
ਕੈਨੇਡਾ : 23 ਸਾਲਾ ਪੰਜਾਬੀ ਲੜਕੀ, ਸਮਨਦੀਪ ਝਿੰਜਰ ਨੂੰ ਵਾਰਮਨ ਆਰਸੀਐਮਪੀ ਦੁਆਰਾ 3 ਜੁਲਾਈ, ਸਵੇਰੇ 5.00 ਵਜੇ ਸਾਸਕੈਚਵਨ ਵਿਖੇ ਮਿ੍ਰਤਕ ਪਾਇਆ ਗਿਆ ਸੀ। ਅਧਿਕਾਰੀਆਂ ਨੇ 2 ਜੁਲਾਈ ਨੂੰ ਲੜ੍ਹਕੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ।
ਆਰਸੀਐਮਪੀ ਨੇ ਸਸਕਾਟੂਨ ਦੇ 42 ਸਾਲਾ ਰਣਬੀਰ ਢੱਲਨੂੰ ਗਿ੍ਰਫਤਾਰ ਕੀਤਾ ਹੈ, ਅਤੇ ਉਸ ਉੱਤੇ ਇੱਕ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਹੈ।
ਧੁੱਲ 6 ਜੁਲਾਈ, ਸੋਮਵਾਰ ਨੂੰ ਸਸਕਾਟੂਨ ਸੂਬਾਈ ਅਦਾਲਤ ਵਿਚ ਪੇਸ਼ ਹੋਇਆ ਸੀ। ਆਰਸੀਐਮਪੀ ਦੁਆਰਾ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਮੁਤਾਬਕ, ਰਣਬੀਰ ਸਮਨਦੀਪ ਨੂੰ ਜਾਣਦਾ ਸੀ। ਸਮਨਦੀਪ ਦਾ ਪੋਸਟਮਾਰਟਮ ਸਸਕੈਟੂਨ ਵਿਚ ਹੋਣ ਵਾਲਾ ਹੈ।