ਸਫਲਤਾ ਤੇ ਰਿਸ਼ਤੇ

Written by PTC Punjabi Canada

Published on : March 15, 2020 3:20
ਸਫਲਤਾ ਤੇ ਰਿਸ਼ਤੇ
ਅਸੀਂ ਸਭ ਕਿਸੇ ਨਾ ਕਿਸੇ ਤਰੀਕੇ ਨਾਲ ਸਫਲ ਹੋਣਾ ਚਾਹੁਣੇ ਆ ! ਅੱਜ ਦਾ ਸਮਾਂ ਇਹੋ ਜਿਹਾ ਆ ਗਿਆ ਕਿ ਇਨਸਾਨ ਨੇ ਕਾਮਯਾਬੀ ਦੀ ਪਰਿਭਾਸ਼ਾ ਹੀ ਬਦਲ ਦਿਤੀ ਏ ! ਵੱਡੇ ਘਰ ਜਿਆਦਾ ਤੋਂ ਜਿਆਦਾ ਪੈਸਾ ਮਹਿੰਗੀਆਂ ਕਾਰਾ ਅੱਜ ਸਫਲਤਾ ਦੀ ਨਿਸ਼ਾਨੀ ਬਣ ਗਈਆਂ ਹਨ !

ਮੈ ਆਪਣੀ ਜ਼ਿੰਦਗੀ ਇਕ ਆਮ ਘਰ ਤੋਂ ਸ਼ੁਰੂ ਕੀਤੀ ਜਿਥੇ ਸਫਲਤਾ ਦੇ ਨਾਮ ਤੇ ਪਰਿਵਾਰ ਚ ਮਿਲਵਰਤਣ ਸ਼ਾਮ ਨੂੰ ਇਕੱਠੇ ਬੈਠਣਾ ਛੁੱਟੀਆਂ ਚ ਨਾਨਕੇ ਦਾਦਕੇ ਜਾਣਾ ਇਕ ਸਫਲ ਜੀਵਨ ਦੀ ਨਿਸ਼ਾਨੀ ਮੰਨੀ ਜਾਂਦੀ ਸੀ !ਉਸ ਤੋਂ ਬਾਅਦ ਜਦ ਮੈਨੂੰ television ਚ ਆਉਣ ਦਾ ਮੌਕਾ ਮਿਲਿਆ ਤਾ ਜਿਵੇ ਜ਼ਿੰਦਗੀ ਹੀ ਬਦਲ ਗਈ , ਦੁਨੀਆਂ ਵੇਖਣ ਦਾ ਲੋਕ ਨੂੰ ਮਿਲਣ ਦਾ ਮੌਕਾ ਮਿਲਿਆ ਕੁਛ ਕੁ ਸਾਲ ਤਾਂ ਸਮਝ ਈ ਨਾ ਆਈ ਕੇ ਇਸ ਤਬਦੀਲੀ ਨਾਲ ਕਿ ਹੋ ਰਿਹਾ , ਹੌਲੀ ਹੌਲੀ ਦੁਨੀਆਂ ਦੀ ਸਮਝ ਆਉਣੀ ਸ਼ੁਰੂ ਹੋਈ ਤਾਂ ਲਗਾ ਕਿ ਕਿੰਨੀ ਤਰਾਂ ਦੀ ਦੁਨੀਆਂ ਮਾਲਕ ਨੇ ਬਣਾਈ ਆ !

ਕੁਛ ਲੋਕ  ਜੋ ਸੋਚਦੇ ਨੇ ਕੇ ਵੱਧ ਤੋਂ ਵੱਧ ਚੀਜਾਂ ਇਕੱਠੀਆਂ ਕਰਨੀਆਂ ਹੀ ਜ਼ਿੰਦਗੀ ਦੀ ਕਾਮਯਾਬੀ ਏ , ਕੁਝ ਦੁਨੀਆਂ ਨੂੰ ਘੁੰਮਣ ਚ ਵੇਖਣ ਚ ਯਕੀਨ ਰੱਖਦੇ ਨੇ ਤੇ ਕੁਛ ਨੇ ਜੋ ਜ਼ਿੰਦਗੀ ਚ ਸਿਰਫ ਦੂਜਿਆਂ ਦੀ ਸਫਲਤਾ ਤੇ ਤਪਸਰਾ ਕਰਦੇ ਨੇ , ਪਰ ਇਕ ਗੱਲ ਸਭ ਚ ਸਾਂਝੀ ਹੇ ਕੇ ਹਰ ਇਨਸਾਨ ਨੂੰ ਖੁਸ਼ੀ ਤੇ ਸਕੂਨ ਆਪਣੀ ਜ਼ਿੰਦਗੀ ਦੇ ਕਿਸੇ ਮੁਕਾਮ ਤੇ ਜਰੂਰ ਚਾਹੀਦੇ ਨੇ , ਬਿਨਾ  ਸੱ਼ਕ ਇਹ ਪੈਸਾ ਜ਼ਿੰਦਗੀ ਜੀਣ ਲਈ ਜਰੂਰੀ  ਏ ਪਰ ਕੁਝ ਚੀਜ਼ਾ ਜ਼ਿੰਦਗੀ ਲਈ ਹੋਰ ਵੀ ਜਰੂਰੀ ਨੇ ਜੋ ਇਸ ਨੂੰ ਖੂਬਸੂਰਤ ਬਣ ਨੇ ਤੇ ਉਹ ਹੈਂ ਦੋਸਤਾਂ ਦਾ ਸਾਥ ਆਪਣੀ ਨਾਲ ਬਿਤਾਇਆ ਸਮਾਂ ਕਿਸੇ ਦੀ ਬਿਨਾ ਗਰਜ ਤੋਂ ਕੀਤੀ ਮਦਦ , ਚੀਜ਼ਾ ਪੁਰਾਣੀਆਂ ਹੋਣ ਤਾਂ ਸੁੱਟ ਦਿਤੀਆਂ ਜਾਂਦੀਆਂ ਹਨ ਪਰ ਰਿਸ਼ਤੇ  ਪੁਰਾਣੇ ਹੋਣ ਤੇ ਓਹਨਾ ਨਿੱਘ ਤੇ ਪਿਆਰ ਦੇਂਦੇ ਨੇ , ਕਾਮਯਾਬੀ ਦੇ ਨਾਲ ਨਾਲ ਰਿਸ਼ਤੇ ਵੀ ਕਮਾਉ , ਜਿਥੇ ਕਾਮਯਾਬੀ ਸਾਥ  ਨਹੀ ਦੇਵੇ ਗੀ ਸੱਚ ਮੰਨਣਾ ਓਥੇ ਰਿਸ਼ਤੇ ਅਤੇ ਆਪਣੇ ਕੰਮ ਆਉਣਗੇ

-ਸਤਿੰਦਰ ਸੱਤੀ