ਬਰੈਂਪਟਨ – ਦਿਨ-ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਅਤੇ ਪੁਲਿਸ ਨੂੰ ਚੱਕਰਾਂ ‘ਚ ਪਾਈ ਰੱਖਣ ਦੇ ਦੋਸ਼ ‘ਚ ਬਰੈਂਪਟਨ ਦੇ 40 ਸਾਲਾ ਵਿਅਕਤੀ ‘ਤੇ ਲੱਗੇ 29 ਚਾਰਜ
ਬਰੈਂਪਟਨ ‘ਚ ਬੀਤੇ ਸ਼ੁੱਕਰਵਾਰ ਦਿਨ-ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਕਾਰਨ ਇੱਕ ਵਿਅਕਤੀ ‘ਤੇ ਪੁਲਿਸ ਵੱਲੋਂ 29 ਚਾਰਜ ਲਗਾਏ ਗਏ ਹਨ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਸਭ ਦੀ ਸ਼ੁਰੂਆਤ ਸਵੇਰੇ 8:15 ਵਜੇ ਗੈਸ ਸਟੇਸ਼ਨ ਤੋਂ ਹੋਈ ਇੱਕ ਚੋਰੀ ਤੋਂ ਹੋਈ, ਜਿਸ ਤੋਂ ਬਾਅ ਸ਼ੱਕੀ ਵਿਅਕਤੀ ਨੇ ਆਪਣੀ ਗੱਡੀ ਨਾਲ ਇੱਕ ਪੈਦਲ ਚੱਲ ਰਹੇ ਵਿਅਕਤੀ ਨੂੰ ਟੱਕਰ ਮਾਰੀ ਅਤੇ ਫਿਰ ਇੱਕ ਕਨਵੀਨੀਂਅੰਸ ਸਟੋਰ ‘ਚ ਜਾ ਟਕਰਾਇਆ। ਉਸਨੂੰ ਹਿਰਾਸਤ ‘ਚ ਲੈਕੇ ਪੇਸ਼ੀ ਦੀ ਤਰੀਕ ਦੇ ਦਿੱਤੀ ਗਈ ਸੀ।

ਫਿਰ ਇਸੇ ਹੀ ਵਿਅਕਤੀ ਨੇ ੱਿਕ ਗੱਡੀ ਜਿਸ ‘ਚ ਇੱਕ ਨਾਬਾਲਗ ਸਵਾਰ ਸੀ, ਉਸ ਤੋਂ ਗੱਡੀ ਖੋਹਣ ਤੋਂ ਬਾਅਦ ਇਸ ਵਿਅਕਤੀ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਕਾਰ ਡੀਲਰਸ਼ਿਪ ਤੋਂ ਗੱਡੀ ਚੋਰੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਪੁਲਿਸ ਨੂੰ ਇਸ ਵਿਅਕਤੀ ਵੱਲੋਂ ਕੀਤੀ ਇੱਕ ਹੋਰ ਅਜਿਹੀ ਹੀ ਵਾਰਦਾਤ ਦੀ ਖਬਰ ਮਿਲੀ, ਜਿਸ ‘ਚ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਪੁਲਿਸ ਤੋਂ ਪਿੱਛਾ ਛੁਡਾਉਣ ਲਈ ਵਿਅਕਤੀ ਨੇ ਕੁਝ ਹੀ ਘੰਟਿਆਂ ‘ਚ ਕਈ ਗੱਡੀਆਂ ਚੋਰੀ ਕੀਤੀਆਂ ਅਤੇ ਕਈ ਰਾਹ ਜਾਂਦੀਆਂ ਗੱਡੀਆਂ ਨੂੰ ਟੱਕਰ ਵੀ ਮਾਰੀ। ਸਵੇਰੇ 8:15 ਤੋਂ ਸ਼ਾਮ 7:25 ਤੱਕ ਚੱਲੀ ਇਸ ਦੌੜ ‘ਚ ਆਖਿਰਕਾਰ ਪੁਲਿਸ ਵੱਲੋਂ 40 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸਦੀ ਪਹਿਚਾਣ ਨੈਲਸਨ ਟੋਸਟੇ ਵਜੋਂ ਹੋਈ ਹੈ, ਅਤੇ ਇਸ ‘ਤੇ ਗੱਡੀ ਚੋਰੀ ਕਰਨ, ਧਮਕੀ ਦੇਣ, ਅਤੇ ਜਾਨ-ਮਾਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਚਾਰਜ ਲਗਾਏ ਗਏ ਹਨ।