ਮੈਕਸੀਕੋ ਦੇ ਇੱਕ ਰਿਜ਼ੋਰਟ ਵਿੱਚ ਗੋਲੀਬਾਰੀ ਵਿੱਚ 2 ਕੈਨੇਡੀਅਨ ਸੈਲਾਨੀਆਂ ਦੀ ਮੌਤ, 1 ਜ਼ਖਮੀ
ਮੈਕਸੀਕੋ ਦੇ ਇੱਕ ਰਿਜ਼ੋਰਟ ਵਿੱਚ ਗੋਲੀਬਾਰੀ ਵਿੱਚ 2 ਕੈਨੇਡੀਅਨ ਸੈਲਾਨੀਆਂ ਦੀ ਮੌਤ, 1 ਜ਼ਖਮੀ

ਗੋਲੀਬਾਰੀ ਦੀ ਘਟਨਾ ਹੋਟਲ ਐਕਸਕਾਰਟ ‘ਚ ਵਾਪਰੀ ਹੈ। ਤਿੰਨੋਂ ਜ਼ਖਮੀਆਂ ਦੀ ਪਛਾਣ ਕੈਨੇਡੀਅਨਾਂ ਵਜੋਂ ਹੋਈ ਹੈ ਅਤੇ ਸਟੇਟ ਸੈਕਟਰੀ ਗੁਟੇਰੇਜ਼ ਨੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ 2 ਦੀ ਮੌਤ ਹੋ ਗਈ।

ਇਸ ਘਟਨਾ ਸਬੰਧਤ ਇੱਕ ਵਿਅਕਤੀ ਜੋ ਕਿ ਹੋਟਲ ਵਿੱਚ ਬਤੌਰ ਮਹਿਮਾਨ ਠਹਿਰਿਆ ਹੋਇਆ ਸੀ, ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਸ ਨੇ ਕਥਿਤ ਤੌਰ ‘ਤੇ ਵਿਅਕਤੀਆਂ ‘ਤੇ ਗੋਲੀ ਚਲਾਈ ਹੈ। ਪੁਲਿਸ ਨੇ ਲੋਕਾਂ ਤਿੰਨ ਇਸ ਸਬੰਧੀ ਕਿਸੇ ਵੀ ਜਾਣਕਾਰੀ ਦੀ ਮੰਗ ਕੀਤੀ ਹੈ , ਜੋ ਕਾਤਲ ਦੀ ਗ੍ਰਿਫ਼ਤਾਰੀ ‘ਚ ਮਦਦ ਕਰ ਸਕੇ। ਇਸ ਤਸਵੀਰ ਵਿੱਚ ਦੋਸ਼ੀ ਨੇ ਹੱਥ ਵਿੱਚ ਹੈਂਡਗਨ ਫੜੀ ਹੋਈ ਹੈ।

ਘਟਨਾ ਦੇ ਬਾਅਦ ਵਿੱਚ, ਕੁਇੰਟਾਨਾ ਰੂ ਸਟੇਟ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਟਵਿੱਟਰ ‘ਤੇ ਪੁਸ਼ਟੀ ਕੀਤੀ ਕਿ ਜ਼ਖਮੀ ਹੋਏ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ।
ਉਹਨਾਂ ਮੁਤਾਬਕ ਗੋਲੀਬਾਰੀ ਕਰਨ ਵਾਲਾ ਸ਼ੱਕੀ ਹੋਟਲ ਵਿੱਚ ਇੱਕ ਮਹਿਮਾਨ ਵਜੋਂ ਠਹਿਰਿਆ ਹੋਇਆ ਸੀ।