ਵਾਤਾਵਰਨ ਦੀ ਰੱਖਿਆ ਤੇ ਸੰਭਾਲ : ਕੀ ਹੈ ਕੈਨੇਡਾ ਦੀਆਂ ਵੱਖੋ-ਵੱਖ ਪਾਰਟੀਆਂ ਦੀ ਰਾਇ?
ਵਾਤਾਵਰਨ ਦੀ ਰੱਖਿਆ ਤੇ ਸੰਭਾਲ : ਕੀ ਹੈ ਕੈਨੇਡਾ ਦੀਆਂ ਵੱਖੋ-ਵੱਖ ਪਾਰਟੀਆਂ ਦੀ ਰਾਇ?
ਵਾਤਾਵਰਨ ਦੀ ਰੱਖਿਆ ਤੇ ਸੰਭਾਲ : ਕੀ ਹੈ ਕੈਨੇਡਾ ਦੀਆਂ ਵੱਖੋ-ਵੱਖ ਪਾਰਟੀਆਂ ਦੀ ਰਾਇ?

ਲਿਬਰਲਸ ਨੇ ਪੈਰਿਸ ਸਮਝੌਤੇ ਦੇ ਮੁਤਾਬਕ ਕਾਰਬਨ ਨਿਕਾਸ ਘਟਾਉਣ ਦੇ ਟੀਚਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ‘ਚ ਹਨ। ਉਨ੍ਹਾਂ ਨੇ 2050 ਤਕ ਨੈੱਟ ਜ਼ੀਰੋ ਗ੍ਰੀਨ ਹਾਊਸ ਇਮੀਸ਼ਨ ਦਾ ਵਾਅਦਾ ਕੀਤਾ ਹੈ। ਪਾਰਟੀ “ਅਣਅਧਿਕਾਰਤ” ਜੈਵਿਕ ਬਾਲਣ ਸਬਸਿਡੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਹਰ ਸਾਲ ਕਲਾਈਮੇਟ ਐਕਸ਼ਨ ਇਨਸੈਂਟਿਵ ਦੇ ਰੂਪ ‘ਚ ਲੋਕਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਨ ਦੀ ਯੋਜਨਾ ਲਿਬਰਲ ਪਾਰਟੀ ਵੱਲੋਂ ਬਣਾਈ ਜਾ ਰਹੀ ਹੈ।

ਕੰਸਰਵੇਟਿਵ
ਕੰਸਰਵੇਟਿਵਾਂ ਨੇ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਵਚਨਬੱਧਤਾ ਜਤਾਈ ਹੈ, ਪਰ ਉਹਨਾਂ ਵੱਲੋਂ ਕਾਰਬਨ ਟੈਕਸ ਨੂੰ ਬੰਦ ਕਰਨ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਤਜਵੀਜ਼ ਦਿੱਤੀ ਹੈ ਕਿ ਪਾਰਟੀ ਅੰਤਰਰਾਸ਼ਟਰੀ ਪੱਧਰ ‘ਤੇ ਗ੍ਰੀਨ ਹਾਊਸ਼ ਇਮੀਸ਼ਨ ਨੂੰ ਘਟਾਉਣ ਵਿਚ ਸਹਾਇਤਾ ਲਈ ਕੈਨੇਡਾ ਨੂੰ ਕਾਰਬਨ ਕ੍ਰੈਡਿਟ ਦੇਣ ਵਾਲੇ ਸਮਝੌਤਿਆਂ’ ਤੇ ਦਸਤਖਤ ਕਰਨਾ ਚਾਹੁੰਦੀ ਹੈ, ਅਤੇ ਕਾਰੋਬਾਰਾਂ ਲਈ ਗ੍ਰੀਨ-ਟੈਕ ਪੇਟੈਂਟ ਟੈਕਸ ਕ੍ਰੈਡਿਟ ਦੀ ਸ਼ੁਰੂਆਤ ਕਰੇਗੀ।

ਐਨਡੀਪੀ
ਐਨਡੀਪੀ ਦਾ ਕਹਿਣਾ ਹੈ ਕਿ ਉਹ 2030 ਤੱਕ ਕੈਨੇਡਾ ਦੇ ਗ੍ਰੀਨਹਾਉਸ ਗੈਸ ਦੇ ਨਿਕਾਸ ਨੂੰ ਘਟਾ ਕੇ 450 ਮੈਗਾਟੋਨ ਬਣਾਉਣਾ ਚਾਹੁੰਦੀ ਹੈ। ਇਸ ਟੀਚੇ ‘ਤੇ ਪਹੁੰਚਣ ਲਈ, ਪਾਰਟੀ ਵੱਲੋਂ 15 ਬਿਲੀਅਨ ਡਾਲਰ ਨਵੀਨੀਕਰਣਯੋਗ ਅਤੇ ਸਾਫ਼ ਟੈਕਨੋਲੋਜੀ ਵਿੱਚ ਨਿਵੇਸ਼ ਕਰਨ ਲਈ ਇੱਕ “ਜਲਵਾਯੂ ਬੈਂਕ” ਬਣਾਇਆ ਜਾਵੇਗਾ। ਪਾਰਟੀ ਦਾ ਉਦੇਸ਼ ਜੈਵਿਕ ਬਾਲਣ ਸਬਸਿਡੀਆਂ ਨੂੰ ਖਤਮ ਕਰਨਾ, ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਭਾਈਚਾਰਿਆਂ ਲਈ ਸਹਾਇਤਾ ਫੰਡ ਨੂੰ ਉਤਸ਼ਾਹਤ ਕਰਨਾ ਹੈ।