ਨਿੱਕੀ ਹੈਲੀ ਤੇ ਸੱਜਣ ਯੂ.ਐਨ.ਐਸ.ਸੀ ਬੈਠਕ ‘ਚ ਹੋਏ ਸ਼ਾਮਲ

ਨਿੱਕੀ ਹੈਲੀ ਤੇ ਸੱਜਣ ਯੂ.ਐਨ.ਐਸ.ਸੀ ਬੈਠਕ 'ਚ ਹੋਏ ਸ਼ਾਮਲ
ਨਿੱਕੀ ਹੈਲੀ ਤੇ ਸੱਜਣ ਯੂ.ਐਨ.ਐਸ.ਸੀ ਬੈਠਕ 'ਚ ਹੋਏ ਸ਼ਾਮਲ

ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਮੰਤਰੀ ਪੱਧਰ ਦੀ ਬੈਠਕ ਵਿਚ ਭਾਰਤੀ ਮੂਲ ਦੇ ਦੋ ਕੈਬਨਿਟ ਪੱਧਰ ਦੇ ਅਧਿਕਾਰੀਆਂ ਨੇ ਸਭ ਤੋਂ ਵੱਡੀ ਮਹਾਂਸ਼ਕਤੀ, ਅਮਰੀਕਾ ਅਤੇ ਉਸ ਦੇ ਗੁਆਂਢੀ ਕੈਨੇਡਾ ਦੀ ਨੁਮਾਇੰਦਗੀ ਕੀਤੀ। ਇਹ ਦੋਵੇਂ ਅਧਿਕਾਰੀ ਸਿੱਖ ਸਨ। ਇਨ੍ਹ੍ਹਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਬਨਿਟ ਮੈਂਬਰ ਤੇ ਅਮਰੀਕਾ ਦੀ ਸਥਾਈ ਪ੍ਰਤੀਨਿਧੀ ਨਿੱਕੀ ਹੈਲੀ ਅਤੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਨ। ਉਹ ਉਨ੍ਹਾਂ 10 ਮੰਤਰੀਆਂ ਵਿਚੋਂ ਇਕ ਸਨ, ਜਿਨ੍ਹਾਂ ਵਿਚ ਏਸ਼ੀਆ, ਅਫਰੀਕਾ, ਯੂਰਪ ਅਤੇ ਅਮਰੀਕਾ ਦੇ ਉਪ ਮੰਤਰੀ ਸਨ। ਇਹ ਬੈਠਕ ਡੱਚ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿਚ ਭਾਰਤ ਦਾ ਕੋਈ ਮੰਤਰੀ ਨਹੀਂ ਸੀ। ਬ੍ਰਿਟੇਨ ਦੀ ਨੁਮਾਇੰਦਗੀ ਰਾਸ਼ਟਰ ਮੰਡਲ ਅਤੇ ਸੰਯੁਕਤ ਰਾਸ਼ਟਰ ਦੇ ਰਾਜ ਮੰਤਰੀ ਤਾਰਿਕ ਅਹਿਮਦ ਅਤੇ ਸਵੀਡਨ ਦੇ ਇਬਰਾਹਿਮ ਬਾਇਲਨ ਵੱਲੋਂ ਕੀਤੀ ਗਈ, ਜੋ ਕਿ ਨੀਤੀ ਤਾਲਮੇਲ ਮੰਤਰੀ ਸਨ। ਅਹਿਮਦ ਪਾਕਿਸਤਾਨੀ ਮੂਲ ਦੇ ਇਕ ਅਹਿਮਦੀਏ ਮੁਸਲਿਮ ਹਨ ਅਤੇ ਬਾਇਲਨ ਤੁਰਕੀ ਵਿਚ ਪੈਦਾ ਹੋਏ ਇਕ ਅਸੀਰੀਅਨ ਹਨ।


ਨਿੱਕੀ ਜਾਂ ਨਿਮਰਤਾ ਨਿੱਕੀ ਰੰਧਾਵਾ, ਅਜੀਤ ਸਿੰਘ ਅਤੇ ਰਾਜ ਕੌਰ ਰੰਧਾਵਾ ਦੀ ਬੇਟੀ ਹੈ, ਜੋ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਤੋਂ ਆਏ ਸਨ। ਉਹ ਦੱਖਣੀ ਕੈਰੋਲੀਨਾ ਰਾਜ ਵਿਚ ਪੈਦਾ ਹੈਈ ਸੀ ਅਤੇ ਉਸ ਨੂੰ ਰਾਜਪਾਲ ਦੇ ਤੌਰ ‘ਤੇ ਚੁਣਿਆ ਗਿਆ ਸੀ। ਉਹ ਅੰਤਰ ਰਾਸ਼ਟਰੀ ਯੋਗਦਾਨਾਂ ‘ਤੇ ਕਟੌਤੀ ਦੀ ਟਰੰਪ ਪ੍ਰਸ਼ਾਸਨ ਦੀ ਨੀਤੀ ਨਾਲ ਬੈਠਕ ਵਿਚ ਆਈ ਸੀ। ਉਸ ਨੇ ਕਿਹਾ ਕਿ ਅਮਰੀਕਾ ਸ਼ਾਂਤੀ ਰੱਖਿਅਕ ਬਜਟ ਦਾ 25 ਫੀਸਦੀ ਤੋਂ ਜ਼ਿਆਦਾ ਦਾ ਭੁਗਤਾਨ ਨਹੀਂ ਕਰੇਗਾ। ਉਸ ਨੇ ਅੱਗੇ ਕਿਹਾ ਕਿ ਸ਼ਾਂਤੀ ਰੱਖਿਆ ਸਾਰੇ ਰਾਸ਼ਟਰਾਂ ਦੀ ਸਾਂਝੀ ਜ਼ਿੰਮੇਵਾਰੀ ਸੀ ਅਤੇ ਸਿਰਫ ਇਕ ਦੇਸ਼ ਨੂੰ ਸੰਯੁਕਤ ਰੱਖਿਆ ਸ਼ਾਂਤੀ ਬਜਟ ਦਾ ਇਕ ਚੌਥਾਈ ਤੋਂ ਜ਼ਿਆਦਾ ਬੋਝ ਨਹੀਂ ਪਾਉਣਾ ਚਾਹੀਦਾ। ਉਸ ਨੇ ਕਿਹਾ ਕਿ ਵਾਸ਼ਿੰਗਟਨ ਹੁਣ 7.3 ਅਰਬ ਡਾਲਰ ਦੇ ਸ਼ਾਂਤੀ ਬਜਟ ਦੇ 28.5 ਫੀਸਦੀ ਦੇ ਕਰੀਬ ਹੈ। ਜਦੋਂ ਚੀਜ਼ਾਂ ਕੰਮ ਨਹੀਂ ਕਰ ਰਹੀਆਂ ਤਾਂ ਸਾਨੁੰ ਨਿਯਮਾਂ ਨੂੰ ਬਦਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸੱਜਣ ਪੰਜਾਬ ਦੇ ਹੋਸ਼ਿਆਰਪੁਰ ਜ਼ਿਲੇ ਵਿਚ ਪੈਦਾ ਹੋਏ ਸਨ ਅਤੇ ਉਹ 5 ਸਾਲ ਦੀ ਉਮਰ ਵਿਚ ਕੈਨੇਡਾ ਆ ਗਏ ਸਨ। ਉਨ੍ਹਾਂ ਨੇ ਗਰੁੱਪ ਆਫ ਫਰੈਂਡਜ਼ ਆਫ ਵੂਮੈਨ ਅਤੇ ਸ਼ਾਂਤੀ ਅਤੇ ਸੁਰੱਖਿਆ ਸਮੂਹ ਵੱਲੋਂ ਗੱਲ ਕੀਤੀ ਕਿ ਸ਼ਾਂਤੀ ਬਣਾਈ ਰੱਖਣ ਦੀ ਕਾਰਵਾਈ ਵਿਚ ਔਰਤਾਂ ਦੀ ਜ਼ਿਆਦਾ ਤੈਨਾਤੀ ਹੋਣੀ ਚਾਹੀਦੀ ਹੈ।