
ਕੈਨੇਡਾ ਦੇ ਚੇਤਨਾ ਐਸੋਸੀਏਸ਼ਨ ਨੇ ਇਸ ਹਫਤੇ ਐਸ.ਐਫ.ਯੂ ਬਰਨੇਬੀ ਮਾਉਨਟੈਨ ਕੈਂਪਸ ਵਿੱਚ ਡਾਇਮੰਡ ਐਲੂਮਨੀ ਸੈਂਟਰ ਵਿਖੇ ਭਾਰਤੀ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਦੇ ਸਵਾਗਤ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ।
ਇਸ ਤੋਂ ਇਲਾਵਾ ਸ਼੍ਰੀ ਗੁਰੂ ਰਵੀਦਾਸ ਸਭਾ (ਵੈਨਕੂਵਰ), ਇੰਡੀਅਨ ਬੁੱਧੀ ਸੋਸਾਇਟੀ ਅਤੇ ਅੰਬੇਡਕਰਾਈਟ ਇੰਟਰਨੈਸ਼ਨਲ ਕੋਆਰਡੀਨੇਸ਼ਨ ਸੁਸਾਇਟੀ ਦੇ ਵੱਖੋ-ਵੱਖਰੇ ਮੈਂਬਰਾਂ ਦਾ ਪ੍ਰਤੀਨਿਧ ਕੀਤਾ ਗਿਆ।
ਜੋਸ਼ੀ ਨੇ ਮੌਜੂਦ ਫੈਕਲਟੀ ਮੈਂਬਰ ਜਿਨ੍ਹਾਂ ਵਿੱਚ ਸ਼ਾਮਲ ਸਨ ਡਾ. ਸਮੀਰ ਗਣੇਸ਼ਾਹ,ਡਾ. ਫਾਲ ਕਰੋਅ ਅਤੇ ਸੋਭਨਾ ਜਯਾ ਮਾਧਵਾਨ ਵਿਿਦਆਰਥੀਆਂ ਅਤੇ ਚੇਤਨਾ ਦੇ ਮੈਂਬਰਾਂ ਅਤੇ ਹੋਰਨਾਂ ਸੰਸਥਾਵਾਂ ਨਾਲ ਗੱਲਬਾਤ ਕੀਤੀ ।
ਉਹਨਾਂ ਨੇ ਡਵਲਯੂ.ਏ.ਸੀ. ਬੈਨੇਟ ਲਾਇਬ੍ਰੇਰੀ ਦਾ ਦੌਰਾ ਕੀਤਾ ਅਤੇ ਡਾ. ਅੰਬੇਦਕਰ ਦੇ ਕਾਂਸੀ ਦੇ ਬੁੱਤ ਨੂੰ ਸਨਮਾਨਿਤ ਕਰਦੇ ਹੋਏ ਜੋ 2004 ਵਿਚ ਉਥੇ ਸਥਾਪਿਤ ਕੀਤਾ ਗਿਆ ਸੀ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੇ ਮੈਂਬਰਾਂ ਵਿਚ ਵੀ ਸ਼ਾਮਿਲ ਹੋਈ।
ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਦੇ ਪ੍ਰਧਾਨ ਸੁਰਿੰਦਰ ਰੰਗਾ ਨੇ ਜੋਸ਼ੀ ਦੇ ਵੈਨਕੂਵਰ ਵਿਚ ਭਾਰਤ ਦੀ ਪਹਿਲੀ ਮਹਿਲਾ ਕੌਂਸਲ ਜਨਰਲ ਦੀ ਨਿਯੁਕਤੀ ਹੋਣ ਤੇ ਵਧਾਈ ਦਿੰਦੇ ਹੋਏ ਕਿਹਾ ” ਵੈਨਕੂਵਰ ਵਿਚ ਆਪਣੀ ਨਵੀਂ ਸੇਵਾ ਲਈ ਕੌਂਸਲ ਜਨਰਲ ਜੋਸ਼ੀ ਨੂੰ ਮਿਲਣ ਤੇ ਅਤੇ ਇਹਨਾਂ ਦਾ ਸਵਾਗਤ ਕਰਨ ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ।
ਜੋਸ਼ੀ ਨੇ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਦੁਿਪਹਰ ਦੇ ਖਾਣੇ ਅਤੇ ਡਾ. ਅੰਬੇਦਕਰ ਨੂੰ ਉਨ੍ਹਾਂ ਦੀ 61 ਵੀਂ ਬਰਸੀ ‘ਤੇ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਣ ਲਈ ਸਲਾਹਣਾ ਕੀਤੀ।
ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਦਾ ਉਦੇਸ਼ ਬਾਬਾ ਸਾਹਿਬ ਡਾ. ਅੰਬੇਦਕਰ ਦੁਆਰਾ ਸਿਖਾਏ ਗਏ ਉਦੇਸ਼ ਸਮਾਜਿਕ ਇਨਸਾਫ, ਆਤਮ ਸਨਮਾਨ ਨੂੰ ਉਤਸ਼ਾਹਿਤ ਕਰਨਾ ਹੈ।