ਬਰੈਂਪਟਨ ਦੀ ਜੋੜੀ ਨੂੰ ਧੋਖਾਧੜੀ ਅਤੇ ਪਛਾਣ ਬਦਲਣ ਲਈ ਕੀਤਾ ਗਿਆ ਚਾਰਜ਼

ਆਰਸੀਐਮਪੀ ਨੇ ਬ੍ਰੈਪਟਨ ਦੇ ਦੋ ਨਿਵਾਸੀਆਂ, ਕਾਰਸਟੈਨ ਮੈਕੇ 82, ਅਤੇ ਕੈਥਰੀਨ ਸਕੋਲੈ 42,ਨੂੰ ਸਰਕਾਰ ਨੂੰ ਮੂੁਰਖ ਬਣਾਉਂਦੇ ਹੋਏ ਮਰੇ ਹੋਏ ਵਿਅਕਤੀ ਦੀ ਪਛਾਣ ਦਾ ਇਸਤੇਮਾਲ ਕਰਕੇ ਪੈਨਸ਼ਨ ਲਾਭਾਂ ਵਿੱਚ 190,000 ਡਾਲਰ ਇਕੱਠੇ ਕਰਨ ਲਈ ਚਾਰਜ਼ ਕੀਤਾ ਗਿਆ
ਬਰੈਂਪਟਨ ਜੋੜੀ ਨੇ ਓਲਡ ਏਜ ਸਿਕਉਰਿਟੀ (ਓਏਐਸ), ਗਾਰੰਟੀਡ ਇਨਕਮ ਸਪਲੀਮੈਂਟ (ਜੀ ਆਈ ਐੱਸ) ਅਤੇ ਕੈਨੇਡਾ ਪੈਨਸ਼ਨ ਪਲੈਨ (ਸੀ.ਪੀ.ਪੀ.) ਦੀਆਂ ਵਧੀਕ ਅਦਾਇਗੀਆਂ ਤੋਂ ਲਾਭ ਪ੍ਰਾਪਤ ਹੋਇਆ ਹੈ।
ਆਰ.ਸੀ.ਐਮ.ਪੀ. ਅਨੁਸਾਰ ਇਨ੍ਹਾਂ ਵਿਰੁੱਧ ਸ਼ਿਕਾਇਤ ਰੋਜ਼ਗਾਰ ਅਤੇ ਸਮਾਜਕ ਵਿਕਾਸ ਕੈਨੇਡਾ (ਈਐਸਡੀਸੀ) / ਸਰਵਿਸ ਕੈਨੇਡਾ ਤੋਂ ਦਸੰਬਰ 2016 ਵਿਚ ਆਈ ਸੀ।
ਆਰ.ਸੀ.ਐੱਮ. ਪੀ. ਨੇ ਹਾਲ ਹੀ ਵਿਚ ਜਾਰੀ ਹੋਈ ਖਬਰ ਵਿਚ ਕਿਹਾ ਕਿ , ਇਲਜਾਮ ਇਹ ਹੈ ਕਿ ਮੌਤ ਤੋਂ ਪਹਿਲਾਂ ਜਾਇਜ਼ ਲਾਭਪਾਤਰ ਦੀ ਪਛਾਣ ਦਾ ਇਸਤੇਮਾਲ ਕਰਦੇ ਹੋਏ ਅਰਜ਼ੀ ਦੁਆਰਾ ਧੋਖਾਧੜੀ ਸ਼ੁਰੂ ਕੀਤੀ ਗਈ ਸੀ,ਜਿਸਦਾ ਭੁਗਤਾਨ ਉਸਦੀ ਮੋਤ ਤੋਂ ਬਾਅਦ ਵੀ ਜਾਰੀ ਰਿਹਾ।
ਮੈਕੇ ਅਤੇ ਸਕੋਲੈ ਨੇ ਨੇ ਇਕ ਮ੍ਰਿਤਕ ਵਿਅਕਤੀ ਦੀ ਪਛਾਣ ਦੀ ਵਰਤੋਂ ਕਰਕੇ ਲਗਭਗ $ 200,000 ਦੀ ਫੈਡਰਲ ਸਰਕਾਰ ਨਾਲ ਧੋਖਾਧੜੀ ਕੀਤੀ, ਉਨ੍ਹਾਂ ਨੇ ਸਾਂਝੇ ਬੈਂਕ ਖਾਤੇ ਰਾਹੀਂ ਸਰਕਾਰੀ ਏਜੰਸੀਆਂ ਤੋਂ 13 ਸਾਲ ਤੋਂ ਵੱਧ ਦੀ ਰਕਮ ਇਕੱਠੀ ਕੀਤੀ।
ਸਕੋਲੈ ਉੱਤੇ 5000 ਡਾਲਰ ਤੋਂ ਵੱਧ ਧੋਖਾਧੜੀ ਅਤੇ ਦੋ ਜਾਅਲੀ ਦਸਤਾਵੇਜਾਂ ਦਾ ਚਾਰਜ਼ ਲਾਇਆ ਗਿਆ ਹੈ।
ਦੋਵੇਂ ਬਰੈਂਪਟੇਨੀਅਨਜ਼ ਨੇ 8 ਜਨਵਰੀ, 2018 ਨੂੰ ਬਰੈਂਪਟਨ ਵਿਚ ਅਦਾਲਤ ਵਿਚ ਪੇਸ਼ ਹੋਣਾ ਹੈ।ਅਪਰਾਧਿਕ ਗਤੀਵਿਧੀ ਦੇ ਸੰਬੰਧ ਵਿਚ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੀ ਸਥਾਨਕ ਪੁਲਿਸ, ਆਰ.ਸੀ.ਐਮ.ਪੀ. ਨੂੰ 1-800-387-0020 ਜਾਂ ਕ੍ਰਾਇਮ ਸਟਾਪਰਜ਼ ਨੂੰ 1-800-222- ਟੀ.ਆਈ.ਪੀ.ਐਸ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ।