
ਭਾਰਤੀ ਵਿਦਆਰਥੀ ਜਿੱਥੇ ਬਾਹਰਲੇ ਮੁਲਕ ਵਿੱਚ ਪੜਨਾ ਪਸੰਦ ਕਰਦੇ ਹਨ ਉੱਥੇ ਹੀ ਹੁਣ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਪੜ੍ਹਾਈ ਦਾ ਵੀਜ਼ਾ ਲੈ ਕੇ ਪੁੱਜੇ ਮੁੰਡੇ ਅਤੇ ਕੁੜੀਆਂ ਦੀ ਗਿਣਤੀ ਸਵਾ ਲੱਖ (1,24,000) ਦੇ ਕਰੀਬ ਪੁੱਜ ਗਈ ਹੈ ਜਿਨ੍ਹਾਂ ਵਿਚ ਵੱਡੀ ਗਿਣਤੀ ਪੰਜਾਬ ਤੋਂ ਗਏ ਵਿਦਆਰਥੀਆਂ ਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਇਕ ਸਾਲ ਵਿਚ ਭਾਰਤੀ ਵਿਿਦਆਰਥੀਆਂ ਦੀ ਗਿਣਤੀ 60 ਫ਼ੀਸਦੀ ਤੱਕ ਵਧੀ ਹੈ, ਜੋ ਕੈਨੇਡੀਅਨ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਵਿਚ ਦਾਖ਼ਲ ਹਨ। ਭਾਰਤ (ਚੀਨ ਤੋਂ ਬਾਅਦ) ਦੂਸਰੇ ਸਥਾਨ ‘ਤੇ ਹੈ ਜਿੱਥੋਂ ਸਭ ਤੋਂ ਵੱਧ ਵਿਿਦਆਰਥੀ ਕੈਨੇਡਾ ਵਿਚ ਪੜ੍ਹ ਰਹੇ ਹਨ।