ਸਿੱਖ ਇਤਿਹਾਸ:ਸਿੱਖ ਇਤਿਹਾਸ ਦਾ ਇੱਕ ਪੰਨਾ ਇਹ ਵੀ :ਮੋਰਚਾ ਚਾਬੀਆਂ ਦਾ

ਸਿੱਖ ਇਤਿਹਾਸ:ਸਿੱਖ ਇਤਿਹਾਸ ਦਾ ਇੱਕ ਪੰਨਾ ਇਹ ਵੀ :ਮੋਰਚਾ ਚਾਬੀਆਂ ਦਾ
ਸਿੱਖ ਇਤਿਹਾਸ:ਸਿੱਖ ਇਤਿਹਾਸ ਦਾ ਇੱਕ ਪੰਨਾ ਇਹ ਵੀ :ਮੋਰਚਾ ਚਾਬੀਆਂ ਦਾ

ਸਿੱਖ ਇਤਿਹਾਸ:ਸਿੱਖ ਇਤਿਹਾਸ ਦਾ ਇੱਕ ਪੰਨਾ ਇਹ ਵੀ :ਮੋਰਚਾ ਚਾਬੀਆਂ ਦਾ:1849 ਈ: ਦੇ ਵਿੱਚ ਬ੍ਰਿਟਿਸ਼ ਸਰਕਾਰ ਵਲੋਂ ਸ੍ਰੀ ਹਰਮੰਦਿਰ ਸਾਹਿਬ ਦੀਆਂ ਚਾਬੀਆਂ ਚੋਰੀ ਕੀਤੀਆਂ ਗਈਆਂ ਸੀ ਤਾਂ ਜੋ ਸਿੱਖ ਅਸਥਾਨਾਂ ਦਾ ਸਾਰਾ ਕੰਟਰੋਲ ਸਰਕਾਰ ਦੇ ਹੱਥ ਵਿੱਚ ਆ ਜਾਵੇ ਇਸ ਦੇ ਤਹਿਤ ਸਰਕਾਰ ਵਲੋਂ ਸ੍ਰੀ ਹਰਮੰਦਿਰ ਸਾਹਿਬ ਦੇ ਖ਼ਜਾਨੇ ਦਾ ਕੰਟਰੋਲਰ (ਕਾਰਜਕਰਤਾ )ਚੁਣਿਆ ਗਿਆ ਜੋ ਕਿ ਸਰਕਾਰ ਦੇ ਹਿਸਾਬ ਨਾਲ ਕੰਮ ਕਰਦਾ ਸੀ।

ਅਕਤੂਬਰ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਮੇਟੀ ਬਣੀ।ਇਸ ਕਮੇਟੀ ਨੇ ਸਾਬਕਾ ਸਰਕਾਰ ਵਲੋਂ ਬਣਾਏ ਹੋਏ ਕੰਟਰੋਲਰ ਨੂੰ ਹੀ ਆਪਣਾ ਅਹੁਦੇਦਾਰ ਬਣਾਇਆ।ਜਿਸਦਾ ਨਾਮ ਸੀ ਸੁੰਦਰ ਸਿੰਘ ਰਾਮਗੜੀਆਂ।ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਜਵਾਬ ਵਿਚ 20 ਅਕਤੂਬਰ 1921 ਨੂੰ ਸ਼੍ਰੋਮਣੀ ਕਮੇਟੀ ਨੇ ਸੁੰਦਰ ਸਿੰਘ ਨੂੰ ਇਸ ਦੇ ਪ੍ਰਧਾਨ ਨੂੰ ਚਾਬੀਆਂ ਦੇਣ ਲਈ ਕਿਹਾ,ਪਰੰਤੂ ਇਸ ਤੋਂ ਪਹਿਲਾਂ ਕਿ ਉਹ ਇਸ ਫੈਸਲੇ ਨੂੰ ਲਾਗੂ ਕਰ ਸਕਣ,ਇਸ ਫੈਸਲੇ ਦੀ ਖ਼ਬਰ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਲੱਗ ਗਈ। 7 ਨਵੰਬਰ 1921 ਨੂੰ ਸਹਾਇਕ ਕਮਿਸ਼ਨਰ ਅਮਰ ਨਾਥ ਨੇ ਪੁਲਿਸ ਪਾਰਟੀ ਦੇ ਨਾਲ ਸੁੰਦਰ ਸਿੰਘ ਰਾਮਗੜੀਆਂ ਦੇ ਘਰ ਛਾਪਾ ਮਾਰਿਆ ਅਤੇ ਚਾਬੀਆਂ ਲੈ ਲਈਆਂ।ਜਿਸਦਾ ਸਾਫ -ਸਾਫ ਮਤਲਬ ਸੀ ਕਿ ਸਰਕਾਰ ਖਜਾਨੇ ਤੇ ਆਪਣਾ ਕੰਟਰੋਲ ਨਹੀਂ ਛੱਡਣਾ ਚਾਹੁੰਦੀ।

1920 ਈ: ਦੇ ਵਿੱਚ ਇਸ ਕਮੇਟੀ ਦੇ ਆਉਣ ਦੇ ਨਾਲ ਸਿੱਖਾਂ ਦਾ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਹੋਇਆ ਜਿਸ ਵਿੱਚ ਸਿੱਖਾਂ ਦਾ ਮਿਸ਼ਨ ਸੀ ਗੁਰਦੁਆਰਿਆਂ ਦਾ ਸਾਰਾ ਕੰਟਰੋਲ ਐਸ.ਜੀ.ਪੀ.ਸੀ ਕੋਲ ਹੋਵੇ ਨਾ ਕੇ ਸਰਕਾਰ ਕੋਲ ਇਸ ਅੰਦੋਲਨ ਦੇ ਤਹਿਤ ਪਹਿਲਾਂ ਮਿਸ਼ਨ ਸੀ ਸਰਕਾਰ ਦੇ ਹੱਥ ਚੋਂ ਸ੍ਰੀ ਹਰਮੰਦਿਰ ਸਾਹਿਬ ਦੇ ਖ਼ਜਾਨੇ ਦੀਆਂ ਚਾਬੀਆਂ ਨੂੰ ਆਪਣੇ ਹੱਥ ਵਿੱਚ ਲੈਣਾ ਤੇ ਨਾਲ ਹੀ ਕਾਰਜਕਰਤਾ ਵੀ ਸਰਕਾਰ ਵਲੋਂ ਨਾ ਹੁੰਦੇ ਹੋਏ ਸਿੱਖ ਪੰਥ ਵਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਕਮੇਟੀ ਵੱਲੋਂ ਬਣਾਉਣਾ।ਸਰਕਾਰ ਨੇ ਐਸ.ਜੀ.ਪੀ.ਸੀ ਦੇ ਆਉਣ ਦੇ ਨਾਲ ਸੁੰਦਰ ਸਿੰਘ ਰਾਮਗੜੀਆ ਨੂੰ ਹਟਾ ਕੇ ਕੈਪਟਨ ਬਹਾਦਰ ਸਿੰਘ ਨੂੰ ਖ਼ਜਾਨੇ ਦਾ ਕੰਟਰੋਲਰ ਐਲਾਨ ਦਿੱਤਾ ਪਰ ਐਸ.ਜੀ.ਪੀ.ਸੀ ਨੇ ਨਵੇਂ ਪ੍ਰਧਾਨ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਭਾਵੇਂ ਗੁਰਦੁਆਰੇ ਦੀ ਨਵੀਂ ਕਮੇਟੀ ਬਣ ਚੁਕੀ ਸੀ ਪਰ ਕੰਟਰੋਲ ਅਜੇ ਵੀ ਬ੍ਰਿਟਿਸ਼ ਸਰਕਾਰ ਕੋਲ ਹੀ ਸੀ।

ਇਸ ਮਸਲੇ ਦਾ ਹੱਲ ਕੱਢਣ ਲਈ 1921 ਈ: ‘ਚ ਅਕਾਲੀ ਬਾਗ ਵਿੱਚ ਬਾਬਾ ਖੜਕ ਸਿੰਘ ਵਲੋਂ ਮੀਟਿੰਗ ਰੱਖੀ ਗਈ ਤੇ ਸਰਕਾਰ ਖਿਲਾਫ ਨਾਅਰੇ ਲਗਾਏ ਗਏ।ਸਿੱਖ ਕਮੇਟੀ ਵਲੋਂ ਵਖਰੇ-ਵਖਰੇ ਇਲਾਕਿਆਂ ‘ਚ ਧਰਨੇ ਦਿੱਤੇ ਗਏ ਤੇ ਸਰਕਾਰ ਦਾ ਬਣਾਇਆ ਹੋਇਆ ਨਵਾਂ ਕਾਰਜਕਰਤਾ ਕੈਪਟਨ ਬਹਾਦੁਰ ਸਿੰਘ ਨੂੰ ਰਿਜਾਇਨ ਦੇਣਾ ਪਿਆ। ਵੱਖ -ਵੱਖ ਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿਵਾਨ ਸਜਾਏ ਗਏ ਪਰ ਸਰਕਾਰ ਇਹਨਾਂ ਦਿਵਾਨਾਂ ਨੂੰ ਗੈਰਕਾਨੂੰਨੀ ਕਹਿ ਰਹੀ ਸੀ।ਪਹਿਲਾਂ ਅੰਮ੍ਰਿਤਸਰ ਤੋਂ ਦਿਵਾਨ ਦੇ ਵਿੱਚੋਂ ਐਸ.ਜੀ.ਪੀ.ਸੀ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਅਜਨਾਲੇ ਦੇ ਦਿਵਾਨ ਚੋਂ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਐਸ.ਜੀ.ਪੀ.ਸੀ ਦੇ ਮੁੱਖ ਅਹੁਦੇਦਾਰ ਬਾਬਾ ਖੜਕ ਸਿੰਘ ,ਸਰਦਾਰ ਬਹਾਦੁਰ ਮਹਿਤਾਬ ਸਿੰਘ ਅਤੇ ਮਾਸਟਰ ਸੁੰਦਰ ਸਿੰਘ ਲੈਲਪੁਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

27 ਨਵੰਬਰ ਨੂੰ ਐਸ.ਜੀ.ਪੀ.ਸੀ ਵੱਲੋਂ 4 ਦਸੰਬਰ ਨੂੰ ਵੱਡੇ ਪੱਧਰ ਤੇ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਪ੍ਰਿੰਸ ਵੇਲ ਦੇ ਭਾਰਤੀ ਦੌਰੇ ‘ਚ ਕੋਈ ਸ਼ਾਮਿਲ ਨਹੀਂ ਹੋਵੇਗਾ।ਸਰਕਾਰ ਨੇ ਐਸ.ਜੀ.ਪੀ.ਸੀ ਨੂੰ ਚਾਬੀਆਂ ਦੇਣ ਲਈ ਰਜ਼ਾਮੰਦੀ ਦੇ ਦਿੱਤੀ ਤਾਂ ਜੋ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਸਕੇ ਪਰ ਕਮੇਟੀ ਨੇ ਚਾਬੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਪਹਿਲਾਂ ਸਰਕਾਰ ਗ੍ਰਿਫਤਾਰ ਕੀਤੇ ਹੋਏ ਸਿੱਖਾਂ ਨੂੰ ਬਗੈਰ ਕਿਸੇ ਵੀ ਕੰਡੀਸ਼ਨ ਤੇ ਬਰੀ ਕਰੇ। 11 ਜਨਵਰੀ 1922 ਨੂੰ ਸਰ ਜੋਨ ਮੈਨਰਡ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਹੋਮ ਮਨਿਸਟਰ ਨੇ ਨਜ਼ਰਬੰਦ ਸਿੱਖਾਂ ਨੂੰ ਬਰੀ ਕਰਨ ਦਾ ਹੁਕਮ ਦਿੱਤਾ।ਅਕਾਲੀਆਂ ਨੇ ਡਿਪਟੀ ਕਮੀਸ਼ਨਰ ਤੋਂ ਜਾ ਕੇ ਚਾਬੀਆਂ ਲੈਣ ਤੋਂ ਇੰਨਕਾਰ ਕਰ ਦਿੱਤਾ।ਸਰਕਾਰ ਅਕਾਲੀਆਂ ਦੀ ਪਾਵਰ ਤੋਂ ਬਹੁਤ ਡਰ ਚੁਕੀ ਸੀ।ਸੋ ਸਰਕਾਰ ਨੇ ਆਪਣੇ ਵਲੋਂ ਇੱਕ ਸਰਕਾਰੀ ਬੰਦਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਭੇਜਿਆ ਜਿਸ ਨੂੰ ਸਿਲਕ ਦੇ ਰੁਮਾਲ ਵਿੱਚ ਚਾਬੀਆਂ ਦਿੱਤੀਆਂ ਗਈਆਂ ਤੇ ਉਸ ਨੇ ਇਹ ਚਾਬੀਆਂ ਐਸ.ਜੀ.ਪੀ.ਸੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਦਿਵਾਨ ਵਿੱਚ ਦਿੱਤੀਆਂ।
ਅਕਾਲੀਆਂ ਦੀ ਇਸ ਜਿੱਤ ਨੂੰ ਪੂਰੇ ਦੇਸ਼ ਵਿੱਚ ਸਰਾਹਿਆ ਗਿਆ ਤੇ ਮਹਾਤਮਾ ਗਾਂਧੀ ਵਲੋਂ ਐਸ.ਜੀ.ਪੀ.ਸੀ ਨੂੰ ਵਧਾਈ ਦਿੰਦੇ ਹੋਏ ਇੱਕ ਪੈਗਾਮ ਭੇਜਿਆ ਗਿਆ….ਜਿਸ ਵਿੱਚ ਲਿਖਿਆਂ ਸੀ ਦੇਸ਼ ਦੀ ਅਜ਼ਾਦੀ ਨੂੰ ਪਾਉਣ ਲਈ ਨਿਰਣਾਇਕ ਲੜਾਈ ਦੀ ਪਹਿਲੀ ਜਿੱਤ ਦਾ ਕਦਮ ਬਹੁਤ ਹੀ ਸ਼ਾਨਦਾਰ ਹੈ।