤੇ ਟੈਲੀਵੀਜ਼ਨ ‘ਚ ਪ੍ਰਸਾਰਣ ਕੀਤੇ ਜਾਂਦੇ ਹਨ। ਅਲਰਟ ਰੈਡੀ ਵੈੱਬਸਾਈਟ ਦਾ ਕਹਿਣਾ ਹੈ ਕਿ ਇਨ੍ਹਾਂ ਅਲਰਟਾਂ ਲਈ ਕੈਨੇਡੀਅਨਾਂ ਨੂੰ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ।