ਬਰੈਂਮਪਟਨ ਦੀਆਂ 2018 ਮਿਉਂਸਿਪਲ ਚੋਣਾਂ ਲਈ ਉਮੀਦਵਾਰ ਨਾਮਾਂਕਨ ਅਤੇ ਤੀਜੀ ਧਿਰ ਵਿਗਿਆਪਕ ਰਜਿਸਟਰੇਸ਼ਨ 1 ਮਈ ਨੂੰ ਸ਼ੁਰੂ ਹੋਣਗੇ।
ਬਰੈਂਮਪਟਨ, ਓਂਟਾਰੀਓ – 1 ਮਈ 2018 ਨੂੰ, ਸਿਟੀ ਆਫ ਬਰੈਂਮਪਟਨ ਦੇ ਕਲਰਕ ਦਾ ਦਫ਼ਤਰ (City of Brampton Clerk’s Office) 2018 ਦੀਆਂ ਮਿਉਂਸਿਪਲ ਚੋਣਾਂ (2018 Municipal Election) ਲਈ ਉਮੀਦਵਾਰ ਨਾਮਾਂਕਨ ਅਤੇ ਤੀਜੀ ਧਿਰ ਵਿਗਿਆਪਕ (ਇਸ਼ਤਿਹਾਰ ਦੇਣ ਵਾਲੇ) ਰਜਿਸਟਰੇਸ਼ਨ ਸਵੀਕਾਰ ਕਰਨਾ ਸ਼ੁਰੂ ਕਰੇਗਾ।
ਉਮੀਦਵਾਰਾਂ ਲਈ ਨਾਮਾਂਕਨ ਮਿਆਦ 1 ਮਈ 2018 ਨੂੰ ਸ਼ੁਰੂ ਹੋਵੇਗੀ ਅਤੇ 27 ਜੁਲਾਈ 2018 ਨੂੰ ਬਾਅਦ ਦੁਪਹਿਰ 2 ਵਜੇ ਖਤਮ ਹੋਵੇਗੀ।
ਤੀਜੀ ਧਿਰ ਵਿਗਿਆਪਕਾਂ ਲਈ ਰਜਿਸਟਰੇਸ਼ਨ ਮਿਆਦ 1 ਮਈ 2018 ਨੂੰ ਸ਼ੁਰੂ ਹੋਵੇਗੀ ਅਤੇ 19 ਅਕਤੂਬਰ 2018 ਨੂੰ ਖਤਮ ਹੋਵੇਗੀ।
ਉਮੀਦਵਾਰਾਂ ਅਤੇ ਤੀਜੀ ਧਿਰ ਵਿਗਿਆਪਕਾਂ ਲਈ ਗਾਈਡਲਾਈਨਾਂ ਬਾਰੇ ਇੱਕ ਪੇਸ਼ਕਾਰੀ ਸਿਟੀ ਦੀ ਵੈਬਸਾਈਟ ਤੇ ਉਪਲਬਧ ਹੈ।
ਉਮੀਦਵਾਰ
ਸਿਟੀ ਇਹਨਾਂ ਨਾਮਾਂਕਨ ਸਵੀਕਾਰ ਕਰੇਗੀ।
➤ ਮੇਅਰ
➤ ਰੀਜਨਲ ਕਾਉਂਸਲਰ
➤ ਸਿਟੀ ਕਾਉਂਸਲਰ
➤ ਇਹਨਾਂ ਲਈ ਸਕੂਲ ਬੋਰਡ ਟਰੱਸਟੀ
ߛ ਪੀਲ ਡਿਸਟ੍ਰਿਕਟ ਸਕੂਲ ਬੋਰਡ (Peel District School Board)
ߛ ਡਫਰਿਨ-ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (Dufferin-Peel Catholic District School Board)
ߛ ਮੋਨਅਵੇਨਿਰ ਕੈਥੋਲਿਕ ਸਕੂਲ ਬੋਰਡ (Conseil scolaire catholique MonAvenir) ( ਪਹਿਲਾਂ ਇਸਦਾ ਨਾਂਅ ਸਾਊਥ ਸੈਂਟਰਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਸੀ ) (Conseil scolaire de district catholique Centre-Sud)
ਸਕੂਲ ਟਰੱਸਟੀ ਬੋਰਡ (School Board Trustee), ਵਾਇਆਮੋਂਡੇ ਸਕੂਲ ਬੋਰਡ (Conseil scolaire Viamonde) ਦੇ ਦਫ਼ਤਰ ਲਈ ਨਾਮਾਂਕਨ ਦਫਤਰ ਸਮੇਂ ਦੇ ਦੌਰਾਨ, ਸਿਟੀ ਆਫ ਮਿਸੀਸਾਗਾ, 300 ਸਿਟੀ ਸੈਂਟਰ ਡਰਾਈਵ, ਮਿਸੀਸਾਗਾ, (City of Mississauga, 300 City Centre Drive, Mississauga) ਵੱਲੋਂ ਸਵੀਕਾਰ ਕੀਤੇ ਜਾਣਗੇ।
2018 ਵਿੱਚ ਪਹਿਲੀ ਵਾਰ ਰੀਜਨ ਆਫ ਪੀਲ ਮੁਖੀ (Region of Peel Chair) ਨੂੰ ਆਮ ਵੋਟ ਰਾਹੀਂ ਚੁਣਿਆ ਜਾਵੇਗਾ। ਇਸ ਦਫ਼ਤਰ ਲਈ ਨਾਮਾਂਕਨ ਦਫਤਰ ਦੇ ਨਿਯਮਿਤ ਸਮੇਂ ਦੌਰਾਨ ਰੀਜਨ ਆਫ ਪੀਲ, 10 ਪੀਲ ਸੈਂਟਰ ਡਰਾਈਵ, ਬਰੈਂਮਪਟਨ (Region of Peel, 10 Peel Centre Drive, Brampton) ਵੱਲੋਂ ਸਵੀਕਾਰ ਕੀਤੇ ਜਾਣਗੇ।
ਉਮੀਦਵਾਰਾਂ ਲਈ ਨਾਮਾਂਕਨ ਫਾਰਮ ਅਤੇ ਜਾਣਕਾਰੀ ਪੈਕੇਜ
ਹੁਣ ਔਨਲਾਈਨ ਉਪਲਬਧ ਹਨ ਅਤੇ ਪ੍ਰਿੰਟਿਡ ਕਾਪੀਆਂ ਜਲਦ ਹੀ ਬਰੈਂਮਪਟਨ ਸਿਟੀ ਹਾਲ (Brampton City Hall) ਵਿੱਚ ਸਿਟੀ ਕਲਰਕ ਦੇ ਦਫ਼ਤਰ (City Clerk’s Office) ਵਿਖੇ ਉਪਲਬਧ ਹੋਣਗੀਆਂ। ਫਾਰਮ 1 ਮਈ ਤੋਂ ਸ਼ੁਰੂ ਕਰਦੇ ਹੋਏ ਕਾਰਜਦਿਨਾਂ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ, 27 ਜੁਲਾਈ 2018 ਨੂੰ ਦੁਪਹਿਰ ਬਾਅਦ 2 ਵਜੇ ਤੱਕ, ਨਿਯਮਿਤ ਦਫ਼ਤਰ ਦੇ ਸਮੇਂ ਦੌਰਾਨ ਖੁਦ ਆ ਕੇ (ਜਾਂ ਕਿਸੇ ਏਜੈਂਟ ਦੁਆਰਾ) ਫਾਈਲ ਕੀਤੇ ਜਾਣੇ ਲਾਜ਼ਮੀ ਹਨ।
ਫਾਈਲ ਕਰਨ ਦੇ ਸਮੇਂ ਫੀਸ, (ਮੇਅਰ ਲਈ $200.00, ਹੋਰ ਸਾਰੀਆਂ ਪੁਜ਼ੀਸ਼ਨਾਂ ਲਈ $100.00) ਦਾ ਭੁਗਤਾਨ ਨਕਦ, ਡੈਬਿਟ ਕਾਰਡ, ਸਰਟੀਫਾਈਡ ਚੈਕ ਜਨ ਮਨੀ ਆਰਡਰ ਰਾਹੀਂ ਕੀਤਾ ਜਾ ਸਕਦਾ ਹੈ। ਬਿਨੈਕਾਰਾਂ ਲਈ ਨਾਮ ਦਾ ਸਬੂਤ ਅਤੇ ਯੋਗਤਾ ਦਾ ਪਤਾ ਮੁਹਈਆ ਕਰਨਾ ਲਾਜ਼ਮੀ ਹੈ। ਸਿਰਫ਼ ਮੂਲ ਦਸਤਾਵੇਜ਼ ਹੀ ਸਵੀਕਾਰ ਕੀਤੇ ਜਾਣਗੇ, ਫੈਕਸ ਜਾਂ ਹੋਰ ਸੰਸਕਰਣ ਸਵੀਕਾਰ ਨਹੀਂ ਕੀਤੇ ਜਾਣਗੇ। ਸਾਰੇ ਸੰਭਾਵੀ ਉਮੀਦਵਾਰਾਂ ਲਈ ਚੋਣਾਂ ਦੇ ਉਦੇਸ਼ਾਂ ਲਈ ਕੋਈ ਵੀ ਮੁਹਿੰਮ ਯੋਗਦਾਨ ਪ੍ਰਾਪਤ ਕਰਨ ਜਾਂ ਕੋਈ ਵੀ ਫ਼ੰਡ ਖਰਚ ਕਰਨ ਤੋਂ ਪਹਿਲਾਂ ਆਪਣਾ ਨਾਮਾਂਕਨ ਪੇਪਰ (Nomination Paper) ਅਤੇ ਨਾਮਾਂਕਨ ਦਾ ਪਿਠਾਂਕਣ (Endorsement of Nomination) ਫਾਰਮ ਫਾਈਲ ਕਰਨਾ ਲਾਜ਼ਮੀ ਹੈ। ਸਕੂਲ ਬੋਰਡ ਟਰੱਸਟੀ ਉਮੀਦਵਾਰਾਂ ਨੂੰ ਨਾਮਾਂਕਨ ਦਾ ਪਿਠਾਂਕਣ ਫਾਰਮ ਫਾਈਲ ਕਰਨ ਦੀ ਲੋੜ ਨਹੀਂ।
ਤੀਜੇ ਧਿਰ ਵਿਗਿਆਪਕ
2018 ਦੀਆਂ ਮਿਉਂਸਿਪਲ ਚੋਣਾਂ ਵਿੱਚ ਤੀਜੇ ਧਿਰ ਵਿਗਿਆਪਕਾਂ ਦਾ ਰਜਿਸਟਰੇਸ਼ਨ ਨਵਾਂ ਹੈ। ਕੋਈ ਵੀ ਵਿਅਕਤੀ, ਕਾਰਪੋਰੇਸ਼ਨ ਜਾਂ ਟਰੇਡ ਯੂਨੀਅਨ, ਜੋ ਪ੍ਰਸਾਰਣ ਪ੍ਰਿੰਟ, ਇਲੈਕਟਰੌਨਿਕ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਆਪਣੇ ਇਸ਼ਤਿਹਾਰ ਦੇਣਾ ਚਾਹੁੰਦੀ ਹੈ, ਕਿਸੇ ਉਮੀਦਵਾਰ ਦੀ ਹਿਮਾਇਤ ਜਾਂ ਵਿਰੋਧ ਕਰਨਾ ਚਾਹੁੰਦੀ ਹੈ, ਨੂੰ ਸਿਟੀ ਨਾਲ ਰਜਿਸਟਰ ਕਰਨਾ ਜ਼ਰੂਰੀ ਹੈ।
ਰਜਿਸਟਰੇਸ਼ਨ ਫਾਰਮ ਅਤੇ ਜਾਣਕਾਰੀ ਪੈਕੇਜ
ਹੁਣ ਔਨਲਾਈਨ ਉਪਲਬਧ ਹਨ ਅਤੇ ਪ੍ਰਿੰਟਿਡ ਕਾਪੀਆਂ ਜਲਦ ਹੀ ਬਰੈਂਮਪਟਨ ਸਿਟੀ ਹਾਲ (Brampton City Hall) ਵਿੱਚ ਸਿਟੀ ਕਲਰਕ ਦੇ ਦਫ਼ਤਰ (City Clerk’s Office) ਵਿਖੇ ਉਪਲਬਧ ਹੋਣਗੀਆਂ। ਰਜਿਸਟਰੇਸ਼ਨ 1 ਮਈ ਤੋਂ ਸ਼ੁਰੂ ਕਰਦੇ ਹੋਏ ਕਾਰਜਦਿਨਾਂ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ, 19 ਅਕਤੂਬਰ, 2018 ਤੱਕ, ਨਿਯਮਿਤ ਦਫ਼ਤਰ ਦੇ ਸਮੇਂ ਦੌਰਾਨ ਖੁਦ ਆ ਕੇ (ਜਾਂ ਕਿਸੇ ਏਜੈਂਟ ਦੁਆਰਾ) ਫਾਈਲ ਕੀਤੇ ਜਾਣੇ ਲਾਜ਼ਮੀ ਹਨ। ਬਿਨੈਕਾਰਾਂ ਲਈ ਨਾਮ ਦਾ ਸਬੂਤ ਅਤੇ ਯੋਗਤਾ ਦਾ ਪਤਾ ਮੁਹਈਆ ਕਰਨਾ ਲਾਜ਼ਮੀ ਹੈ। ਸਿਰਫ਼ ਮੂਲ ਦਸਤਾਵੇਜ਼ ਹੀ ਸਵੀਕਾਰ ਕੀਤੇ ਜਾਣਗੇ, ਫੈਕਸ ਜਾਂ ਹੋਰ ਸੰਸਕਰਣ ਸਵੀਕਾਰ ਨਹੀਂ ਕੀਤੇ ਜਾਣਗੇ। ਬਿਨੈਕਾਰਾਂ ਲਈ ਨਾਮ ਦਾ ਸਬੂਤ ਅਤੇ ਯੋਗਤਾ ਦਾ ਪਤਾ ਮੁਹਈਆ ਕਰਨਾ ਲਾਜ਼ਮੀ ਹੈ। ਸਿਰਫ਼ ਮੂਲ ਦਸਤਾਵੇਜ਼ ਹੀ ਸਵੀਕਾਰ ਕੀਤੇ ਜਾਣਗੇ, ਫੈਕਸ ਜਾਂ ਹੋਰ ਸੰਸਕਰਣ ਸਵੀਕਾਰ ਨਹੀਂ ਕੀਤੇ ਜਾਣਗੇ। ਤੀਜੀ ਧਿਰ ਵਿਗਿਆਪਕਾਂ ਨੂੰ ਆਪਣੇ ਰਜਿਸਟ੍ਰੇਸ਼ਨ ਪੇਪਰ ਚੋਣਾਂ ਦੇ ਉਦੇਸ਼ ਲਈ ਕੋਈ ਵੀ ਮੁਹਿੰਮ ਯੋਗਦਾਨ ਪ੍ਰਾਪਤ ਕਰਨ ਜਾਂ ਕੋਈ ਫ਼ੰਡ ਖਰਚ ਕਰਨ ਤੋਂ ਪਹਿਲਾਂ ਫਾਈਲ ਕਰਨਾ ਲਾਜ਼ਮੀ ਹੈ।
ਨਾਮਾਂਕਿਤ ਉਮੀਦਵਾਰਾਂ ਅਤੇ ਰਜਿਸਟਰਡ ਤੀਜੀ ਧਿਰ ਵਿਗਿਆਪਕਾਂ ਦੀ ਇੱਕ ਸੂਚੀ ਨਿਯਮਿਤ ਰੂਪ ਨਾਲ ਅੱਪਡੇਟ ਕੀਤੀ ਜਾਵੇਗੀ ਅਤੇ www.brampton.ca/BramptonVotes ‘ਤੇ ਉਪਲਬਧ ਹੈ।
ਹਵਾਲਾ
“ਮਿਉਂਸਿਪਲ ਇਲੈਕਸ਼ਨਜ਼ ਐਕਟ (Municipal Elections Act) ਵਿੱਚ ਹਾਲੀਆ ਤਬਦੀਲੀਆਂ ਵਿੱਚ ਉਮੀਦਵਾਰਾਂ ਲਈ ਨਾਮਾਂਕਨ ਦੀ ਘੱਟ ਮਿਆਦ ਅਤੇ ਤੀਜੀ ਧਿਰ ਦੇ ਵਿਗਿਆਪਨ ਨਿਯਮਾਂ ਦਾ ਵਾਧਾ ਸ਼ਾਮਲ ਹੈ। ਇਹ ਜ਼ਰੂਰੀ ਹੈ ਕਿ ਸੰਭਾਵੀ ਉਮੀਦਵਾਰ ਅਤੇ ਤੀਜੀ ਧਿਰ ਵਿਗਿਆਪਕ ਖੁਦ ਨੂੰ ਕਾਨੂੰਨ ਤੋਂ ਅਤੇ ਇਸ ਗੱਲ ਤੋਂ ਜਾਣੂੰ ਕਰਵਾਉਣ ਕਿ ਚੋਣਾਂ ਸੰਬੰਧੀ ਕਿਸੇ ਮੁਹਿੰਮ ਦੌਰਾਨ ਉਹਨਾਂ ਤੋਂ ਕਿ ਆਸ ਕੀਤੀ ਜਾਂਦੀ ਹੈ। ”
ਪੀਟਰ ਫੇ – (peter fey) ਸਿਟੀ ਕਲਰਕ ਅਤੇ ਰਿਟਰਨਿੰਗ ਅਫ਼ਸਰ
ਹੋਰ ਜਾਣਕਾਰੀ ਲਈ www.brampton.ca/BramptonVotes ‘ਤੇ ਚੋਣਾਂ ਪੰਨੇ ‘ਤੇ ਜਾਓ ਜਾਂ 311 ‘ਤੇ ਕਾਲ ਕਰੋ।
-30-
ਬਰੈਂਮਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ, ਅਤੇ ਆਪਣੀ ਵਿਸ਼ਵ ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬਰੈਂਮਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ Twitter ਅਤੇ Facebook ‘ਤੇ ਫਾਲੋ ਕਰੋ। www.brampton.ca ‘ਤੇ ਹੋਰ ਜਾਣੋ।