ਕੈਨੇਡਾ ਦੇ ਇਸ ਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਹਰ ਪਾਸੇ ਗੂੰਜੀਆਂ ਚੀਕ-ਚਿਹਾੜਿਆਂ ਤੇ ਕੀਰਨਿਆਂ ਦੀਆਂ ਆਵਾਜ਼ਾਂ

author-image
Ragini Joshi
Updated On
New Update
ਕੈਨੇਡਾ ਦੇ ਇਸ ਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਹਰ ਪਾਸੇ ਗੂੰਜੀਆਂ ਚੀਕ-ਚਿਹਾੜਿਆਂ ਤੇ ਕੀਰਨਿਆਂ ਦੀਆਂ ਆਵਾਜ਼ਾਂ

Photos courtesy Pancho Driedger.

ਕੈਨੇਡਾ ਦੇ ਇਸ ਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਹਰ ਪਾਸੇ ਗੂੰਜੀਆਂ ਚੀਕ-ਚਿਹਾੜਿਆਂ ਤੇ ਕੀਰਨਿਆਂ ਦੀਆਂ ਆਵਾਜ਼ਾਂ

ਐਡਮਿੰਟਨ - ਆਲਟਾ ਦੇ ਗ੍ਰਾਂਡੇ ਪ੍ਰੈਰੀ ਦੇ ਉੱਤਰ ਵਿਚ ਇਕ ਹਾਈਵੇਅ ਨੂੰ ਉਸ ਸਮੇਂ ਬੰਦ ਕਰਨਾ ਪਿਆ ਜਦੋਂ 16 ਵਾਹਨਾਂ ਦੀ ਇੱਕ ਭਿਆਨਕ ਟੱਕਰ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦਰਦਨਾਕ ਮੰਜਰ ਨੂੰ ਅਤੇ ਤਬਾਹੀ ਨੂੰ ਹਫੜਾ-ਦਫੜੀ ਅਤੇ ਸਦਮੇ ਵਜੋਂ ਦਰਸਾਇਆ।

ਆਰਸੀਐਮਪੀ ਨੇ ਦੱਸਿਆ ਕਿ ਇਹ ਟੱਕਰ ਹਾਈਵੇਅ 672 ਦੇ ਨਜ਼ਦੀਕ, ਇਮਰਸਨ ਟ੍ਰੇਲ ਦੇ ਉੱਤਰ ਵਿੱਚ ਹਾਈਵੇਅ 2 ਦੇ ਦੱਖਣ-ਪੱਧਰੀ ਲੇਨਾਂ ਵਿੱਚ ਹੋਈ ਸੀ। ਹਾਈਵੇ ਦੀਆਂ ਦੋਵੇਂ ਮਾਰਗਾਂ ਨੂੰ ਘੰਟਿਆਂ ਲਈ ਬੰਦ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਦੁਬਾਰਾ ਖੋਲ੍ਹਿਆ ਗਿਆ ਹੈ।

ਘਟਨਾ ਵਾਲੀ ਥਾਂ ਦੀਆਂ ਫੋਟੋਆਂ ਵਿਚ ਦਰਜਨਾਂ ਟੁੱਟੀਆਂ ਕਾਰਾਂ ਅਤੇ ਜ਼ਖਮੀ ਯਾਤਰੀ ਦਿਖਾਈ ਦੇ ਰਹੇ ਹਨ। ਗਵਾਹ ਪੰਚੋ ਡ੍ਰਾਈਡਰ ਨੇ ਕਿਹਾ ਕਿ ਉਹ ਇਸ ਤੋਂ ਤੁਰੰਤ ਬਾਅਦ ਹਾਦਸੇ ਵਾਲੇ ਸਥਾਨ 'ਤੇ ਭੱਜ ਗਿਆ।

ਕੈਨੇਡਾ ਦੇ ਇਸ ਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਹਰ ਪਾਸੇ ਗੂੰਜੀਆਂ ਚੀਕ-ਚਿਹਾੜਿਆਂ ਤੇ ਕੀਰਨਿਆਂ ਦੀਆਂ ਆਵਾਜ਼ਾਂ Photos courtesy Pancho Driedger.

Advertisment

“ਮੈਂ ਦੇਖਿਆ ਕਿ ਤਕਰੀਬਨ 40 ਵਾਹਨ ਸੜਕ ਦੇ ਕਿਨਾਰੇ ਖਿੰਡੇ ਹੋਏ ਸਨ ਅਤੇ ਲੋਕ ਬਹੁਤ ਸਾਰੀਆਂ ਚੀਕਾਂ ਮਾਰ ਰਹੇ ਹਨ,” ਉਸਨੇ ਕਿਹਾ। "ਉਥੇ ਇਹ ਛੋਟੀ ਜਹੀ ਬੱਚੀ ਆਪਣੀ ਮੰਮੀ ਦੀ ਗੋਦ 'ਤੇ ਬੈਠੀ ਸੀ ਅਤੇ ਉਹ ਬੁਰੀ ਤਰ੍ਹਾਂ ਖੂਨ ਨਾਲ ਲਥਪਥ ਸੀ। ਮੈਂ ਜਾਕੇ ਆਪਣੀ ਜੈਕਟ ਉਸ ਨੂੰ ਦਿੱਤੀ ਤਾਂ ਕਿ ਉਹ ਠੰਢ ਅਤੇ ਜ਼ਖਮਾਂ ਤੋਂ ਕੁਝ ਰਾਹਤ ਮਹਿਸੂਸ ਕਰ ਸਕੇ।"

ਐਸਈਐਮਐਸ ਵੱਲੋਂ 29 ਮਰੀਜ਼ ਜ਼ੇਰ-ਏ ਇਲਾਜ ਹਨ, ਜਿੰਨ੍ਹਾਂ 'ਚੋਂ ਛੇ ਗੰਭੀਰ ਰੂਪ ਨਾਲ ਜ਼ਖਮੀ ਹਨ ਅਤੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ 20 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਕੈਨੇਡਾ ਦੇ ਇਸ ਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਹਰ ਪਾਸੇ ਗੂੰਜੀਆਂ ਚੀਕ-ਚਿਹਾੜਿਆਂ ਤੇ ਕੀਰਨਿਆਂ ਦੀਆਂ ਆਵਾਜ਼ਾਂ Photos courtesy Pancho Driedger.

ਜ਼ਖਮੀਆਂ ਵਿਚ ਇਕ 16 ਸਾਲਾ ਲੜਕੀ ਵੀ ਸ਼ਾਮਲ ਹੈ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ। ਆਰਸੀਐਮਪੀ ਦੇ ਅਨੁਸਾਰ ਉਸਦੀ ਸਥਿਤੀ ਫਿਲਹਾਲ ਸਥਿਰ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਮੌਸਮ ਕਾਰਨ ਵਾਪਰਿਆ ਹੈ ਕਿਉਂਕਿ ਸੰਘਣੀ, ਭਾਰੀ ਕੋਹਰੇ ਬਰਫੀਲੇ ਮੌਸਮ 'ਚ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ ਸੀ। ਜਾਂਚਕਰਤਾ ਇਹ ਨਿਰਧਾਰਤ ਕਰਨ ਲਈ ਕੰਮ ਕਰ ਰਹੇ ਹਨ ਕਿ ਕੀ ਤੇਜ਼ ਰਫਤਾਰ ਵੀ ਇਕ ਕਾਰਕ ਸੀ ਜਾਂ ਨਹੀਂ।

ਕੈਨੇਡਾ ਦੇ ਇਸ ਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਹਰ ਪਾਸੇ ਗੂੰਜੀਆਂ ਚੀਕ-ਚਿਹਾੜਿਆਂ ਤੇ ਕੀਰਨਿਆਂ ਦੀਆਂ ਆਵਾਜ਼ਾਂ Photos courtesy Pancho Driedger.

“ਆਰਸੀਐਮਪੀ ਇਸ ਟੱਕਰ ਦੀ ਜਾਂਚ ਜਾਰੀ ਰੱਖੇਗਾ ੈ,” ਮਾਉਂਟੀਜ਼ ਨੇ ਇਕ ਖ਼ਬਰ ਜਾਰੀ ਕਰਦਿਆਂ ਕਿਹਾ। ਹਾਲੇ, ਕੋਈ ਦੋਸ਼ ਤੈਅ ਨਹੀਂ ਕੀਤਾ ਗਿਆ ਹੈ।

ਗ੍ਰੈਂਡ ਪ੍ਰੈਰੀ, ਲਗਭਗ 63,000 ਲੋਕਾਂ ਦੀ ਕਮਿਊਨਟੀ ਵਾਲਾ ਸ਼ਹਿਰ, ਐਡਮਿੰਟਨ ਤੋਂ ਲਗਭਗ 390 ਕਿਲੋਮੀਟਰ ਉੱਤਰ ਪੱਛਮ ਵਿੱਚ ਹੈ।

grande-prairie 16-vehicle-crash-shuts-down-highway alta
Advertisment