
ਮੰਗਲਵਾਰ ਦੀ ਰਾਤ, ਬਰੈਂਮਪਟਨ ਦੀ ਇੱਕ ਬੱਸ ‘ਚ ਸਵਾਰ ਚਾਰ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ 20 ਸਾਲਾ ਲੜਕੀ ਜੈਡ ਨੇਲਸਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਇੱਕ ਸਿਟੀ ਬੱਸ ਵਿੱਚ ਬਹੁਤ ਸਾਰੇ ਲੋਕਾਂ ਨੂੰ ਚਾਕੂ ਮਾਰ ਦੇਣ ਦੀ ਖ਼ਬਰ ਦੇ ਕੇ ਪੁਲਿਸ ਨੂੰ ਕੁਈਨ ਸਟ੍ਰੀਟ ਅਤੇ ਮੈਕਵੀਨ ਡ੍ਰਾਈਵ ਦੇ ਇਲਾਕੇ ਵਿੱਚ ਰਾਤ 9:15 ਵਜੇ ਬੁਲਾਇਆ ਗਿਆ। ਅਫ਼ਸਰਾਂ ਨੂੰ ਚਾਕੂ ਵੱਜਣ ਦੇ ਸ਼ਿਕਾਰ 4 ਜਣੇ ਮਿਲੇ। 20 ਸਾਲਾ ਲੜਕੀ ਉੱਤੇ ਇਰਾਦਾ ਕਤਲ ਦੇ ਚਾਰ ਦੋਸ਼ ਲਗਾਏ ਗਏ।
ਤਿੰਨ ਜਣਿਆਂ ਨੂੰ ਇਲਾਜ ਲਈ ਇੱਕ ਸਥਾਨਕ ਹਸਪਤਾਲ ਅਤੇ ਚੌਥੇ ਸ਼ਿਕਾਰ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਪੀੜਤਾਂ ਵਿੱਚੋਂ ਕਿਸੇ ਨੂੰ ਵੀ ਜਾਨਲੇਵਾ ਸੱਟਾਂ ਨਹੀਂ ਲੱਗੀਆਂ।
ਜਾਂਚਕਰਤਾਵਾਂ ਦੁਆਰਾ ਸ਼ਨਾਖ਼ਤ ਕੀਤੀ 20 ਸਾਲਾ ਸ਼ੱਕੀ ਲੜਕੀ ਜੇਡ ਨੈਲਸਨ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਕਤਲ ਦੀ ਕੋਸ਼ਿਸ਼ ਦੇ ਚਾਰ ਦੋਸ਼ਾਂ ਦਾ ਸਾਹਮਣਾ ਕਰ ਰਹੀ ਨੈਲਸਨ ਨੂੰ, ਬੁੱਧਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕਰਨ ਬਾਰੇ ਦੱਸਿਆ ਗਿਆ ਹੈ।
ਕਤਲ ਪਿਛਲੇ ਮਕਸਦ ਬਾਰੇ ਕੋਈ ਜਾਣਕਾਰੀ ਫਿਲਹਾਲ ਨਹੀਂ ਅਤੇ ਪੁਲਸ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਪੀੜਤਾਂ ਨੂੰ “ਬੇਤਰਤੀਬੇ” ਤਰੀਕੇ ਨਿਸ਼ਾਨਾ ਬਣਾਇਆ ਗਿਆ ਸੀ।
ਜੋ ਵਾਪਰਿਆ, ਉਹ ਦੇਖਣ ਵਾਲਿਆਂ ਅਤੇ ਨਾਲ ਸਫਰ ਕਰ ਰਹੇ ਲੋਕਾਂ ਲਈ ਬੜਾ ਡਰਾਉਣਾ ਸੀ।
ਇੱਕ ਨਿਯਮਤ ਸਫ਼ਰ ਕਰਨ ਵਾਲੇ ਯਾਤਰੀ ਜੈਕਸਨ ਬੋਵਡਾ ਨੇ ਕਿਹਾ, “ਲਗਦਾ ਹੈ ਜਿਵੇਂ ਚੱਲਦੀ ਚੱਲਦੀ ਬੱਸ ਵਿੱਚ ਕੁਝ ਪਾਗਲਪੁਣੇ ਵਾਲਾ ਵਾਪਰਿਆ ਹੋਵੇ। ਬੱਸ ਵਿੱਚ ਬੈਠੇ ਲੋਕ ਜ਼ਰੂਰ ਡਰ ਗਏ ਹੋਣਗੇ। ”
ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਪੁਲਿਸ ਨੂੰ 905-453-2121, ਐਕਸਟੈਨਸ਼ਨ 2133 ‘ਤੇ ਜਾਂ ਪੀਲ ਕਰਾਈਮ ਸਟਾਪਰਜ਼ ਨੂੰ 1-800-222-8477 ‘ਤੇ ਕਾਲ ਕਰ ਸਕਦਾ ਹੈ।