
2015 ਵਿੱਚ ਆਪਣੇ ਬੇਟੇ ਅਤੇ ਸੱਸ ਦੇ ਮੌਤ ਦੇ ਸੰਬੰਧ ਵਿੱਚ ਘਰ ਵਿੱਚ ਅੱਗ ਲਗਾ ਕੇ ਮਾਰਨ ਦੇ ਤਹਿਤ ਸੁਰਜੀਤ ਦੋਸਾਂਝ ਨੂੰ ਬੀ.ਸੀ. ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ।ਉਸ ਤੇ ਦੋਸ਼ ਹੈ ਕਿ ਉਹ ਆਪਣੀ 66 ਸਾਲਾ ਸੱਸ (ਈਲੇਨ ਲੈਜ਼ਨੋੱਫ) ਅਤੇ ਆਪਣੇ 13 ਸਾਲਾਂ ਬੇਟੇ ਕੈਲਵਿਨ ਦੋਸਾਂਝ ਲੈਜ਼ਨੋੱਫ ਦੀ ਮੌਤ ਦੀ ਜਿੰਮੇਵਾਰ ਨੇ।
13 ਅਪ੍ਰੈਲ 2015 ਨੂੰ ਉਹਨਾਂ ਦੇ ਘਰ ਤੇ ਅੱਗ ਲੱਗਣ ਦੀ ਇਤਲਾਹ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤਾਂ ਉਹ ਸੁਰਜੀਤ ਦੋਸਾਂਝ ਦੀ ਸੱਸ ਅਤੇ ਬੇਟੇ ਨੂੰ ਬਚਾ ਨਹੀਂ ਸਕੇ।ਇੱਥੇ ਜ਼ਿਕਰਯੋਗ ਹੈ ਕਿ ਸੁਰਜੀਤ ਦੋਸਾਂਝ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਅੱਗ ਲੱਗਣ ਤੋਂ 1 ਮਹੀਨਾਂ ਪਹਿਲਾਂ ਹੀਂ ਉਸਦੀ ਪਤਨੀ ਲੀਆਨੇ ਨੇ ਉਸ ਨਾਲ ਰਿਸ਼ਤਾ ਖਤਮ ਕਰਨ ਦੇ ਨਾਲ ਨਾਲ ਉਸ ਨੂੰ ਘਰੋਂ ਜਾਣ ਲਈ ਵੀ ਕਿਹਾ ਸੀ ।ਪੁਲਿਸ ਅਨੁਸਾਰ ਸੁਰਜੀਤ ਨੇ ਇਸਦਾ ਬਹੁਤ ਗੁੱਸਾ ਮਨਾਇਆ ਸੀ ਤੇ ਆਪਣੀ ਪਤਨੀ ਨੂੰ ਕੋਈ ਨਵਾਂ ਬੋਇਫ੍ਰੈਂਡ ਬਣਾਉਣ ਦੇ ਵਿਰੋਧ ਵਿੱਚ ਚੇਤਾਵਨੀ ਦਿੱਤੀ ਸੀ।