ਨਹੀਂ ਹੋਵੇਗੀ ਓਂਟਾਰੀਓ ਸਕੂਲ ਅਧਿਆਪਕਾਂ ਦੀ ਹੜਤਾਲ, ਸਰਕਾਰ ਤੇ ਯੂਨੀਅਨ ‘ਚ ਹੋਇਆ ਸਮਝੌਤਾ

Written by Ragini Joshi

Published on : October 6, 2019 9:55
55,000 ਸਕੂਲ ਸਹਾਇਤਾ ਕਰਮਚਾਰੀ ਅਤੇ ਸੂਬੇ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਸੂਬਾ ਸਰਕਾਰ ਨਾਲ ਆਖਰਕਾਰ ਸੋਮਵਾਰ ਨੂੰ ਇੱਕ  ਅਸਥਾਈ ਸਮਝੌਤਾ ਹੋ ਗਿਆ ਹੈ, ਜਿਸ ਤੋਂ ਬਾਅਦ ਕੱਲ੍ਹ ਹੋਣ ਵਾਲੀ ਸੰਭਾਵਤ ਹੜਤਾਲ ਨਹੀਂ ਹੋਵੇਗੀ।

ਇਹ ਦੱਸਣਯੋਗ ਹੈ ਕਿ ਕੱਲ੍ਹ ਕੋਈ ਹੜਤਾਲ ਨਾ ਹੋਣ ਕਾਰਨ ਓਂਟਾਰੀਓ ਦੇ ਸਕੂਲ ਆਮ ਵਾਂਗ ਖੁੱਲ੍ਹੇ ਰਹਿਣਗੇ।

ਦੱਸਣਯੋਗ ਹੈ ਕਿ ਡੱਗ ਫੋਰਡ ਦੇ ਸਿੱਖਿਆ ‘ਚ ਲਗਾਏ ਹੱਕਾਂ ਕਾਰਨ ਹਜ਼ਾਰਾਂ ਅਧਿਆਪਕਾਂ ਦੀ ਨੌਕਰੀ ਨੂੰ ਖਤਰਾ ਪੈਦਾ ਹੋ ਗਿਆ ਸੀ, ਜਿਸ ਤੋਂ ਬਾਅਦ ਅਧਿਆਪਕਾਂ ਅਤੇ ਸਿੱਖਿਆ ਵਰਕਰਾਂ ਨੇ ਸਮੂਹਕ ਹੜਤਾਲ ਦਾ ਐਲਾਨ ਕੀਤਾ ਸੀ।

ਯੂਨੀਅਨ ਵੱਲੋਂ ਜਾਰੀ ਕੀਤਾ ਗਿਆ ਪ੍ਰੈਸ ਨੋਟ:

CUPE ਉਨਟਾਰੀਓ ਦੇ ਸਕੂਲ ਬੋਰਡ ਕਾਉਂਸਿਲ ਆਫ ਯੂਨੀਅਨਜ (OSBSU) ਨੂੰ ਅਸਥਾਈ ਸਮੂਹਕ ਸਮਝੌਤੇ ਲਈ ਗੱਲਬਾਤ ਕਰਨ ਲਈ ਵਧਾਈ।

ਇੱਕ ਹਫ਼ਤੇ ਤੋਂ, 55,000 ਸੀਯੂਪੀਈ ਸਿੱਖਿਆ ਕਰਮਚਾਰੀ ਇੱਕ ਨਿਰਪੱਖ ਸਮਝੌਤੇ ਨੂੰ ਲਈ ਕਾਰਵਾਈ ਕਰ ਰਹੇ ਹਨ ਜੋ ਵਿਦਿਆਰਥੀਆਂ ਲਈ ਪੜਾਈ ਅਤੇ ਵਰਕਰਾਂ ਦੇ ਹੱਕਾਂ ਨੂੰ ਯਕੀਨੀ ਬਣਾਉਣ ਲਈ ਅਹਿਮ ਸੀ।

ਸਿੱਖਿਆ ਵਿਚ ਕਟੌਤੀ ਦੇ ਵਿਰੁੱਧ ਉੱਠਣ ਲਈ CUPE ਦੇ 55,000 ਸਿੱਖਿਆ ਕਰਮਚਾਰੀਆਂ ਦਾ ਧੰਨਵਾਦ। ਤੁਸੀਂ ਸਾਨੂੰ ਸਾਰਿਆਂ ਨੂੰ ਸੇਵਾਵਾਂ ਦੀ ਰੱਖਿਆ ਕਰਨ ਦੇ ਦ੍ਰਿੜ ਇਰਾਦੇ ਨਾਲ ਪ੍ਰੇਰਿਤ ਕੀਤਾ ਹੈ ਅਤੇ ਕਰਮਚਾਰੀਆਂ ਦੇ ਆਦਰ ਨਾਲ ਵਰਤਾਓ ਕਰਨ ਦੇ ਜਜ਼ਬੇ ਨੂੰ ਹੋਰ ਦਿ੍ਰੜ ਕੀਤਾ ਹੈ।