ਮੁੜ ਸੱਤਾ ‘ਤੇ ਕਾਬਜ ਹੋਣ ਨੂੰ ਤਿਆਰ ਟਰੂਡੋ, ਜਗਮੀਤ ਸਿੰਘ ਦਾ ਲੈ ਸਕਦੇ ਨੇ ਸਾਥ!
ਮੁੜ ਸੱਤਾ 'ਤੇ ਕਾਬਜ ਹੋਣ ਨੂੰ ਤਿਆਰ ਟਰੂਡੋ, ਜਗਮੀਤ ਸਿੰਘ ਦਾ ਲੈ ਸਕਦੇ ਨੇ ਸਾਥ!
ਮੁੜ ਸੱਤਾ 'ਤੇ ਕਾਬਜ ਹੋਣ ਨੂੰ ਤਿਆਰ ਟਰੂਡੋ, ਜਗਮੀਤ ਸਿੰਘ ਦਾ ਲੈ ਸਕਦੇ ਨੇ ਸਾਥ!

ਕੈਨੇਡਾ ਦੀਆਂ 43ਵੀਆਂ ਆਮ ਚੋਣਾਂ ਅੱਜ ਮੁਕੰਮਲ ਹੋ ਗਈਆਂ ਹਨ ਅਤੇ ਵੋਟਰਾਂ ਦਾ ਫੈਸਲਾ ਸਪੱਸ਼ਟ ਹੋ ਚੁੱਕਿਆ ਹੈ। ਕੈਨੇਡਾ ‘ਚ ਇਸ ਵਾਰ ਘੱਟ ਗਿਣਤੀ ਸਰਕਾਰ ਬਣੀ ਹੈ, ਜਿਸ ‘ਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਝੋਲੀ ‘ਚ 156 (+3) ਸੀਟਾਂ ਆਈਆਂ ਹਨ, ਜਦਕਿ ਕੰਸਰਵੇਟਿਵ ਪਾਰਟੀ, ਜਿਸਦੇ ਆਗੂ ਐਂਡਰੀਊ ਸ਼ੀਅਰ ਹਨ, ਨੂੰ 122 (+2) ਸੀਟਾਂ ਹਾਸਲ ਹੋਈਆ ਹਨ।
ਬਲਾਕ ਨੂੰ 32 ਵੋਟਾਂ ਜਦੋਂਕਿ ਐਨਡੀਪੀ 24 (+1) ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਹੀ ੈ। ਗ੍ਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਜਦੋਂਕਿ 1 ਸੀਟ ਦੂਜਿਆਂ ਨੂੰ ਮਿਲੀ।

ਕੀ ਹੁੰਦੀ ਹੈ ਘੱਟ ਗਿਣਤੀ ਸਰਕਾਰ ?

ਕੁੱਲ 338 ਸੀਟਾਂ ‘ਚੋਂ 170 ਸੀਟਾਂ ਲੈਣ ਵਾਲੀ ਸਰਕਾਰ ਸਪੱਸ਼ਟ ਬਹੁਮਤ ਨਾਲ ਆਪਣੀ ਸਰਕਾਰ ਬਣਾਉਂਦੀ ਹੈ, ਜਦਕਿ 170 ਤੋਂ ਘੱਟ ਸੀਟਾਂ ਲੈਣ ਵਾਲੀ ਪਾਰਟੀ ਨੂੰ ਘੱਟ ਗਿਣਤੀ ਵਾਲੀ ਸਰਕਾਰ ਆਖਿਆ ਜਾਂਦਾ ਹੈ, ਜੋ ਕਿਸੇ ਹੋਰ ਪਾਰਟੀ ਨਾਲ ਗਠਜੋੜ੍ਹ ਕਰਕੇ ਆਪਣੀ ਸਰਕਾਰ ਬਣਾ ਸਕਦੀ ਹੈ।
158 ਦੇ ਕਰੀਬ ਸੀਟਾਂ ਲੈਣ ਵਾਲੀ ਲਿਬਰਲ ਪਾਰਟੀ ਵੱਲੋਂ ਐਨਡੀਪੀ ਨਾਲ ਗਠਜੋੜ੍ਹ ਦੀਆਂ ਸੰਭਾਵਨਾਵਾਂ ਤੇਜ਼ ਹੁੰਦੀਆਂ ਜਾਪ ਰਹੀਆਂ ਹਨ ਅਤੇ ਦੋਵੇਂ ਟਰੂਡੋ ਅਤੇ ਜਗਮੀਤ ਮਿਲ ਕੇ ਸਰਕਾਰ ਬਣਾ ਸਕਦੇ ਹਨ।

ਕੈਨੇਡਾ ਫੈਡਰਲ ਚੋਣਾਂ ਵਿੱਚ ਪੰਜਾਬੀਆਂ ਵੱਲੋਂ ਮਾਰੀਆਂ ਗਈਆਂ ਮੱਲ੍ਹਾਂ ‘ਚ ਹੇਠ ਲਿਖੀਆਂ ਸੀਟਾਂ ਸ਼ਾਮਲ ਹਨ:

ਲਿਬਰਲ ਪਾਰਟੀ -ਅੰਜੂ ਢਿੱਲੋਂ,ਰਾਜ ਸੈਣੀ ,ਗਗਨ ਸਿਕੰਦ,ਹਰਜੀਤ ਸਿੰਘ ਸੱਜਣ ,ਰਣਦੀਪ ਸਿੰਘ ਸਰਾਏ,ਮਨਿੰਦਰ ਸਿੰਘ ਸਿੱਧੂ,ਰਮੇਸ਼ ਸੰਘਾ,ਸੁੱਖ ਧਾਲੀਵਾਲ,ਨਵਦੀਪ ਸਿੰਘ ਬੈਂਸ ,ਰੂਬੀ ਸਹੋਤਾ ,ਸੋਨੀਆ ਸਿੱਧੂ,ਕਮਲ ਖਹਿਰਾ ਅਤੇ ਬਰਦੀਸ਼ ਚੱਘਰ
ਐਨਡੀਪੀ- ਜਗਮੀਤ ਸਿੰਘ
ਕੰਜ਼ਰਵੇਟਿਵ ਪਾਰਟੀ -ਟਿਮ ੳੱੁਪਲ,ਜੈਗ ਸਹੋਤਾ, ਜਸਰਾਜ ਹੱਲਣ ਅਤੇ ਬੋਬ ਸਰੋਆ

ਨਤੀਜਿਆਂ ਬਾਰੇ ਨੇਤਾਵਾਂ ਦਾ ਕੀ ਹੈ ਕਹਿਣਾ?

ਗ੍ਰੀਨ ਪਾਰਟੀ ਆਫ ਕਨੇਡਾ

green

ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਅ ਨੇ ਕਿਹਾ, “ਅਸੀਂ ਇਸ ਦੇਸ਼ ਦੀ ਬਿਹਤਰੀ ਲਈ ਲੜਦੇ ਰਹਾਂਗੇ। “ਘੱਟਗਿਣਤੀ ਦੀ ਸਰਕਾਰ ਵਿਚ ਅਸੀਂ ਬਹੁਤ ਵੱਡਾ ਫ਼ਰਕ ਲਿਆ ਸਕਦੇ ਹਾਂ ਅਤੇ ਅਸੀਂ ਅਜਿਹਾ ਕਰਾਂਗੇ।”

ਮੌਸਮ ਵਿੱਚ ਤਬਦੀਲੀ ਬਾਰੇ ਬੋਲਦਿਆਂ ਮੇਅ ਨੇ ਕਿਹਾ, “ਅਸੀਂ ਆਪਣੇ 43 ਵੇਂ ਸੈਸ਼ਨ ਵਿੱਚ ਕਨੇਡਾ ਦੀ ਸੰਸਦ ‘ਚ ਕਨੇਡਾ ਦੇ ਬੱਚਿਆਂ ਨੂੰ ਨਿਰਾਸ਼ ਨਹੀਂ ਹੋਣ ਦੇਵਾਂਗੇ।”

“ਇਹ ਸਭ ਤੋਂ ਵਧੀਆ ਨਤੀਜਾ ਹੈ”

ਕਨਜ਼ਰਵੇਟਿਵ ਪਾਰਟੀ ਆਫ ਕਨੇਡਾ
scheerਨਤੀਜਿਆਂ ਬਾਰੇ ਬੋਲਦਿਆਂ ਅਤੇ ਲਿਬਰਲ ਪਾਰਟੀ ਦੇ 20 ਸੀਟਾਂ ਗੁਆਉਣ ‘ਤੇ, ਸ਼ੀਅਰ ਨੇ ਕਿਹਾ ਕਿ ਇਹ ਸਪੱਸ਼ਟ ਤੌਰ’ ਤੇ ਦਰਸਾਉਂਦਾ ਹੈ ਕਿ “ਕੰਜ਼ਰਵੇਟਿਵਾਂ ਨੇ ਟਰੂਡੋ ਨੂੰ ਨੋਟਿਸ ਦਿੱਤਾ ਹੈ”।

“ਸ਼੍ਰੀਮਾਨ ਟਰੂਡੋ, ਜਦੋਂ ਤੁਹਾਡੀ ਸਰਕਾਰ ਭੰਗ ਹੋਵੇਗੀ ਤਾਂ ਕੰਜ਼ਰਵੇਟਿਵ ਜਿੱਤ ਪ੍ਰਾਪਤ ਕਰਨ ਲਈ ਤਿਆਰ ਬਰ ਤਿਆਰ ਰਹਿਣਗੇ।”

“ਕਈ ਕੈਨੇਡੀਅਨ ਚਾਹੁੰਦੇ ਸਨ ਕਿ ਅਸੀਂ ਇਹ ਚੋਣ ਜਿੱਤੀਏ!” ਸ਼ੀਅਰ ਨੇ ਕਿਹਾ। “ਜਿਤਾ ਦੀ ਸ਼ੁਰੂਆਤ ਇਸ ਤਰ੍ਹਾਂ ਹੀ ਹੁੰਦੀ ਹੈ! ਅਸੀਂ ਸਰਕਾਰ ਬਣਾਉਣ ਦੇ ਇੰਤਜ਼ਾਰ ‘ਚ ਹਾਂ। ”


ਲਿਬਰਲ ਪਾਰਟੀ ਆਫ ਕਨੇਡਾ
liberal trudeau
“ਅਸੀਂ ਤੁਹਾਡੇ ਲਈ, ਤੁਹਾਡੇ ਪਰਿਵਾਰਾਂ ਅਤੇ ਤੁਹਾਡੇ ਪਰਿਵਾਰ ਲਈ ਸਖਤ ਮਿਹਨਤ ਕਰਾਂਗੇ।” ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ ਕਿਹਾ।

“ਤੁਸੀਂ ਸਾਨੂੰ ਕੈਨੇਡੀਅਨਾਂ ਵਿਚ ਨਿਵੇਸ਼ ਕਰਨ, ਸਵਦੇਸ਼ੀ ਲੋਕਾਂ ਨਾਲ ਮੇਲ-ਮਿਲਾਪ ਕਰਨ ਅਤੇ ਇਸ ਨੂੰ ਪਹਿਲ ਦੇਣ ਅਤੇ ਹੋਰ ਵੀ ਦ੍ਰਿਸ਼ਟੀ ਅਤੇ ਉਤਸ਼ਾਹ ਅਤੇ ਹਿੰਮਤ ਦਿਖਾਉਣ ਲਈ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਆਪਣੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ- ਮੌਸਮ ਤਬਦੀਲੀ ਦੇ ਵਿਰੁੱਧ ਲੜਣ ਲਈ ਵਚਨਬੱਧ ਹਾਂ।ਅਸੀਂ ਜਾਣਦੇ ਹਾਂ ਕਿ ਬਹੁਤ ਸਾਰਾ ਕੰਮ ਕਰਨਾ ਹੈ, ਪਰ ਮੈਂ ਤੁਹਾਨੂੰ ਵਾਅਦਾ ਕਰਦਾਂ ਹਾਂ, ਅਸੀਂ ਜਾਰੀ ਰੱਖਾਂਗੇ ਜੋ ਅਸੀਂ ਸ਼ੁਰੂ ਕੀਤਾ ਸੀ.

“ਲਿਬਰਲ ਜਾਣਦੇ ਹਨ, ਜਿਵੇਂ ਕਿ ਸਾਰੇ ਕੈਨੇਡੀਅਨ ਜਾਣਦੇ ਹਨ, ਬਿਹਤਰ ਕਰਨਾ ਹਮੇਸ਼ਾਂ ਸੰਭਵ ਹੈ.”

“ਅਸੀਂ ਸਾਰੇ ਸੁਰੱਖਿਅਤ ਭਾਈਚਾਰੇ, ਇੱਕ ਸਾਫ਼-ਸੁਥਰਾ ਗ੍ਰਹਿ ਅਤੇ ਵਧੀਆ ਜ਼ਿੰਦਗੀ ਦੀ ਜ਼ਿੰਦਗੀ ਚਾਹੁੰਦੇ ਹਾਂ। ਜੇ ਅਸੀਂ ਇਨ੍ਹਾਂ ਸਾਂਝੇ ਟੀਚਿਆਂ ਦੇ ਦੁਆਲੇ ਇਕੱਠੇ ਹੋ ਜਾਂਦੇ ਹਾਂ, ਮੈਂ ਜਾਣਦਾ ਹਾਂ ਕਿ ਅਸੀਂ ਉਨ੍ਹਾਂ ਨੂੰ ਸਰ ਕਰ ਸਕਦੇ ਹਾਂ। ਆਉਣ ਵਾਲੇ ਸਾਲਾਂ ਵਿੱਚ, ਸਾਡੀ ਟੀਮ ਤਰੱਕੀ ਨੂੰ ਵਧਾਉਣ ਲਈ ਸਖਤ ਮਿਹਨਤ ਕਰੇਗੀ”

“ਅਸੀਂ ਕਨੇਡਾ ਨੂੰ ਆਪਣੀ ਸਾਰੀ ਵਿਿਭੰਨਤਾ ਵਿੱਚ ਜੇਤੂ ਰੱਖਾਂਗੇ,” ਟਰੂਡੋ ਨੇ ਕਿਹਾ। “ਅਸੀਂ ਹਮੇਸ਼ਾਂ ਇਸ ਦੇਸ਼ ਅਤੇ ਇਸਦੇ ਲੋਕਾਂ ਨੂੰ ਪਹਿਲ ਦਵਾਂਗੇ।”


ਨੈਸ਼ਨਲ ਡੈਮੋਕਰੇਟਿਕ ਪਾਰਟੀ:

ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ, “ਇਸ ਚੋਣ ਦਾ ਅਸਲ ਜੇਤੂ ਕੋਈ ਆਗੂ ਜਾਂ ਪਾਰਟੀ ਨਹੀਂ ਹੁੰਦਾ, ਕਿਸੇ ਵੀ ਚੋਣ ਦਾ ਅਸਲ ਆਗੂ ਲੋਕ ਹੁੰਦੇ ਹਨ ਅਤੇ ਉਹ ਕੈਨੇਡੀਅਨ ਹਨ।”

“ਕੈਨੇਡੀਅਨਾਂ ਨੇ ਅੱਜ ਰਾਤ ਇੱਕ ਸਪਸ਼ਟ ਸੰਦੇਸ਼ ਭੇਜਿਆ ਹੈ ਕਿ ਉਹ ਇੱਕ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਉਨ੍ਹਾਂ ਲਈ ਕੰਮ ਕਰੇ ਨਾ ਕਿ ਅਮੀਰ ਅਤੇ ਤਾਕਤਵਰ, ਲੋਕਾਂ ਲਈ ਨਹੀਂ।”

ਜ਼ਿਕਰਯੋਗ ਹੈ ਕਿ ਕੈਨੇਡਾ ਦੀਆ ਇਹਨਾਂ ਚੋਣਾਂ ‘ਚ ਐਨਡੀਪੀ ਨਾਲ ਵੋਟ ਵੰਡੇ ਜਾਣ ਕਰਕੇ ਕੰਸਰਵੇਟਿਵ ਦੀ ਜਿੱਤ ਹੋਣ ਦੀਆਂ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਸਨ।
ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਟਰੂਡੋ, ਜਗਮੀਤ ਸਿੰਘ ਨਾਲ ਮਿਲ ਕੇ ਮੁੜ ਸੱਤਾ ‘ਤੇ ਕਾਬਜ ਹੋਣਗੇ, ਪਰ ਇਸ ਬਾਬਤ ਕੋਈ ਵੀ ਅਧਿਕਾਰਤ ਬਿਆਨ ਆਉਣਾ ਅਜੇ ਬਾਕੀ ਹੈ।