
150 ਸਾਲ ਤੋਂ ਵੱਧ ਸਮੇਂ ਬਾਅਦ ਦਿਖਾਈ ਦੇਵੇਗਾ ਬਲਿਊ ਮੂਨ।ਇਸ ਮਹੀਨੇ ਦੀ 31 ਤਰੀਕ ਨੂੰ ਵਿਲੱਖਣ ਪੂਰਨ ਚੰਦਰ ਗ੍ਰਹਿਣ ਲੱਗ ਰਿਹਾ ਹੈ ਜਿਸ ਦੌਰਾਨ ਮਹੀਨੇ ‘ਚ ਦੂਜੀ ਵਾਰ ਪੂਰਨਮਾਸ਼ੀ ਹੋਵੇਗੀ ।ਨੀਲਾ ਚੰਦ (ਬਲਿਊ ਮੂਨ) ਅਖਵਾਉਣ ਵਾਲਾ ਇਹ ਨਜ਼ਾਰਾ 150 ਸਾਲ ਤੋਂ ਵੱਧ ਸਮੇਂ ਬਾਅਦ ਦਿਖਾਈ ਦੇਵੇਗਾ ਤੇ ਇਹ ਗ੍ਰਹਿਣ 2018 ਦਾ ਪਹਿਲਾ ਗ੍ਰਹਿਣ ਹੋਵੇਗਾ।

ਭਾਰਤੀ ਉਪ ਮਹਾਦੀਪ, ਪੱਛਮੀ ਏਸ਼ੀਆ ਤੇ ਪੂਰਬੀ ਯੂਰਪ ਵਿਚ ਚੰਦਰਮਾ ਚੜ੍ਹਨ ਦੌਰਾਨ ਪਹਿਲਾਂ ਤੋਂ ਹੀ ਗ੍ਰਹਿਣ ਲੱਗਾ ਰਹੇਗਾ।ਇਸ ਸਮੇਂ ਪ੍ਰਸ਼ਾਂਤ ਮਹਾਸਾਗਰ ਚੰਦਰਮਾ ਦੀ ਸੇਧ ‘ਚ ਹੋਵੇਗਾ ਤੇ ਗ੍ਰਹਿਣ ਮੱਧ ਰਾਤਰੀ ‘ਚ ਹੋਵੇਗਾ। ਮੱਧ ਤੇ ਪੂਰਬੀ ਏਸ਼ੀਆ, ਇੰਡੋਨੇਸ਼ੀਆ, ਨਿਊਜ਼ੀਲੈਂਡ ਤੇ ਆਸਟੇ੍ਰਲੀਆ ਦੇ ਅਧਿਕਾਰਕ ਹਿੱਸੇ ਵਿਚ ਸ਼ਾਮ ਨੂੰ ਆਸਮਾਨ ‘ਚ ਚੰਦਰ ਗ੍ਰਹਿਣ ਦਾ ਨਜ਼ਾਰਾ ਸਾਫ਼ ਦਿਖੇਗਾ।ਅਮਰੀਕਾ ਦੇ ਅਲਾਸਕਾ, ਹਵਾਈ ਤੇ ਕੈਨੇਡਾ ਦੇ ਉੱਤਰ-ਪੱਛਮੀ ਹਿੱਸੇ ‘ਚ ਗ੍ਰਹਿਣ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਿਖੇੇਗਾ, ਜਦਕਿ ਪੂਰਨ ਚੰਦਰ ਗ੍ਰਹਿਣ 77 ਮਿੰਟ ਤੱਕ ਰਹੇਗਾ।ਸੋ ਇਸ ਨਜ਼ਾਰੇ ਨੂੰ ਦੇਖਣਾ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਅਨੁਭਵ ਹੋਵੇਗਾ।