ਮੋਨਟਰਿਅਲ ਕੈਨੇਡਾ ਦਾ ਪਲਾਸਟਿਕ ਬੈਗ ਤੇ ਪਾਬੰਧੀ ਲਗਾਉਣ ਵਾਲਾ ਬਣਿਆ ਪਹਿਲਾ ਸ਼ਹਿਰ

ਮੋਨਟਰਿਅਲ ਨੇ ਸੋਮਵਾਰ ਨੂੰ ਪਲਾਸਟਿਕ ਬੈਗ ਤੇ ਪਬੰਧੀ ਲਗਾ ਦਿੱਤੀ। ਇਸ ਘੋਸ਼ਣਾ ਤੋਂ ਬਾਅਦ ਮੋਨਟਰਿਅਲ ਕੈਨੇਡਾ ਦਾ ਪਹਿਲਾ ਸ਼ਹਿਰ ਬਣ ਗਿਆ ਜਿਸਨੇ ਪਲਾਸਟਿਕ ਬੈਗ ਬੰਦ ਕੀਤੇ ਹਨ।ਇਸ ਪਬੰਧੀ ਵਿੱਚ 50 ਮਾਇਕਰੋਨ ਤੋਂ ਘੱਟ ਦੀ ਮੋਟਾਈ ਵਾਲੇ ਪਲਾਸਟਿਕ ਬੈਗ ਅਤੇ ਬਾਇੳਡੀਗਰੇਡੇਬਲ ਬੈਗ ਸ਼ਾਮਲ ਹਨ।ਇਸ ਵਿੱਚ ੳਨ੍ਹਾਂ ਪਤਲੇ ਬੈਗਾਂ ਨੂੰ ਛੂਟ ਦਿੱਤੀ ਗਈ ਹੈ।ਜੋ ਸਬਜ਼ੀਆਂ ਅਤੇ ਫਲ ਟਰਾਂਸਪੋਰਟ ਕਰਨ ਜਾਂ ਮਾਸ ਮੀਟ ਨੂੰ ਰੈਪ ਕਰਨ ਲਈ ਇਸਤੇਮਾਲ ਹੁੰਦੇ ਹਨ।
ਕਿਉਂਕਿ ਇਹ ਫੈਂਸਲਾ ਨਵੇਂ ਸਾਲ; ਤੇ ਲਿੱਤਾ ਗਿਆ ਹੈ ਵਪਾਰੀਆਂ ਨੂੰ ਇਸ ਫੈਂਸਲੇ ਨੂੰ ਅਮਲ ਵਿੱਚ ਲਿਆਉਣ ਲਈ 6 ਮਹੀਨਿਆਂ ਦਾ ਸਮਾ ਦਿੱਤਾ ਗਿਆ ਹੈ।ਜੂਨ 5 ਤੋਂ ਬਾਅਦ ਪਹਿਲੀ ਗਲਤੀ ਕਰਨ ਤੇ ਪ੍ਰਤਿ ਵਿਅਕਤੀ ਡਾਲਰ 1,000 ਰੁਪਏ ਜੁਰਮਾਨਾ ਲਗੇਗਾ ਅਤੇ ਕੋਰਪੋਰੇਸ਼ਨ ਤੇ 2000 ਡਾਲਰ ਦਾ ਜੁਰਮਾਨਾ ਲੱਗੇਗਾ।

ਮੋਨਟਰਿਅਲ ਕੈਨੇਡਾ ਦਾ ਪਲਾਸਟਿਕ ਬੈਗ ਤੇ ਪਾਬੰਧੀ
ਮੋਨਟਰਿਅਲ ਕੈਨੇਡਾ ਦਾ ਪਲਾਸਟਿਕ ਬੈਗ ਤੇ ਪਾਬੰਧੀ

ਕੈਨੇਡਾ ਦੇ ਕੁੱਝ ਨਗਰ ਨਿਗਮਾਂ ਨੇ ਵੀ ਪਲਾਸਟਿਕ ਬੈਗਾਂ ਦੀ ਵਰਤੋ ਤੇ ਬੈਨ ਲਗਾ ਦਿੱਤਾ ਹੈ ਅਤੇ 2012 ਵਿੱਚ ਟੋਰੋਂਟੋ ਵਿੱਚ ਵੀ ਪਬੰਧੀ ਲਗਾਈ ਗਈ ਸੀ ਪਰ ਇਸ ਨੂੰ ਪੂਰੀ ਤਰ੍ਹਾਂ ਅਮਲ ਕਰਨ ਵਿੱਚ ਫੇਲ ਹੋ ਗਿਆ ਸੀ ।ਰੀਟੇਲ ਅਤੇ ਇੰਡਸਟਰੀ ਦੇ ਵਕੀਲਾਂ ਨੇ ਇਸ ਬੈਨ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਸ ਪਬੰਧੀ ਦੀ ਕੋਈ ਲੋੜ ਨਹੀਂ ਸੀ ਅਤੇ ਇਹ ਫੈਂਸਲਾ ਵਪਾਰੀਆਂ ਅਤੇ ਉਪਭੋਗਤਾਵਾਂ ਨੂੰ ਪਰੇਸ਼ਾਨ ਕਰੇਗਾ।ਕੈਨੇਡਿਅਨ ਪਲਾਸਟਿਕ ਇੰਡਸਟਰੀ ਦੇ ਏਸੋਸੀੲੈਸ਼ਨ ਨੇ ਇਹ ਦਲੀਲ ਦਿੱਤੀ ਕਿ ਜ਼ਿਆਦਾਤਰ ਸ਼ੋਪਿੰਗ ਬੈਗਸ ਦੀ ਮੁੜ੍ਹ ਵਰਤੋਂ ਹੁੰਦੀ ਹੈ ਅਤੇ ਰੀਸਾਇਕਲ ਹੁੰਦੇ ਹਨ। ਪਲਾਸਟਿਕ ਬੈਗ ਦੀ ਵਰਤੌਂ ਨੂੰ ਘਟਾਉਣ ਲਈ ਯੋਜਨਾਵਾਂ ਪਹਿਲਾਂ ਹੀ ਕਾਮਯਾਬ ਹੋ ਚੁੱਕੀਆਂ ਹਨ।