ਵੈਨਕੁਵਰ ਦੀਆਂ 2 ਸੀਨੀਅਰ ਔਰਤਾਂ ਨੇ ਵੈਨ ਨੂੰ ਬਣਾਇਆ ਆਪਣਾ ਘਰ……

ਫੋਰਡ ਮਿੰਨੀ ਵੈਨ ਹੀ ਉਹਨਾਂ ਦਾ ਘਰ ਹੈ,89 ਸਾਲਾਂ ਐਲੇਕਸੀ ਰੇਨੀਅਰ ਅਤੇ 62 ਸਾਲਾ ਸਾਰਾਹ ਵੈਟਸਨ ਪਿਛਲੀ ਮਈ ਤੋਂ ਵੈਨ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਹੀਆਂ ਹਨ। ਮਾਇਕ ਤੰਗੀਆਂ, ਮਾਲਕ ਮਕਾਂਨਾਂ ਨਾਲ ਝਗੜੇ ਤੇ ਬਦ ਕਿਸਮਤੀ ਦੇ ਕਾਰਨਾ ਕਰਕੇ ਹੀ ਇਹ ਦੋ ਔਰਤਾਂ ਹੁਣ ਵੈਨ ਵਿੱਚ ਹੀ ਆਪਣਾ ਜੀਵਨ ਬਤੀਤ ਕਰਨ ਲਈ ਮਜ਼ਬੂਰ ਹਨ।ਉਹ ਸਵੇਰੇ 5:30 ਜਾਂ 6:00 ਵਜੇ ਉਠਦੀਆਂ ਹਨ।

ਰੇਨੀਅਰ ਦਾ ਪਿਛੋਕੜ ਹੋਲੈਂਡ ਤੋਂ ਹੈ ਤੇ ਉਸਨੇ ਦੂਸਰਾ ਵਿਸ਼ਵਯੁੱਧ ਦੇਖਣ ਤੋਂ ਬਾਅਦ ਕੈਨੇਡਾ ਆ ਗਈ ਸੀ ਜਿੱਥੇ ਉਸਦੇ ਚਾਰ ਬੱਚੇ ਹੋਏ।ਆਪਣੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਰੋਹਾਨੀ ਅਕਸੀਲ ਬਣ ਗਈ।ਇੱਕ ਅੰਦਾਜੇ ਅਨੁਸਾਰ ਵੈਨਕੁਵਰ ਵਿੱਚ 55 ਤੋਂ ਉਪਰ ਉਮਰ ਵਾਲੇ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।