ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਨੂੰ ਨਹੀਂ ਮਿਲੇਗਾ E-Visa, ਭਾਰਤ ‘ਚ ਪ੍ਰਵੇਸ਼ ਲਈ ਸਟਿੱਕਰ ਵੀਜ਼ਾ ਹੋਵੇਗਾ ਲਾਜ਼ਮੀ
ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਨੂੰ ਨਹੀਂ ਮਿਲੇਗਾ E-Visa, ਭਾਰਤ ‘ਚ ਪ੍ਰਵੇਸ਼ ਲਈ ਸਟਿੱਕਰ ਵੀਜ਼ਾ ਹੋਵੇਗਾ ਲਾਜ਼ਮੀ

ਭਾਰਤ ਸਰਕਾਰ ਵੱਲੋਂ ਨਿਯਮਾਂ ‘ਚ ਬਦਲਾਅ ਪ੍ਰਕ੍ਰਿਆ ਜਾਰੀ ਹੈ, ਦੱਸ ਦੇਈਏ ਕਿ ਅਗਲੇਰੀ 15 ਨਵੰਬਰ ਤੋਂ ਭਾਰਤ ਅੰਦਰ ਵਿਦੇਸ਼ੀ ਨਾਗਰਿਕਾਂ ਲਈ ਯਾਤਰੀਆਂ ਦਾ ਪ੍ਰਵੇਸ਼ ਖੁੱਲ੍ਹ ਰਿਹਾ ਹੈ।

ਗੌਰਤਲਬ ਹੈ ਕਿ ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਵਾਸਤੇ ਅਗਸਤ ਮਹੀਨੇ ਤੋਂ ਚੱਲੀ ਆ ਰਹੀ E-Visa ਦੀ ਪਾਬੰਦੀ ਜਾਰੀ ਰੱਖੀ ਗਈ ਹੈ। ਦੱਸ ਦੇਈਏ ਕਿ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਜਾਣ ਲਈ ਅਜੇ ਵੀ ਸਟਿੱਕਰ ਵੀਜ਼ੇ ਦੀ ਜ਼ਰੂਰਤ ਪੈਣੀ ਹੈ।

ਇੱਥੇ ਦੱਸਣਯੋਗ ਹੈ ਕਿ ਕੈਨੇਡਾ ‘ਤੇ E-Visa ਦੀ ਪਾਬੰਦੀ ਨੂੰ ਭਾਰਤ ਸਰਕਾਰ ਵੱਲੋਂ ਨਹੀਂ ਹਟਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪਿਛਲੇ ਸਮੇਂ ਦੌਰਾਨ ਕੈਨੇਡਾ ਸਰਕਾਰ ਨੇ ਕੋਵਿਡ ਟੈਸਟਾਂ ‘ਚ ਹੁੰਦੀ ਹੇਰ-ਫੇਰ ਦੇ ਮੱਦੇਨਜ਼ਰ ਭਾਰਤ ਤੋਂ ਸਿੱਧੀਆਂ ਉਡਾਨਾਂ ‘ਤੇ ਰੋਕ ਲਗਾ ਦਿੱਤੀ ਸੀ।

ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਸਿੱਧੀਆਂ ਉਡਾਨਾਂ ‘ਤੇ ਰੋਕ ਹਟਾ ਦਿੱਤੀ ਹੈ, ਪਰ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ E-Visa ਦੇਣ ‘ਤੇ ਪਾਬੰਦੀਆਂ ਨੂੰ ਬਰਕਰਾਰ ਰੱਖਿਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੇ ਇਸ ਫ਼ੈਸਲੇ ਕਾਰਨ ਕੈਨੇਡਾ ‘ਚ ਮੌਜੂਦ ਵੱਖ-ਵੱਖ ਵੀਜ਼ਾ ਸੈੰਟਰਾਂ ਦੇ ਬਾਹਰ ਸਟਿੱਕਰ ਵੀਜ਼ਾ ਲੈਣ ਲਈ ਲੋਕਾਂ ਦੀ ਭੀੜ ਲੱਗੀ ਹੈ। ਕੈਨੇਡਾ ਵੀ ਉਨ੍ਹਾਂ ਮੁਲਖਾਂ ਦੀ ਸ਼੍ਰੇਣੀ ‘ਚ ਹੈ, ਜਿਸਨੂੰ ਭਾਰਤ ਨੇ E-Visa ਲਈ ਰੋਕਿਆ ਹੈ।