ਦਲੀਪ ਸਿੰਗ ਸੋਂਧ ਤੋਂ ਬਾਅਦ ਮੋਨੀਕਾ ਢੀਂਗਰਾ ਦੂਸਰੀ ਏਸੀ ਸਖਸ਼ੀਅਤ ਨੇ ਜੋ ਅਮੇਰੀਕਾ ਦੀ ਸਿਆਸਤ ਵਿੱਚ ਉਭਰਕੇ ਆਏ ਹਨ।

Published on : February 8, 2018 3:31

ਦਲੀਪ ਸਿੰਗ ਸੋਂਧ ਤੋਂ ਬਾਅਦ ਮੋਨੀਕਾ ਢੀਂਗਰਾ ਦੂਸਰੀ ਏਸੀ ਸਖਸ਼ੀਅਤ ਨੇ ਜੋ ਅਮੇਰੀਕਾ ਦੀ ਸਿਆਸਤ ਵਿੱਚ ਉਭਰਕੇ ਆਏ ਹਨ।ਮੋਨੀਕਾ ਢੀਂਗਰਾ ਵਾਸ਼ੀਂਗਟਨ ਦੇ ਸਟੇਟ ਸੈਨੇਟਰ ਹਨ।ਇਹ ਪਹਿਲੀ ਸਿੱਖ ਮਹਿਲਾ ਹਨ ਜੋ ਸਟੇਟ ਸੈਨੇਟਰ ਬਣੇ ਹਨ।ਮੋਨੀਕਾਂ ਢੀਂਗਰਾ ਗੱਲਬਾਤ ਕਰਨ ਦੇ ਨਾਲ ਜੋ ਜਵਾਬ ਮਿਲੇ ਆਓ ਤਹਾਨੂੰ ਉਸ ਤੋੰ ਰੂ-ਬ-ਰੂ ਕਰਵਾਉਂਦੇ ਹਾਂ
1.ਸਿੱਖ ਏਨੈ ਪੱਛੜੇ ਹੋਏ ਕਿਉਂ ਹਨ?
ਲੋਕੀ ਆਪਣੇ ਆਪ ਅਤੇ ਕੰਮ ਕਾਰ ਵਿੱਚ ਬਹੁਤ ਮਸ਼ਰੂਫ ਰਹਿੰਦੇ ਹਨ ।ਪਰ ਹੁਣ ਸਮਾਂ ਆ ਗਿਆ ਹੈ ਕਿ ਸਿੱਖ ਉੱਠਣ ਆਪਣੀ ਅਵਾਣ ਬੁਲੰਦ ਕਰਨ, ਤੇ ਦੱਸਣ ਕਿ ਅਸੀ ਅਮਰੀਕਾ ਦੇ ਵਾਸੀ ਹਾਂ ਸਾਡੀ ਅਵਾਜ਼ ਵੀ ਸੁਣੀ ਜਾਣੀ ਚਾਹੀਦੀ ਹੈ।
2.ਮੋਨੀਕਾ ਢੀਂਗਰਾਂ ਕਿੱਥੋਂ ਹਨ ਅਤੇ ਸਿਆਸਤ ਵਿੱਚ ਕਿਵੇਂ ਆਉਣਾ ਹੋਇਆ?
ਕੈਲੀਪੋਰਨੀਆ ਵਿੱਚ ਜੰਮੀਪਲੀ ਅਤੇ ਉਨ੍ਹਾਂ ਦਾ ਪਰਿਵਾਰ ਦਾ ਪਿਛੋਕੜ ਪੰਜਾਬ ਦਾ ਹੈ।ਕਿੰਗ ਕਾਉਂਟੀ ਨਾਲ ਉਂ੍ਹਨ੍ਹਾ ਨੇ 18 ਸਾਲ ਤੱਕ ਵਕਾਲਤ ਕੀਤੀ ।ਉਹ ਪਹਿਲੀ ਸਿੱਖ ਭਾਰਤੀ ਵਕੀਲ ਸੀ ਜਿਨ੍ਹਾਂ ਨੇ ਕਾਉਂਟੀ ਨਾਲ ਵਕਾਲਤ ਕੀਤੀ।
ਭਾਰਤੀ ਸਿੱਖਾਂ ਨੂੰ ਬਹੁਤ ਤਰਹਾਂ ਦੀਆਂ ਪਰੇਸ਼ਾਂਨੀਆਂ ਆਉਂਦੀਆਂ ਨੇ ਜਿਵੇਂ ਕਿ ਪੰਜਾਬੀਆਂ ਨਾਲ ਧੱਕੇਸ਼ਾਹੀ ਹੋਣਾ ਅਤੇ ਮੈਂ ਚੌਣਾਂ ਲੜਨ ਦਾ ਫੈਂਸਲਾਂ ਕੀਤਾ ਕਿਉਂਕਿ ਇਹ ਸਾਡੀ ਜ਼ਿੱਮੇਵਾਰੀ ਹੈ ਕਿ ਵੇਖੀਏ ਕਿ ਕੀ ਹੋਰਿਆ ਸਾਡੇ ਰਾਜ ਵਿੱਚ ਅਤੇ ਸਾਡੇ ਦੇਸ਼ ਵਿੱਚ ਪੰਜਾਬੀਆਂ ਨਾਲ ਅਤੇ ਜ਼ਿੱਮੇਵਾਰੀ ਲਈਏ ਤਾਂ ਜੋ ਸਾਡੀ ਅਵਾਜ਼ ਵੀ ਸੁਣੀ ਜਾਵੇ।

ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਿੱਖ ਕੌਣ ਹੁੰਦੇ ਹਨ ਕਿਉਂਕਿ ਜਦੋਂ ਲੋਕਾਂ ਨੂੰ ਸਿੱਖ ਇਤਿਹਾਸ ਦਾ ਪਤਾ ਲਗਦਾ ਹੈ ਤਾਂ ਲੋਕ ਸਿੱਖ ਇਤਿਹਾਸ ਨਾਲ ਪਿਆਰ ਕਰਨ ਲੱਗ ਜਾਂਦੇ ਹਨ।
ਸੰਸਥਾਵਾਂ ਨੇ ਜੋ ਸਿੱਖਾ ਨੂੰ ਲੈਕੇ ਉਨ੍ਹਾਂ ਲਈ ਕੰਮ ਕਰ ਰਹੀਆਂ ਨੇ, ਪਰ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ ਅਜੇ ਤਾਂ ਸ਼ੁਰੂਆਤ ਹੈ , ਇਹ ਜ਼ਰੂਰੀ ਹੈ ਕਿ ਹਰ ਸਕੂਲ, ਹਰ ਜਗਾਂ ਸਿੱਖਾਂ ਦੀ ਹੋਂਦ ਨੂੰ ਮਹਿਸੂਸ ਕੀਤਾ ਜਾਵੇ ਉਨਹਾ ਦੀ ਅਵਾਜ਼ ਨੁੰ ਸੁਣਿਆ ਜਾਵੁ ਹਰ ਮੌਕੇ ਤੇ , ਸੀਭਆਚਾਰਕ ਪ੍ਰੋਗਰਾਮਾਂ ਤੇ।
3.ਸਿਆਸਤ ਵੀ ਸਾਡਾ ਨੌਜਵਾਨ ਅਜੇ ਇਨ੍ਹੇ ਉਭਰ ਕੇ ਕਿਉਂ ਨਹੀਂ ਆ ਰਿਹਾ? ਸੰਸਥਾਵਾ ਦੇ ਕੰਮ ਵਿੱਚ ਕਮੀ ਹੈ ਜਾਂ ਗੁਰਦੁਆਰੇ ਆਪਣਾ ਰੋਲ ਨਹੀਂ ਨਿਭਾ ਰਹੇ ਜਾਂ ਮਾ-ਪਿਉ ?
ਜੇਕਰ ਅਸੀ ਸਿਆਸੀ ਜਾਗਰੂਕਤਾ ਲੈਕੇ ਆਣਾ ਚਾਹੁਂਦੇ ਹਾਂ ਤਾਂ ਸਾਨੂੰ ਮੌਕੇ ਪੈਦਾ ਕਰਨੇ ਪੈਣਗੇ, ਕਿ ਉਹ ਗੁਰਦੁਆਰੇ ਜਾਣ , ਸਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਪਰ ਇਹ ਵੀ ਜ਼ਰੂਰੀ ਹੈ ਕਿ ਉਹ ਸੁਰੱਖਿਅਤ ਮਹਿਸੂਸ ਕਰਨ।
4.ਚੌਣਾਂ ਲੜ੍ਹਨ ਤੋਂ ਬਾਅਦ ਕਿਸ ਤਰ੍ਹਾਂ ਦੇ ਬਦਲਾਵ ਵੇਖੇ? ਸਿੱਖਾਂ ਵਿੱਚ , ਮਾਇਨੋਰਟੀਆਂ ਵਿੱਚ, ਜਾ ਕੋਈ ਰਾਜਨੀਤੀਕ ਬਦਲਾਵ ਤੁਸੀਂ ਵੇਖਿਆ ਹੋਵੇ ਤੁਹਾਡੀ ਜਿੱਤ ਤੋਂ ਬਾਅਦ।
ਸਥਾਨਕ ਤੋਰ ਤੇ ਵੀ ਅਤੇ ਰਾਸ਼ਟਰੀ ਤੋਰ ਤੇ ਵੀ ਇਹ ਚੌਣ ਬਹੁਤ ਹੀ ਜ਼ਰੂਰੀ ਸੀ, ਸ਼ੁਰੂ ਤੌਂ ਹੀ ਮੇਰੇ ਲਈ ਇਹ ਚੌਣਾਂ ਦਾ ਮਤਲਬ ਮੂਲ਼ ਭਾਵ ਤੋਂ ਸੀ, ਕਿਉਂਕਿ ਮੂਲ ਭਾਵ ਹੀ ਹੈ ਜੋ ਸਭ ਵਿੱਚ ਇੱਕ ਸਮਾਨ ਹੈ ਭਾਵੇਂ ਉਹ ਸਿੱਖ ਹੋਵੇ ਜਾ ਕੋਈ ਹੋਰ ਧਰਮ ਜਾਂ ਦੇਸ਼ ਤੋਂ । ਲੋਕਾ ਨੂੰ ਇਹ ਫਰਕ ਨਹੀਂ ਪੈਂਦਾ ਕਿ ਤੁਹਾਡਾ ਪਿਛੋਕੜ ਕੀ ਹੈ ਉਨ੍ਹਾਂ ਨੁੰ ਇਸ ਤੋਂ ਫਰਕ ਪੈਂਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਕੀ ਸੰਦੇਸ਼ ਦਿੰਦੇ ਹੋਂ?ਤੇ ਮੇਰਾ ਇਹ ਸੰਦੇਸ਼ ਸੀ ਲੋਕਾਂ ਵਿੱਚ ਉਮੀਦ ਪੈਦਾ ਕਰਨ ਦਾ। ਉਨ੍ਹਾਂ ਨੂੰ ਇਕੱਠਾ ਲੈਕੇ ਆਉਣਦਾ।ਕਿਉਂਕਿ ਅਸੀ ਜਦ ਇਕੱਠੇ ਹੁੰਦੇ ਹਾਂ ਤਾਂ ਹੀ ਤਾਕਤਵਰ ਬਣਦੇ ਹਾਂ।ਤੇ ਇਹੀ ਸੰਦੇਸ਼ ਨੂੰ ਮੁੱਖ ਰੱਖ ਕੇ ਮੈ ਚੌਣ ਲੜੀ।
5.ਅੱਜ ਦਾ ਸਿਆਸੀ ਸਮਾਂ ਤੁਹਾਡੇ ਸਾਹਮਣੇ ਹਾ, ਰੋਜ਼ ਰੋਜ਼ ਪ੍ਰਦਰਸ਼ਨ ਹੋ ਰਹੇ ਨੇ , ਨਫਰਤ ਦਿਨੋ ਦਿਨ ਵੱਧ ਰਹੀ ਹੈ , ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲਾ ਸਮਾ ਕਿਸ ਤਰਾਂ ਦਾ ਹੋਵੇਗਾ, ਮਾਇਨੋਰੀਟਿਸ ਲਈ ਜਾਂ ਅਮੇਰੀਕਾ ਵਿੱਚ ਜਿਹੜੇ ਲੌਕ ਇੱਕ ਜੁੱਟ ਹੋ ਕੇ ਨਜ਼ਰ ਆਉਂਦੇ ਨੇ/, ਕਿਸ ਤਰਾਂ ਦੇ ਹਾਲਾਤ ਲਗਦੇ ਨੇ ਤੁਹਾਨੂੰ?
ਨਫਰਤ ਹੈ , ਲੋਕੀ ਡਰਦੇ ਵੀ ਨੇ ਜਿਸ ਤਰ੍ਹਾਂ ਦੇ ਹਾਲਾਤ ਅੱਜ ਨੇ, ਪਰ ਚੰਗੀ ਗਲਾਂ ਵੀ ਨੇ ਲੋਕੀ ਉਸ ਲਈ ਰੋਸ਼ ਪ੍ਰਦਰਸ਼ਨ ਕਰ ਰਹੇ ਨੇ , ਲੋਕੀ ਨਫਰਤ ਨਹੀਂ ਚਾਹੁੰਦੇ , ਪਿਆਰ ਹੀ ਚਾਹੂੰਦੇ ਨੇ ਤੇ ਅੰਤ ਵਿੱਚ ਪਿਆਰ ਹੀ ਹੈ ਜੋ ਜਿੱਤਦਾ ਹੈ।
6. ਰਾਜਨੀਤਿਕ ਤੌਰ ਤੇ ਸਰਗਰਮ ਰਹਿਣ ਦੇ ਨਾਲ ਨਾਲ ਤੁਹਾਡੀ ਸਮਾਜਿਕ ਗਤਵਿਧੀਆਂ ਜਾਂ ਪੇਸ਼ੇਵਰ ਗਤੀਵਿਧੀਆਂ ਕੀ ਰਹੀਆਂ ਨੇ?
ਸ਼ੋੁਟਹ ੳਸੳਿਨ ਦੋਮੲਸਟਚਿ ਵੋਿਲੲਨਚੲ ੋਰਗੳਨਸਿੳਟੋਿਨ ‘ਛਾਆ’ ਦੀ ਸ਼ੁਰੂਆਤ ਕੀਤੀ, ਮੈਂ ਇਹ 21 ਸਾਲ ਪਹਿਲ਼ਾਂ ਸ਼ੁਰੂ ਕੀਤਾ ਸੀ।ਮੈਂ ਐਡਵੋਕੇਸੀ ਪ੍ਰੋਗਰਾਂਮ ਵੀ ਚਲਾਏ ਨੇ।ਤੇ ਹੁਣ ਮੈ ‘ ਨੳਟੋਿਨੳਲ ੳਲਲੳਿਨਚੲ ੋਨ ਮੲਨਟੳਲ ਲਿਲਨੲਸਸ’ ਦੇ ਬੋਰਡ ਵਿੱਚ ਹਾਂ।
ਸਿੱਖ ਭਾਈਚਾਰੇ ਤੋਂ ਵੀ ਬਹੁਤ ਸਾਥ ਮਿਿਲਆ।ਹੋਲੀ ਹੋਲੀ ਮਹਿਲਾਵਾਂ ਸਿਆਸਤ ਵਿੱਚ ਆਉਣਗੀਆਂ। ਆਪਣੇ ਸਟੇਟ ਵਾਸ਼ੀੰਗਟਨ ਵਿੱਚ ਵੀ ਸਿੱਖ ਇਤਿਹਾਸ ਨੂੰ ਲਾਗੂ ਕਰਨ ਦੇ ਕਦਮ ਚੁਕਾਂਗੇ।