
ਸੋਮਵਾਰ ਨੂੰ ਦਸ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਟੋਰਾਂਟੋ ਦੇ ਇੱਕ ਭੀੜ ਭਰੇ ਚੌਂਕ ਵਿੱਚ ਇੱਕ ਵੈਨ ਪੈਦਲ ਯਾਤਰੀਆਂ ਨੂੰ ਦਰੜਦੀ ਚਲੀ ਗਈ। ਇਸ ਅਣਸੁਲਝੇ ਹਮਲੇ ਵਿੱਚ 14 ਹੋਰ ਲੋਕੀ ਜ਼ਖਮੀ ਹੋ ਗਏ ਜਿਹੜਾ ਆਪਣੇ ਪਿੱਛੇ ਉੱਤਰੀ ਟੋਰਾਂਟੋ ਸ਼ਹਿਰ ਵਿੱਚ ਤਬਾਹੀ ਦੇ ਇੱਕ ਮੀਲ ਲੰਬੇ ਨਿਸ਼ਾਨ ਛੱਡ ਗਿਆ।
10 ਮ੍ਰਿਤਕਾਂ ਵਿੱਚੋਂ 7 ਦੀ ਪਛਾਣ ਕਰ ਲਈ ਗਈ ਹੈ। ਉਹਨਾਂ ਬਾਰੇ ਸਾਨੂੰ ਪ੍ਰਾਪਤ ਜਾਣਕਾਰੀ ਅਸੀਂ ਇੱਥੇ ਸਾਂਝੀ ਕਰ ਰਹੇ ਹਾਂ –
ਰੇਣੁਕਾ ਅਮਰਸਿੰਘਾ
ਅਚਾਨਕ ਮੌਤ ਤੋਂ ਬਾਅਦ, ਅਮਰਸਿੰਘਾ ਦੇ ਦੋਸਤ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਪਿੱਛੇ ਛੱਡੇ ਗਏ ਸੱਤ ਸਾਲ ਦੇ ਲੜਕੇ ਦਾ ਧਿਆਨ ਰੱਖਿਆ ਜਾਵੇ।
ਬੈਟੀ ਫਾਰਸਿਥ
ਇਕ ਹੋਰ ਮ੍ਰਿਤਕ ਦੀ ਪਛਾਣ 94 ਸਾਲਾ ਔਰਤ ਬੈਟੀ ਫਾਰਸਿਥ ਵਜੋਂ ਹੋਈ ਹੈ।
ਡੋਰੋਥੀ ਸਿਵੈਲ
ਏਲਵੁੱਡ ਡੈਲਾਨੀ (ਸੇਲਫੀ ਲੈ ਰਿਹਾ) ਨੇ ਮ੍ਰਿਤਕਾਂ ਵਿੱਚ ਆਪਣੀ 80 ਸਾਲਾ ਦਾਦੀ ਡੋਰੋਥੀ ਸਿਵੈਲ (ਖੱਬੇ ਪਾਸੇ) ਦੇ ਹੋਣ ਦੀ ਪੁਸ਼ਟੀ ਕੀਤੀ।
ਐਨ ਮੈਰੀ ਡੀਅਮਿਕੋ
30 ਸਾਲਾ ਮਿਸ ਡੀਅਮਿਕੋ ਨੂੰ ਉਸ ਨਿਵੇਸ਼ ਕੰਪਨੀ ਦੇ ਯੰਗ ਸਟ੍ਰੀਟ ਮੁੱਖ ਦਫ਼ਤਰ ਦੇ ਨਜ਼ਦੀਕ ਮਾਰਿਆ ਗਿਆ ਸੀ, ਜਿੱਥੇ ਉਹ ਨੌਕਰੀ ਕਰਦੀ ਸੀ, ਉਸ ਦੇ ਪਰਿਵਾਰ ਨੇ ਦੱਸਿਆ।
ਚੁਲ ਮਿਨ (ਐਡੀ) ਕੰਗ
ਸ਼੍ਰੀ ਕੰਗ ਦੀ ਮੌਤ ਦੀ ਪੁਸ਼ਟੀ ਉਸ ਦੇ ਸਾਬਕਾ ਸਹਿ-ਕਰਮਚਾਰੀਆਂ ਨੇ ਕੀਤੀ ਜਿਹੜਾ ਕਈ ਸਾਲ ਪਹਿਲਾਂ ਦੱਖਣੀ ਕੋਰੀਆ ਤੋਂ ਪਰਵਾਸ ਕਰਨ ਤੋਂ ਬਾਅਦ ਉੱਥੇ ਕੰਮ ਕਰ ਰਿਹਾ ਸੀ।
ਮੁਨੀਰ ਅਬੇਦ ਨੱਜਰ
ਜੌਰਡਨ ਕੈਨਡੀਅਨ ਸੁਸਾਇਟੀ ਨੇ ਬੁੱਧਵਾਰ ਨੂੰ ਕਿਹਾ ਕਿ ਜਾਰਡਨ ਦੇ ਨਾਗਰਿਕ ਮੁਨੀਰ ਨੱਜਰ ਨੂੰ ਸੋਮਵਾਰ ਦੀ ਘਟਨਾ ਵਿੱਚ ਮਾਰ ਦਿੱਤਾ ਗਿਆ, ਅਤੇ ਉਸਦੀ ਮੌਤ ਨੇ ਇਸ ਸੰਸਾਰ ਪੱਧਰੀ ਵਿਵਾਦ ਨੂੰ ਜਨਮ ਦਿੱਤਾ ਕਿ ਉਸ ਦੀ ਲਾਸ਼ ਨੂੰ ਉਸਦੇ ਆਪਣੇ ਦੇਸ਼ ਲਿਜਾਇਆ ਜਾ ਸਕਦਾ ਹੈ ਜਾਂ ਨਹੀਂ।
ਸ਼੍ਰੀ ਨੱਜਰ ਆਪਣੀ ਪਤਨੀ ਲਿਲੀਅਨ ਨਾਲ ਟੋਰਾਂਟੋ ਵਿਖੇ ਆਪਣੇ ਪਰਿਵਾਰ ਨੂੰ ਮਿਲਣ ਲਈ ਕੈਨੇਡਾ ਪਹੁੰਚੇ ਹੋਏ ਸਨ, ਅਤੇ ਦੋ ਹਫ਼ਤਿਆਂ ਤੋਂ ਘੱਟ ਸਮੇਂ ਤੋਂ ਇੱਥੇ ਸਨ।
ਹਮਲੇ ਦੀ ਇੱਕ ਹੋਰ ਸ਼ਿਕਾਰ 23 ਸਾਲਾ ਸੋਹੇ ਚੰਗ ਸੀ, ਜੋ ਹੋਲਟ ਰੇਨਫਰੇਵਿਸ ‘ਤੇ ਇੱਕ ਵਿਕਰੀ ਸਹਾਇਕ ਦੇ ਤੌਰ’ ਤੇ ਕੰਮ ਕਰਦੀ ਸੀ।
14 ਵਿੱਚੋਂ 13 ਜ਼ਖਮੀਆਂ ਦੇ ਅਦਾਲਤੀ ਦਸਤਾਵੇਜਾਂ ਵਿੱਚ ਦਰਜ ਨਾਂਅ ਇਸ ਪ੍ਰਕਾਰ ਹਨ –
ਸਾਮੰਥਾ ਸੈਮਸਨ, ਸਾਮੰਥਾ ਪਰਟ, ਮੌਰਗਨ ਮੈਕਡੌਗਲ, ਮਾਵਿਸ ਜਸਟਿਨੋ, ਕੈਥਰੀਨ ਰਿੱਡੈਲ, ਅਲੇਕੈਂਡਰਾ ਕੋਜ਼ਿਹੇਨੀਕੋਵਾ, ਅਮੀਰ ਕਿਉਮਰਸੀ, ਯਨਸ਼ੇਂਗ ਟਿਆਨ, ਜੂ ਸਿਓਕ ਪਾਰਕ, ਅਮਰੇਸ਼ ਤੈਸਫਮਰੀਅਮ, ਬੈਵਰਲੀ ਸਮਿਥ, ਰਾਬਰਟ ਐਂਡਰਸਨ ਅਤੇ ਸੋ ਰਾ।