ਪੰਜਾਬੀਆਂ ਲਈ ਮਾਣ ਵਾਲੀ ਗੱਲ : 102 ਸਾਲਾ ਮਾਨ ਕੌਰ ਦੇ ਨਾਮ ਆਈ ਇੱਕ ਹੋਰ ਉਪਲਬਧੀ

Written by Ragini Joshi

Published on : September 13, 2018 8:35
102-YEAR-OLD MAN KAUR MAKES EVERY INDIAN PROUD

ਪੰਜਾਬੀਆਂ ਲਈ ਮਾਣ ਵਾਲੀ ਗੱਲ : 102 ਸਾਲਾ ਮਾਨ ਕੌਰ ਦੇ ਨਾਮ ਆਈ ਇੱਕ ਹੋਰ ਉਪਲਬਧੀ

102 ਵਰ੍ਹਿਆਂ ਵਿਚ ਸੋਨੇ ਦਾ ਤਮਗ਼ਾ ਜਿੱਤ ਕੇ 102 ਸਾਲਾ ਮਾਨ ਕੌਰ ਨੇ ਹਰ ਭਾਰਤੀ ਖਾਸਕਰ ਪੰਜਾਬੀਆਂ ਦੇ ਮਾਣ ‘ਚ ਕਈ ਗੁਣਾ ਵਾਧਾ ਕੀਤਾ ਹੈ।

102 ਵਰ੍ਹਿਆਂ ਦੀ ਭਾਰਤੀ ਐਥਲੀਟ ਮਾਨ ਕੌਰ ਜੋ ਕਿ ਕਈ ਵਿਸ਼ਵ ਰਿਕਾਰਡ ਧਾਰਕ ਹਨ, ਨੇ 200 ਮੀਟਰ ਮੁਕਾਬਲੇ ਵਿੱਚ ਵਿਸ਼ਵ ਮਾਸਟਰਜ਼ ਅਥਲੈਟਿਕਸ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ।

ਕੌਰ ਦੇ ਪੁੱਤਰ ਵੱਲੋਂ ਉਹਨਾਂ ਨੂੰ ਲਗਾਤਾਰ ਪ੍ਰੇਰਨਾ ਦਿੱਤੀ ਜਾਂਦੀ ਸੀ, ੋਜਸ ਤੋਂ ਬਾਅਦ ਉਹਨਾਂ ਨੇ ਸਖਤ ਮਿਹਨਤ ਅਤੇ ਦ੍ਰਿੜਤਾ ਨਾਲ ਇਹ ਮੁਕਾਮ ਸਰ ਕੀਤਾ ਹੈ।

ਸਵੇਰੇ 4 ਵਜੇ ਉੱਠ ਕੇ ਕੇ ਰੋਜ਼ 20 ਕਿਲੋਮੀਟਰ ਤੱਕ ਚੱਲਣ ਵਾਲੇ ਮਾਨ ਕੌਰ ਅੱਜ ਦੇ ਨੌਜਵਾਨਾਂ ਲਈ ਵੀ ਪ੍ਰੇਰਣਾ ਸਰੋਤ ਹਨ।

ਸੋਨੇ ਦਾ ਤਮਗਾ ਜਿੱਤਣ ਦੀ ਖਬਰ ਤੋਂ ਬਾਅਦ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਵੀ ਬਹੁਤ ਪ੍ਰਸ਼ੰਸਾ ਮਿਲ ਰਹੀ ਹੈ।