“ਫਾਇਲ ਮਾਈ ਰਿਟਰਨ” ਘੱਟ ਆਮਦਨ ਵਾਲੇ ਕੈਨੇਡਿਅਨ ਹੁਣ ਆਪਨਾ ਟੈਕਸ ਰਿਟਰਨ ਫੋਨ ਦੁਆਰਾ ਸਕਣਗੇ ਭਰ…….

“ਫਾਇਲ ਮਾਈ ਰਿਟਰਨ” ਨਵੀਂ ਆਟੋਮੇਟਿਡ ਸਰਵਿਸ ਦੇ ਤਹਿਤ ਨੈਸ਼ਨਲ ਰੈਵੀਨਿਊ ਮਨਿਸਟਰ ਡਿਆਨੇ ਲੈਬੋਥੀਲਰ ਨੇ ਕਿਹਾ ਕਿ ਘੱਟ ਅਤੇ ਮੱਧਮ ਵਰਗ ਵਾਲੇ ਕੈਨੇਡਿਅਨ ਜੌ ਸਾਲ ਦਰ ਸਾਲ ਨਹੀਂ ਬਦਲਦੇ ਉਹ ਅਪਨੀ ਟੈਕਸ ਰਿਟਰਨ ਫੋਨ ਦੁਆਰਾ ਭਰ ਸਕਦੇ ਹਨ ਅਤੇ ਸਵਾਲਾਂ ਦਾ ਜਵਾਬ ਦੇ ਸਕਦੇ ਹਨ ।
ਸਿਸਟਮ ਨੂੰ ਆਸਾਨ ਅਤੇ ਉਪਭੋਗਤਾਵਾਂ ਦੇ ਅਨੁਕੂਲ ਬਣਾਉਣ ਲਈ ਕੈਨੇਡਿਅਨ ਰੈਵੀਨਿਊ ਏਜੰਸੀ ਨੂੰ ਸਰਵਿਸ ਡਿਲਵਰੀ ਲਈ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ।ਨਵੰਬਰ ਵਿੱਚ ਆਡਿਟਰ ਜਰਨਲ ਮਾਇਕਲ ਫਰਗਸਨ ਨੇ ਕੈਨੇਡਿਅਨ ਰੈਵੀਨਿਊ ਏਜੰਸੀ ਦੇ ਕਾਲ ਸੈਂਟਰ ਵਿੱਚ ਸ਼ਿਕਾਇਤ ਕੀਤੀ ਕਿ ਜਾਂ ਤਾਂ ਲੋਕਾਂ ਨੂੰ ਜਾਣਕਾਰੀ ਮਿਲ ਨਹੀਂ ਰਹੀ ਜਾਂ ਤਾਂ ਗਲਤ ਮਿਲ ਰਹੀ ਹੈ।


ਸੀ.ਆਰ.ਓ ਨੇ ਕਿਹਾ ਕਿ ਜਿਹੜੇ ਲੋਕ ਨਵੀਂ ਸੇਵਾ ਲੈਣ ਦੇ ਯੋਗ ਹੋਣਗੇ ੳਨ੍ਹਾਂ ਨੂੂੰ ਫਰਵਰੀ ਦੇ ਅੱਧ ਤਕ ਵਿਅਕਤੀਗਤ ਸੱਦਾ ਪੱਤਰ ਪ੍ਰਾਪਤ ਹੋਣਗੇ।ਉਹ ਕੋਈ ਵੀ ਕਾਗਜ਼ੀ ਕਾਰਵਾਈ ਤੌਂ ਬਗੈਰ ਕਟੌਤੀਆਂ ,ਲਾਭਾਂ ਅਤੇ ਕ੍ਰੇਡਿਟਸ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਲੈਬੋਥਲਿਰ ਨੇ ਇਹ ਵੀ ਕਿਹਾ ਕਿ ਟੇਕਸ ਭੁਗਤਾਨ ਕਰਨ ਵਾਲੇ ਜਿਹੜੇ ਕਾਗਜ਼ੀ ਫਾਰਮ ਭਰਦੇ ਸਨ ਉਨ੍ਹਾਂ ਨੂੰ ਹੁਣ ਟੈਕਸ ਪੈਕੇਜ ਮੇਲ ਕੀਤੇ ਜਾਣਗੇ ਬਜਾਏ ਇਸਦੇ ਕੀ ਕੈਨੇਡਾ ਪੋਸਟ, ਸਰਵਿਸ ਕੈਨੇਡਾ ਜਾਂ ਡੀ.ਜਾਰਡਨ ਸੁਸਾਇਟੀ ਦਾ ਇਸਤੇਮਾਲ ਕਰਨ।
2017 ਟੈਕਸ ਰਿਟਰਨ ਦੀ ਕੁੱਝ ਗਾਈਡਾਂ ਅਤੇ ਫਾਰਮ ਕਿਤਾਬਾਂ ਅਜੇ ਵੀ ਇਨ੍ਹਾਂ ਸਥਾਨਾਂ ਤੇ ਉਪਲਬਧ ਹੋਣਗੀਆਂ।
ਲੈਬੋਥਲਿਰ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੈਨੇਡਿਅਨ ਬੜੀ ਮਸ਼ਰੂਫ ਜ਼ਿੰਦਗੀ ਬਤੀਤ ਕਰਦੇ ਹਨ ਤੇ ੳਨ੍ਹਾਂ ਲੋਕਾਂ ਲਈ ਜਿਹੜੇ ਟੈਕਸ ਭਰਨ ਲਈ ਦੂਰ ਨਹੀਂ ਜਾ ਸਕਦੇ ਉਨ੍ਹਾਂ ਲਈ ਅਸੀਂ ਇਹ ਸਿਸਟਮ ਅਸਾਨ ਅਤੇ ਉਪਭੋਗਤਾਵਾਂ ਦੇ ਅਨੁਕੂਲ ਬਣਾਇਆ ਹੈ।