ਸਿਟੀ ਕਾਉਂਸਿਲ ਬ੍ਰੈਂਪਟਨ ਲਈ ਨਵੇਂ ਬੇਬਾਕ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੀ ਹੈ

Written by ptcnetcanada

Published on : May 17, 2018 10:07
ਬ੍ਰੈਂਪਟਨ, ਓਂਟਾਰੀਓ – ਭਾਈਚਾਰੇ ਦੀ ਮਹੀਨਿਆਂ ਦੀ ਵਿਆਪਕ ਸ਼ਮੂਲੀਅਤ ਤੋਂ ਬਾਅਦ, ਬ੍ਰੈਂਪਟਨ ਦੇ ਭਵਿੱਖ ਲਈ ਇੱਕ ਬੇਬਾਕ ਨਵਾਂ ਦ੍ਰਿਸ਼ਟੀਕੋਣ ਸਥਾਪਿਤ ਕੀਤਾ ਗਿਆ ਹੈ। ਸਿਟੀ ਕਾਉਂਸਿਲ ਨੇ ਸੋਮਵਾਰ 7 ਮਈ ਨੂੰ ਇੱਕ ਖ਼ਾਸ ਕਾਉਂਸਿਲ ਮੀਟਿੰਗ ਵਿੱਚ ਚ Brampton 2040 Vision: Living the Mosaic (ਬ੍ਰੈਂਪਟਨ 2040 ਦ੍ਰਿਸ਼ਟੀਕੋਣ: ਲਿਵਿੰਗ ਦ ਮੋਜ਼ੇਕ ) ਦਾ ਸਮਰਥਨ ਕੀਤਾ।

ਬ੍ਰੈਂਪਟਨ 2040 ਦ੍ਰਿਸ਼ਟੀਕੋਣ (Brampton 2040 Vision) ਇਸ ਬਾਰੇ ਮਾਰਗਦਰਸ਼ਨ ਕਰਨ ਲਈ ਉਤਸ਼ਾਹ ਭਰਿਆ ਦਸਤਾਵੇਜ਼ ਹੈ ਕਿ ਬ੍ਰੈਂਪਟਨ ਅਗਲੀ ਸਦੀ ਦੀ ਤਿਮਾਹੀ ਵਿੱਚ ਕੀ ਬਣੇਗਾ। ਦ੍ਰਿਸ਼ਟੀਕੋਣ ਵਿੱਚ ਕੁੱਲ 7 ਉਤਸ਼ਾਹਪੂਰਨ ਦ੍ਰਿਸ਼ਟੀਕੋਣ ਸਟੇਟਮੈਂਟਾਂ ਹਨ, ਜੋ ਵਾਤਾਵਰਨ, ਟ੍ਰਾਂਸਪੋਰਟੇਸ਼ਨ (ਆਵਾਜਾਈ) ਨੌਕਰੀਆਂ, ਮਨਪਰਚਾਵਾ (ਰਿਕ੍ਰਿਏਸ਼ਨ), ਸਿਹਤ, ਸਮਾਜਿਕ ਮੁੱਦਿਆਂ, ਅਤੇ ਕਲਾ ਅਤੇ ਸੱਭਿਆਚਾਰ ਦੇ ਸੰਬੰਧ ਵਿੱਚ ਹਨ। ਇਸ ਵਿੱਚ ਹਰੇਕ ਦ੍ਰਿਸ਼ਟੀਕੋਣ ਸਟੇਟਮੈਂਟ ਨੂੰ ਅਸਲੀਅਤ ਬਣਾਉਣ ਵਿੱਚ ਮਦਦ ਲਈ 28 ਖਾਸ ਕਾਰਵਾਈਆਂ ਵੀ ਸ਼ਾਮਲ ਹਨ।

“ਨਵੇਂ ਰਾਇਰਸਨ ਯੂਨੀਵਰਸਿਟੀ (Ryerson University) ਕੈਂਪਸ ਤੋਂ, ਸਾਡੇ ਇਲੈਕਟ੍ਰਿਕ ਬੱਸ ਪਾਇਲਟ ਪ੍ਰੋਜੈਕਟ ਤੱਕ, ਅਤੇ ਸਾਡੀ ਉੱਭਰਦੀ ਸੱਭਿਆਚਾਰਕ ਸਥਿਤੀ ਤੱਕ, ਜੋ ਬੇਹੱਦ ਰਚਨਾਤਮਕ ਪ੍ਰਤਿਭਾਵਾਨ ਨੂੰ ਵਿਕਸਿਤ ਕਰਦੀ ਹੈ, ਬ੍ਰੈਂਪਟਨ ਵਿੱਚ ਸ਼ਾਨਦਾਰ ਕੰਮ ਹੋ ਰਹੇ ਹਨ, ” ਮੇਅਰ ਲਿੰਡਾ ਜੈਫਰੀ (Linda Jeffrey) ਨੇ ਕਿਹਾ। ਉਹਨਾਂ ਨੇ ਅੱਗੇ ਕਿਹਾ, “ਬ੍ਰੈਂਪਟਨ 2040 ਦ੍ਰਿਸ਼ਟੀਕੋਣ ਇੱਕ ਬੇਬਾਕ ਅਤੇ ਨਵੀਨਤਾਕਾਰੀ ਤਰੀਕੇ ਵਿੱਚ ਉਹਨਾਂ ਪਹਿਲਕਦਮੀਆਂ ਅਤੇ ਚੁਣੌਤੀਆਂ, ਜੋ ਵੱਡਾ ਸੋਚਣ ਅਤੇ ਵੱਖਰੇ ਢੰਗ ਨਾਲ ਕੰਮ ਕਰਨ ਵਿੱਚ ਸਾਡੀ ਸਿਟੀ ਦੇ ਸਾਹਮਣੇ ਆਈਆਂ ਹਨ, ‘ਤੇ ਆਧਾਰਿਤ ਹੈ। ਇੰਨਾ ਵੱਡਾ ਪਰਿਵਰਤਨ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ ਅਤੇ ਇਸ ਲਈ ਹਿੰਮਤ ਦੀ ਲੋੜ ਹੈ, ਪ੍ਰੰਤੂ ਸਾਡੇ ਨਿਵਾਸੀਆਂ ਨੇ ਇਸ ਨਵੇਂ ਦ੍ਰਿਸ਼ਟੀਕੋਣ ਨੂੰ ਸਵੀਕਾਰ ਕੀਤਾ ਹੈ। ”

ਦ੍ਰਿਸ਼ਟੀਕੋਣ ਪਹਿਲਕਦਮੀ, ਇੱਕ ਜੁੜੇ ਹੋਏ, ਨਵੀਨਤਾਕਾਰੀ ਸ਼ਹਿਰ ਦੇ ਤੌਰ ‘ਤੇ ਬ੍ਰੈਂਪਟਨ ਦੇ ਭਵਿੱਖ ਦਾ ਮਾਰਗਦਰਸ਼ਨ ਕਰਨ ਵਾਲੇ, ਇੱਕ ਵਿਆਪਕ ਦਸਤਾਵੇਜ਼ ਨੂੰ ਵਿਕਸਿਤ ਕਰਨ ਦੇ ਕਾਉਂਸਿਲ ਦੇ ਨਿਰਦੇਸ਼ ਦੀ ਪਾਲਣਾ ਕਰਦੇ ਹੋਏ 2017 ਦੇ ਮੱਧ ਵਿੱਚ ਸ਼ੁਰੂ ਹੋਈ ਸੀ। ਸਿਟੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਅਰਬਨ ਪਲੈਨਰ ਲੈਰੀ ਬੀਸਲੀ (Larry Beasley) ਨਾਲ ਭਾਈਵਾਲੀ ਕੀਤੀ, ਜਿਹਨਾਂ ਨੇ ਪੂਰੀ ਦੁਨੀਆ ਵਿੱਚ ਵਿਜ਼ਨਰੀ (ਸੁਪਨਦਰਸ਼ੀ) ਸਿਟੀ ਮਾਡਲ ਬਣਾਏ ਹਨ। ਉਸਦੇ ਬਾਅਦ ਵਿੱਚ ਇੱਕ ਵਿਆਪਕ ਭਾਈਚਾਰਾ ਗੱਲਬਾਤ ਆਯੋਜਿਤ ਕੀਤੀ ਗਈ ਸੀ। ਇੱਕ ਨਵੀਨਤਾਕਾਰੀ ਆਨਲਾਈਨ ਸ਼ਮੂਲੀਅਤ ਪਲੇਟਫਾਰਮ ਅਤੇ ਇੱਕ ਸਮਰਪਿਤ ਸਟ੍ਰੀਟ ਟੀਮ ਦੇ ਨਾਲ, ਜੋ ਹਰ ਉਮਰ, ਪਿਛੋਕੜਾਂ, ਅਤੇ ਅਨੁਭਵਾਂ ਦੇ ਲੋਕਾਂ ਨਾਲ ਗੱਲ ਕਰਨ ਲਈ ਪੂਰੇ ਸ਼ਹਿਰ ਵਿੱਚ ਘੁੱਮੀ ਸੀ, ਦੇ ਨਾਲ ਇਹ ਸਭ ਤੋਂ ਵੱਧ ਜਨਤਕ ਸ਼ਮੂਲੀਅਤ ਸੀ, ਜਿਸਦੀ ਜ਼ਿੰਮੇਵਾਰੀ ਸਿਟੀ ਵਿੱਚ ਪਹਿਲੀ ਵਾਰ ਲਈ ਗਈ ਸੀ।

” ਬ੍ਰੈਂਪਟਨ 2040 ਦ੍ਰਿਸ਼ਟੀਕੋਣ ਜਨਤਕ ਸ਼ਮੂਲੀਅਤ, ਪੂਰੇ ਵਿਸ਼ਵ ਦੀਆਂ ਬਿਹਤਰ ਪੱਧਤੀਆਂ ਦੇ ਸੁਮੇਲ ਨਾਲ ਬਣਿਆ ਹੈ, ” ਦ੍ਰਿਸ਼ਟੀਕੋਣ ਪਹਿਲਕਦਮੀ ਦੀ ਪ੍ਰੋਜੈਕਟ ਮੈਨੇਜਰ, ਐਂਟੋਨੀਏਟਾ ਮਿਨਿਚਿਲੋ (Antonietta Minichillo) ਨੇ ਕਿਹਾ। ਉਹਨਾਂ ਨੇ ਅੱਗੇ ਕਿਹਾ, ” ਅਜਿਹਾ ਇਸਦੇ ਭਵਿੱਖ ਲਈ ਭਾਈਚਾਰੇ ਦਾ ਦ੍ਰਿਸ਼ਟੀਕੋਣ ਬਣਨ ਲਈ ਮਹੱਤਵਪੂਰਨ ਸੀ, ਸਿਰਫ ਸਿਟੀ ਆਫ ਬ੍ਰੈਂਪਟਨ ਦਾ ਨਹੀਂ। ਅਸੀਂ ਉਹਨਾਂ ਹਜ਼ਾਰਾਂ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ, ਜਿਹਨਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਇਸ ਵਿੱਚ ਹਿੱਸਾ ਲਿਆ ਅਤੇ ਅਸੀਂ ਇਸਨੂੰ ਅਗਲੇ ਪੜਾਅ ‘ਤੇ ਲਿਜਾਣ ਲਈ ਉਤਸ਼ਾਹਿਤ ਹਾਂ। ”

ਹੁਣ ਸਟਾਫ ਇੱਕ ਅਜਿਹੀ ਵਿਆਪਕ ਲਾਗੂਕਰਣ ਯੋਜਨਾ ‘ਤੇ ਕੰਮ ਕਰੇਗਾ, ਜਿਸ ਵਿੱਚ ਤਰਜੀਹਾਂ ਤੈਅ ਕੀਤੀਆਂ ਜਾਣਗੀਆਂ ਅਤੇ ਬਜਟ ਫ਼ੰਡ, ਪਾਲਸੀ ਤਬਦੀਲੀਆਂ, ਅਤੇ ਭਾਈਵਾਲੀ ਦੇ ਨਵੇਂ ਮੌਕਿਆਂ ਜਿਹੇ ਮੁੱਦਿਆਂ ‘ਤੇ ਗਹਿਰਾਈ ਨਾਲ ਵਿਚਾਰ ਕੀਤਾ ਜਾਵੇਗਾ। ਲਾਗੂਕਰਣ ਰਿਪੋਰਟ ਆਉਣ ਵਾਲੇ ਮਹੀਨਿਆਂ ਵਿੱਚ ਕਾਉਂਸਿਲ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਬਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵੀ ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿੱਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ ਜੋ ਸਭ ਨੂੰ ਸ਼ਾਮਲ ਕਰਨ ਵਾਲਾ ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ Twitter ਅਤੇ Facebook ‘ਤੇ ਫਾਲੋ ਕਰੋ। www.brampton.ca ‘ਤੇ ਹੋਰ ਜਾਣੋ।