ਟੋਰਾਂਟੋ ਖੇਡ ਮੈਦਾਨ ਦੀ ਗੋਲੀਬਾਰੀ ਦੀ ਚਪੇਟ ਵਿੱਚ ਆਈਆਂ 2 ਕੁੜੀਆਂ

author-image
ptcnetcanada
New Update
ਟੋਰਾਂਟੋ ਖੇਡ ਮੈਦਾਨ ਦੀ ਗੋਲੀਬਾਰੀ ਦੀ ਚਪੇਟ ਵਿੱਚ ਆਈਆਂ 2 ਨੌਜਵਾਨ ਕੁੜੀਆਂ

ਟੋਰਾਂਟੋ ਖੇਡ ਮੈਦਾਨ ਦੀ ਗੋਲੀਬਾਰੀ ਦੀ ਚਪੇਟ ਵਿੱਚ ਆਈਆਂ 2 ਨੌਜਵਾਨ ਕੁੜੀਆਂ

ਪੁਲਿਸ ਦੇ ਮੁਖੀ ਨੇ ਕਿਹਾ ਕਿ 'ਕੁਝ ਡਰਪੋਕ ਇਸ ਇਲਾਕੇ 'ਚ ਆਏ ਅਤੇ ਉਨ੍ਹਾਂ ਨੇ ਖੇਡ ਦੇ ਮੈਦਾਨ 'ਚ ਗੋਲੀ ਚਲਾ ਦਿੱਤੀ'

ਐਮਰਜੈਂਸੀ ਕਰਮੀਆਂ ਨੂੰ ਵੀਰਵਾਰ ਸ਼ਾਮ ਪੰਜ ਵਜੇ ਸਕਾਰਬਰੋ ਦੇ 10 ਆਲਟਨ ਟਾਵਰ ਸਰਕਲ, ਮੈਕਕੋਵਨ ਰੋਡ ਦੇ ਅਤੇ ਸਟੀਲਜ਼ ਐਵਨਿਊ ਦੇ ਨਜ਼ਦੀਕ ਬੁਲਾਇਆ ਗਿਆ।

ਪੰਜ ਅਤੇ ਨੌਂ ਸਾਲ ਦੀ ਉਮਰ ਦੀਆਂ ਦੋ ਲੜਕੀਆਂ ਨੂੰ ਵੀਰਵਾਰ ਨੂੰ ਪੂਰਬੀ ਟੋਰਾਂਟੋ ਦੇ ਇੱਕ ਖੇਡ ਦੇ ਮੈਦਾਨ ਵਿੱਚ ਦਿਨ-ਦਿਹਾੜੇ ਚੱਲੀ ਗੋਲੀ ਤੋਂ ਬਾਅਦ ਤੁਰੰਤ ਸਿੱਕ ਕਿੱਡਜ਼ ਹਸਪਤਾਲ ਪਹੁੰਚਾਇਆ ਗਿਆ।

ਟੋਰਾਂਟੋ ਖੇਡ ਮੈਦਾਨ ਦੀ ਗੋਲੀਬਾਰੀ ਦੀ ਚਪੇਟ ਵਿੱਚ ਆਈਆਂ 2 ਨੌਜਵਾਨ ਕੁੜੀਆਂ

ਪੁਲਸ ਦਾ ਕਹਿਣਾ ਹੈ ਕਿ ਉਹ ਦੋ ਸ਼ੱਕੀ ਲੋਕਾਂ ਦੀ ਭਾਲ ਕਰ ਰਹੀ ਹੈ - ਗੋਲੀ ਚਲਾਉਣ ਵਾਲਾ ਅਤੇ ਗੱਡੀ ਦਾ ਡਰਾਈਵਰ।

ਐਮਰਜੈਂਸੀ ਕਰਮੀਆਂ ਨੂੰ ਵੀਰਵਾਰ ਸ਼ਾਮ ਪੰਜ ਵਜੇ ਸਕਾਰਬਰੋ ਦੇ 10 ਆਲਟਨ ਟਾਵਰ ਸਰਕਲ, ਮੈਕਕੋਵਨ ਰੋਡ ਦੇ ਅਤੇ ਸਟੀਲਜ਼ ਐਵਨਿਊ ਦੇ ਨਜ਼ਦੀਕ ਬੁਲਾਇਆ ਗਿਆ।

Advertisment

ਜਾਂਚਕਰਤਾ ਸਾਰਜੈਂਟ ਜਿਮ ਗੋਟੇਲ ਨੇ ਮੌਕੇ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਵੇਲੇ ਪਾਰਕ ਵਿੱਚ ਗਿਆਰਾਂ ਬੱਚਿਆਂ ਸਮੇਤ ਇੱਕ ਬਾਲਗ ਪੁਰਸ਼ ਸੀ ਜਿਸਦੇ ਨੀਯਤ ਨਿਸ਼ਾਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਪੰਜ ਅਤੇ ਨੌਂ ਸਾਲ ਦੀ ਉਮਰ ਦੀਆਂ ਦੋ ਲੜਕੀਆਂ ਨੂੰ ਵੀਰਵਾਰ ਨੂੰ ਪੂਰਬੀ ਟੋਰਾਂਟੋ ਦੇ ਇੱਕ ਖੇਡ ਦੇ ਮੈਦਾਨ ਵਿੱਚ ਦਿਨ-ਦਿਹਾੜੇ ਚੱਲੀ ਗੋਲੀ ਤੋਂ ਬਾਅਦ ਤੁਰੰਤ ਸਿੱਕ ਕਿੱਡਜ਼ ਹਸਪਤਾਲ ਪਹੁੰਚਾਇਆ ਗਿਆ।

ਟੋਰਾਂਟੋ ਖੇਡ ਮੈਦਾਨ ਦੀ ਗੋਲੀਬਾਰੀ ਦੀ ਚਪੇਟ ਵਿੱਚ ਆਈਆਂ 2 ਨੌਜਵਾਨ ਕੁੜੀਆਂ

ਗੋਟੇਲ ਨੇ ਕਿਹਾ ਕਿ ਦੋਨੋ ਬੱਚੀਆਂ ਭੈਣਾਂ ਸਨ ਅਤੇ ਉਨ੍ਹਾਂ ਨੂੰ ਉਦੋਂ ਗੋਲੀ ਵੱਜੀ ਜਦੋਂ ਇੱਕ ਗੱਡੀ ਵਿੱਚ ਨਜ਼ਦੀਕੀ ਪਾਰਕਿੰਗ ਥਾਂ 'ਤੇ ਪਹੁੰਚਿਆ ਇੱਕ ਬੰਦੂਕਧਾਰੀ ਵਿਅਕਤੀ ਪੈਦਲ ਪਾਰਕ ਵਿੱਚ ਆਇਆ ਅਤੇ ਫਰਾਰ ਹੋਣ ਤੋਂ ਪਹਿਲਾਂ ਗੋਲੀਆਂ ਚਲਾਈਆਂ। ਪੁਲਸ ਦਾ ਮੰਨਣਾ ਹੈ ਕਿ ਘੱਟੋ-ਘੱਟ ਸੱਤ ਗੋਲੀਆਂ ਚਲਾਈਆਂ ਗਈਆਂ ਸਨ।

ਜਾਂਚ ਦੇ ਗਿਆਨ ਵਾਲੇ ਇੱਕ ਸਰੋਤ ਨੇ ਦੱਸਿਆ ਕਿ ਇਲਾਕੇ ਵਿੱਚ ਦੋ ਨਕਾਬਪੋਸ਼ ਵਿਅਕਤੀ ਇੱਕ ਵਾਹਨ ਵਿੱਚ ਦੇਖੇ ਗਏ ਸਨ।

ਪੈਰਾਮੈਡੀਕਸ ਅਨੁਸਾਰ ਛੋਟੀ ਲੜਕੀ ਦੇ ਪੇਟ ਵਿੱਚ ਗੋਲੀ ਲੱਗੀ ਹੈ।

ਦੋਵੇਂ ਲੜਕੀਆਂ ਵਿੱਚੋਂ ਛੋਟੀ ਦੇ ਪੇਟ ਵਿੱਚ ਗੋਲੀ ਵੱਜੀ ਅਤੇ ਗੰਭੀਰ ਜ਼ਖ਼ਮਾਂ ਦੇ ਚੱਲਦਿਆਂ ਹਸਪਤਾਲ ਲਿਜਾਇਆ ਗਿਆ। ਤਾਜ਼ਾ ਜਾਣਕਾਰੀ ਮਿਲਣ ਤੱਕ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਵੱਡੀ ਭੈਣ ਨੂੰ ਗੋਲੀ ਗਿੱਟੇ ਵਿੱਚ ਮਾਰੀ ਗਈ। ਦੋਵਾਂ ਨੂੰ ਸਰਜਰੀ ਕਰਵਾਉਣੀ ਪਈ।

ਟੋਰਾਂਟੋ ਪੁਲਿਸ ਦੇ ਮੁਖੀ ਮਾਰਕ ਸੌਂਡਰਸ ਨੇ ਪੱਤਰਕਾਰਾਂ ਨੂੰ ਦੱਸਿਆ ਕਿਹਾ ਕਿ 'ਕੁਝ ਡਰਪੋਕ ਇਸ ਇਲਾਕੇ 'ਚ ਆਏ ਅਤੇ ਉਨ੍ਹਾਂ ਨੇ ਖੇਡ ਮੈਦਾਨ 'ਚ ਗੋਲੀ ਚਲਾ ਦਿੱਤੀ'

ਜਾਂਚਕਰਤਾ ਸਾਰਜੈਂਟ ਜਿਮ ਗੋਟੇਲ ਨੇ ਮੌਕੇ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਵੇਲੇ ਪਾਰਕ ਵਿੱਚ ਗਿਆਰਾਂ ਬੱਚਿਆਂ ਸਮੇਤ ਇੱਕ ਬਾਲਗ ਪੁਰਸ਼ ਸੀ ਜਿਸਦੇ ਨੀਯਤ ਨਿਸ਼ਾਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਬੱਚੇ "ਜ਼ਾਹਿਰ ਤੌਰ ਤੇ" ਨੀਯਤ ਨਿਸ਼ਾਨਾ ਨਹੀਂ ਸਨ, ਉਸਨੇ ਕਹਿੰਦਿਆਂ ਹੋਇਆਂ ਇਸ ਨੂੰ "ਘਿਨਾਉਣਾ" ਕਰਾਰ ਦਿੱਤਾ।

ਇਹ ਆਂਢ-ਗੁਆਂਢ ਵਿਚਲੇ ਸਾਰੇ ਬੱਚਿਆਂ ਲਈ ਇੱਕ ਡਰਾਉਣਾ ਤਜਰਬਾ ਹੈ।

- ਸਟੇਸੀ ਲੰਡਨ, ਨਜ਼ਦੀਕੀ ਨਿਵਾਸੀ

ਪੁਲਸ ਨੇ ਹਾਲੇ ਤੱਕ ਸ਼ੱਕੀਆਂ ਜਾਂ ਵਾਹਨ ਦਾ ਵੇਰਵਾ ਜਾਰੀ ਨਹੀਂ ਕੀਤਾ।

ਜਾਂਚਕਰਤਾ ਹੁਣ ਸ਼ੂਟਿੰਗ ਦੇ ਸਮੇਂ ਪਾਰਕ ਵਿੱਚ ਮੌਜੂਦ ਬੱਚਿਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸ ਵਿਅਕਤੀ ਨਾਲ ਗੱਲ ਕਰਨਾ ਚਾਹੁੰਦੇ ਹਨ ਜਿਸਦੇ ਨੀਯਤ ਨਿਸ਼ਾਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਨਾਗਰਿਕਾਂ ਨੇ ਸੋਚਿਆ ਕਿ ਇਹ ਪਟਾਕਿਆਂ ਦਾ ਸ਼ੋਰ ਹੈ

ਇੱਕ ਨੇੜਲੀ ਨਿਵਾਸੀ ਅਤੇ ਨਰਸ ਸਟੇਸੀ ਲੰਡਨ ਨੇ, ਜਦੋਂ ਰੌਲੇ-ਰੱਪੇ ਦੀ ਆਵਾਜ਼ ਸੁਣਕੇ ਬਾਹਰ ਭੱਜੀ ਅਤੇ ਦੇਖਿਆ ਕਿ ਪਾਰਕ ਦੇ ਆਲੇ ਦੁਆਲੇ ਭੀੜ ਲੱਗੀ ਸੀ ਤੇ ਉਨ੍ਹਾਂ ਵਿਚੋਂ ਬਹੁਤ ਜਣੇ ਰੋ ਰਹੇ ਸਨ।

ਇੱਕ ਔਰਤ ਨੇ ਪੇਟ ਦੇ ਜ਼ਖ਼ਮ ਵਾਲੀ ਲੜਕੀ ਨੂੰ ਫੜਿਆ ਹੋਇਆ ਸੀ ਅਤੇ ਇੱਕ ਹੋਰ ਨੇ ਵੱਡੀ ਲੜਕੀ ਨੂੰ ਸੰਭਾਲ ਰਹੀ ਸੀ।

ਇੱਕ ਨੇੜਲੀ ਨਿਵਾਸੀ ਅਤੇ ਨਰਸ ਸਟੇਸੀ ਲੰਡਨ ਨੇ, ਜਦੋਂ ਰੌਲੇ-ਰੱਪੇ ਦੀ ਆਵਾਜ਼ ਸੁਣਕੇ ਬਾਹਰ ਭੱਜੀ ਅਤੇ ਦੇਖਿਆ ਕਿ ਪਾਰਕ ਦੇ ਆਲੇ ਦੁਆਲੇ ਭੀੜ ਲੱਗੀ ਸੀ ਤੇ ਉਨ੍ਹਾਂ ਵਿਚੋਂ ਬਹੁਤ ਜਣੇ ਰੋ ਰਹੇ ਸਨ।

"ਉੱਥੇ ਬਹੁਤ ਖੂਨ ਡੁੱਲ੍ਹਿਆ ਹੋਇਆ ਸੀ, ਇਸ ਲਈ ਮੈਂ ਦਸਤਾਨੇ ਚੁੱਕਣ ਲਈ ਘਰ ਆਈ ਅਤੇ ਫਿਰ ਮੈਂ ਵਾਪਸ ਦੌੜੀ, ਇਹ ਵੇਖਣ ਲਈ ਕਿ ਜੇਕਰ ਕੋਈ ਖੁੱਲ੍ਹਾ ਜ਼ਖਮ ਹੈ" ਉਸ ਨੇ ਕਿਹਾ।

ਕੁਝ ਕੁ ਮਿੰਟਾਂ ਦੇ ਅੰਦਰ, ਐਮਰਜੈਂਸੀ ਅਮਲਾ ਘਟਨਾ ਸਥਾਨ 'ਤੇ ਪਹੁੰਚ ਗਿਆ।

ਲੰਡਨ ਨੇ ਕਿਹਾ ਕਿ ਉਹ ਦੋਵੇਂ ਲੜਕੀਆਂ ਨੂੰ ਜਾਣਦੀ ਹੈ ਅਤੇ ਉਨ੍ਹਾਂ ਦੀ ਹਾਲਤ ਨੂੰ ਸਥਿਰ ਜਾਣ ਕੇ ਉਸਦੀ ਜਾਨ ਵਿੱਚ ਜਾਨ ਆਈ ਹੈ।

ਪਰ ਉਸਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਹਾਲਾਤ ਬਹੁਤ ਭੈੜੇ ਹੋ ਸਕਦੇ ਸੀ, ਅਤੇ ਗੋਲੀਬਾਰੀ ਦੇ ਦੀਰਘਕਾਲੀਨ ਸਿੱਟਿਆਂ ਬਾਰੇ ਚਿੰਤਾ ਜਤਾਈ।

"ਇਹ ਆਂਢ-ਗੁਆਂਢ ਵਿਚਲੇ ਸਾਰੇ ਬੱਚਿਆਂ ਲਈ ਸਦਮੇ ਵਾਲਾ ਤਜਰਬਾ ਹੈ ਕਿਉਂਕਿ ਇਹੀ ਇੱਕ ਪਾਰਕ ਹੈ ਜਿੱਥੇ ਉਹ ਸਾਰੇ ਗਰਮੀ ਵਿੱਚ ਖੇਡਦੇ ਹਨ " ਉਸਨੇ ਕਿਹਾ। "ਇਹ ਬਹੁਤ ਹੈਰਾਨ ਕਰ ਦੇਣ ਵਾਲਾ ਸੀ। "

ਪੁਲਿਸ ਨੇ ਕਿਹਾ ਕਿ ਪੀੜਤਾਂ ਦੇ ਸਕੂਲ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਕਿਸੇ ਵੀ ਪ੍ਰਭਾਵਿਤ ਵਿਦਿਆਰਥੀ ਲਈ ਕੌਂਸਲਰ ਉਪਲਬਧ ਹੋਣਗੇ।

ਨੇੜਲੀ ਨਿਵਾਸੀ ਸਟੈਫਨੀ ਵੂ ਮੈਕਕੋਵਨ ਰੋਡ ਦੇ ਨਾਲ ਘਰ ਜਾ ਰਹੀ ਸੀ ਤਾਂ ਉਸਨੇ ਵੇਖਿਆ ਕਿ ਲਗਪਗ 10 ਐਮਰਜੈਂਸੀ ਵਾਹਨ ਤੇਜ਼ੀ ਨਾਲ ਜਾ ਰਹੇ ਹਨ।

ਜਦੋਂ ਉਹ ਐਲਟਨ ਟਾਵਰ ਸਰਕਲ ਵਿੱਚ ਆਪਣੇ ਘਰ ਵਾਪਸ ਆਈ, ਤਾਂ ਉਸ ਨੂੰ ਪਤਾ ਲੱਗਾ ਕਿ ਅਪਰਾਧ ਦਾ ਦ੍ਰਿਸ਼ ਉਸ ਦੇ ਘਰ ਦੇ ਕਿੰਨਾ ਨਜ਼ਦੀਕ ਸੀ।

ਉਸਨੇ ਕਿਹਾ, "ਲੋਕ ਥੋੜ੍ਹਾ ਸਦਮੇ ਵਿੱਚ ਹਨ " ਉਸ ਦੇ ਗੁਆਂਢੀਆਂ ਨੇ ਉਸ ਨੂੰ ਦੱਸਿਆ ਕਿ ਉਹਨਾਂ ਨੇ ਸੋਚਿਆ ਕਿ ਗੋਲੀ ਚੱਲਣ ਬਾਰੇ ਪਤਾ ਲੱਗਣ ਤੋਂ ਪਹਿਲਾਂ ਉਹ ਇਹੀ ਸਮਝ ਰਹੇ ਸਨ ਕਿ ਉਹਨਾਂ ਨੇ ਕਈ ਆਤਿਸ਼ਬਾਜ਼ੀ ਚੱਲਦੀਆਂ ਸੁਣੀਆਂ।

ਟੋਰਾਂਟੋ ਦੇ ਮੇਅਰ ਜੌਨ ਟੌਰੀ ਅਤੇ ਮਨੋਨੀਤ ਪ੍ਰੀਮਿਅਰ ਡੌਗ ਫੋਰਡ ਨੇ ਵੀ ਇਸ ਘਟਨਾ 'ਤੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ।

toronto toronto-playground-shooting
Advertisment