ਸਿੱਖ ਫਾਉਂਡੇਸ਼ਨ ਦੇਵੇਗੀ 2 ਉੱਘੇ ਵਿਦਆਰਥੀਆਂ ਨੂੰ ਵਜੀਫੇ…..

ਹੁਸ਼ਿਆਰ ਵਿਿਦਆਰਥੀ ਆਪਣੀ ਪੜ੍ਹਾਈ ਪੂਰੀ ਕਰ ਸਕਣ ਦੀ ਮਦਦ ਲਈ ਸਿੱਖ ਫਾਊਂਡੇਸ਼ਨ ਅੱਗੇ ਆਈ ਹੈ।ਫਾਊਂਡੇਸ਼ਨ ਨੇ ਇੱਕ ਸਕੋਲਰਸ਼ਿਪ ਸਕੀਮ ਦਾ ਐਲਾਨ ਕੀਤਾ ਹੈ।ਜਿਸ ਰਾਹੀਂ ਓਨਟਾਰੀਓ ਰਾਜ ਦੇ ਵਿੱਚੋਂ 2 ਹੁਸ਼ਿਆਰ ਵਿਿਦਆਰਥੀਆਂ ਨੂੰ ਉਹਨਾਂ ਦੀ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਨ ਦੇ ਲਈ ਪੰਜ-ਪੰਜ ਹਜ਼ਾਰ ਡਾਲਰ ਦਾ ਵਜ਼ੀਫਾ ਦੇਣ ਦਾ ਐਲਾਨ ਕੀਤਾ ਹੈ। ਵਜੀਫੇ ਦੇ ਲਈ ਵਿਿਦਆਰਥੀਆਂ ਦੀ ਚੋਣ ਸਿੱਖ ਫਾਉਂਡੇਸ਼ਨ ਆਫ ਕੈਨੇਡਾ ਗਠਿਤ ਇੱਕ 3 ਮੈਂਬਰੀ ਕਮੇਟੀ ਕਰੇਗੀ।ਜੋ ਸਾਰੀ ਓਟਾਰੀਓ ਤੋਂ ਆਈਆਂ ਦਰਖਾਸਤਾਂ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰੇਗੀ।1999 ‘ਚ ਬਣੀ ਸਿੱਖ ਫਾਉਂਡੇਸ਼ਨ ਆਫ ਕੈਨੇਡਾ ਇੱਕ ਬਿਨਾ ਲਾਭ ਵਾਲੀ ਸੰਸਥਾ ਵਜੋਂ ਰਜਿਸਟਰਡ ਹੈ ਜੋ ਕਿ ਸਿੱਖ ਹਿਸਟਰੀ ਕਲਾ ਅਤੇ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਯੋਗਦਾਨ ਪਾ ਰਹੀ ਹੈ।