ਨਿਆਗਰਾ ਸਥਿਤ ਮਸ਼ਹੂਰ ਝਰਨੇ ਦਾ ਬਣ ਗਿਆ ਬਰਫ਼

1960 ਈ: ਤੋਂ ਬਾਅਦ ਪਹਿਲੀ ਵਾਰ ਆਮ ਨਾਲੋਂ ਜਿਆਦਾ ਸਰਦੀ ਪੈ ਰਹੀ ਹੈ ਇਸ ਠੰਡ ਨੇ ਕਨੇਡਾ ਦੇ ਲੋਕਾਂ ਦੀ ਤੋਬਾ ਕਰਾ ਦਿੱਤੀ ਹੈ।ਕੈਨੇਡਾ ਵਿਚ ਕੜਾਕੇ ਦੀ ਠੰਢ ਜਾਰੀ ਹੈ, ਜਿਸ ਕਾਰਨ ਨਿਆਗਰਾ ਸਥਿਤ ਦੁਨੀਆ ਭਰ ਦੇ ਲੋਕਾਂ ਦੀ ਖਿੱਚ ਵਾਲੇ ਝਰਨੇ ਦੇ ਇਕ ਵੱਡੇ ਹਿੱਸੇ ਦਾ ਪਾਣੀ ਜੰਮ ਜਾਣ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ। ਇਹ ਝਰਨਾ ਉਂਟਾਰੀਓ (ਕੈਨੇਡਾ) ਅਤੇ ਨਿਊਯਾਰਕ (ਅਮਰੀਕਾ) ਦੀ ਸਰਹੱਦ ਵਿਚਾਲੇ ਦੋਵਾਂ ਦੇਸ਼ਾਂ ਵਿਚ ਪੈਂਦਾ ਹੈ।

ਖਿੱਤੇ ਵਿਚ ਤਾਪਮਾਨ ਮਨਫ਼ੀ 30 ਡਿਗਰੀ ਦੇ ਆਸ-ਪਾਸ ਹੈ ਅਤੇ ਸੀਤ ਲਹਿਰ ਵਗਣ ਨਾਲ ਚੁਫੇਰੇ ਸਖ਼ਤ ਬਰਫ਼ ਦੀ ਚਾਦਰ ਵਿਛੀ ਦਿਸਦੀ ਹੈ। ਕੈਨੇਡਾ ਹੀ ਨਹੀਂ ਸਰਹੱਦ ਦੇ ਦੂਸਰੇ ਪਾਸੇ ਨਜ਼ਰ ਮਾਰੀਏ ਤਾਂ ਅਮਰੀਕਾ ਵਾਲੇ ਪਾਸੇ ਵੀ ਝਰਨੇ ਦਾ ਪਾਣੀ ਬਰਫ਼ ਦਾ ਰੂਪ ਧਾਰ ਲਿਆ ਹੈ।

ਸੀਤ ਲਹਿਰ ਵਗਣ ਨਾਲ ਚੁਫੇਰੇ ਸਖ਼ਤ ਬਰਫ਼ ਦੀ ਚਾਦਰ ਵਿਛੀ
ਸੀਤ ਲਹਿਰ ਵਗਣ ਨਾਲ ਚੁਫੇਰੇ ਸਖ਼ਤ ਬਰਫ਼ ਦੀ ਚਾਦਰ ਵਿਛੀ

ਏਨੀ ਸਰਦੀ ਕਾਰਨ ਇਨ੍ਹੀਂ ਦਿਨੀਂ ਨਿਆਗਰਾ ਫਾਲਜ਼ ਵਿਖੇ ਸੈਲਾਨੀਆਂ ਦੀ ਗਿਣਤੀ ਘਟੀ ਹੋਈ ਹੈ ਅਤੇ ਜੋ ਲੋਕ ਉਥੇ ਗਏ ਹਨ, ਉਨ੍ਹਾਂ ਵਿੱਚੋਂ ਵੀ ਬਹੁਤ ਸਾਰੇ ਆਪਣੇ ਹੋਟਲਾਂ ਦੇ ਕਮਰਿਆਂ ਅੰਦਰੋਂ ਹੀ ਨਿਆਗਰਾ ਫਾਲਜ਼ ਨੂੰ ਦੇਖਣ ਤੱਕ ਸੀਮਤ ਰਹਿ ਰਹੇ ਹਨ।

ਸੀਤ ਲਹਿਰ ਵਗਣ ਨਾਲ ਚੁਫੇਰੇ ਸਖ਼ਤ ਬਰਫ਼ ਦੀ ਚਾਦਰ ਵਿਛੀ
ਸੀਤ ਲਹਿਰ ਵਗਣ ਨਾਲ ਚੁਫੇਰੇ ਸਖ਼ਤ ਬਰਫ਼ ਦੀ ਚਾਦਰ ਵਿਛੀ

ਮੌਸਮ ਮਾਹਿਰਾਂ ਅਨੁਸਾਰ ਅਜੇ ਬੁੱਧਵਾਰ ਤੱਕ ਸਖ਼ਤ ਸਰਦੀ ਜਾਰੀ ਰਹੇਗੀ । ਸਾਲ 1960 ਤੋਂ ਬਾਅਦ ਪਹਿਲੀ ਵਾਰ ਹੈ ਕਿ ਏਨੀ ਸਰਦੀ ਪੈ ਰਹੀ ਹੈ। ਹੱਡ ਚੀਰਵੀਂ ਸਰਦੀ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ।ਇਸ ਠੰਡ ਨੂੰ ਦੇਖਦਿਆਂ ਰਾਜਧਾਨੀ ਓਟਾਵਾ, ਟੋਰਾਂਟੋ ਅਤੇ ਕੁਝ ਹੋਰ ਸ਼ਹਿਰਾਂ ਵਿਚ ਨਵੇਂ ਸਾਲ ਦੇ ਵਿਸ਼ੇਸ਼ ਸਰਕਾਰੀ ਪ੍ਰੋਗਰਾਮ (ਸੰਗੀਤ ਅਤੇ ਆਤਿਸ਼ਬਾਜ਼ੀ) ਵੀ ਰੱਦ ਕਰ ਦਿੱਤੇ ਗਏ।