ਬਰੈਂਮਪਟਨ ਦੇ 3 ਟਰੱਕ ਡਰਾਈਵਰਾਂ ਉੱਤੇ ਹਾਈਵੇ ਟਰੈਫਿਕ ਐਕਟ ਤਹਿਤ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼

author-image
ptcnetcanada
New Update
ਬਰੈਂਮਪਟਨ ਦੇ 3 ਟਰੱਕ ਡਰਾਈਵਰਾਂ ਉੱਤੇ ਹਾਈਵੇ ਟਰੈਫਿਕ ਐਕਟ ਤਹਿਤ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼

ਬਰੈਂਮਪਟਨ ਦੇ 3 ਟਰੱਕ ਡਰਾਈਵਰਾਂ ਉੱਤੇ ਹਾਈਵੇ ਟਰੈਫਿਕ ਐਕਟ ਤਹਿਤ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼

30 ਸਾਲਾ ਅਮ੍ਰਿਤਪਾਲ ਵਿਰਕ, 51 ਸਾਲਾ ਗੁਰਦਰਸ਼ੌ ਢਿੱਲੋਂ, ਅਤੇ 22 ਸਾਲਾ ਪਰਮਿੰਦਰ ਸਿੰਘ, ਬਰੈਂਪਟਨ ਦੇ ਤਿੰਨ ਟਰੱਕ ਡਰਾਈਵਰਾਂ 'ਤੇ ਹਾਈਵੇ ਟਰੈਫਿਕ ਐਕਟ ਅਧੀਨ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਲੱਗੇ।

11 ਜੂਨ ਤੋਂ 16 ਜੂਨ, 2018 ਤੱਕ ਇਸ ਹਫਤੇ ਦੇ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਪ੍ਰਾਂਤਕ ਹਾਈਵੇਜ਼ 'ਤੇ 3 ਵੱਖਰੀਆਂ ਦੁਰਘਟਨਾਵਾਂ ਵਾਪਰੀਆਂ।

ਤਿੰਨੋ ਹਾਦਸਿਆਂ ਵਿੱਚ ਮਾਮੂਲੀ ਸੱਟਾਂ ਦੀ ਸੂਚਨਾ ਦਿੱਤੀ ਗਈ। ਦੋ ਤਰ੍ਹਾਂ ਦੇ ਹਾਦਸਿਆਂ ਵਿੱਚ ਸਿਰਫ ਟਰੱਕ ਸ਼ਾਮਲ ਸਨ। ਇੱਕ ਤੀਜੇ ਵਿੱਚ ਮੋਟਰ ਵਾਹਨ ਦੀ ਵਰਤੋਂ ਹੋਈ।

ਇੱਕ ਟਰੱਕ ਡ੍ਰਾਈਵਰਾਂ 'ਤੇ ਬਿਨਾ ਬੀਮੇ ਗੱਡੀ ਚਲਾਉਣ ਦਾ ਦੋਸ਼ ਹੈ ਅਤੇ ਉਹ ਪਰਮਿਟ ਦਿਖਾਉਣ ਵਿੱਚ ਵੀ ਅਸਫ਼ਲ ਰਿਹਾ।

Advertisment

ਪਹਿਲਾ ਹਾਦਸਾ ਮੰਗਲਵਾਰ 12 ਜੂਨ, ਸਵੇਰੇ 11 ਵਜੇ ਤੋਂ ਥੋੜ੍ਹੀ ਦੇਰ ਬਾਅਦ ਲੰਡਨ ਦੇ ਪੱਛਮੀ ਚੱਠਮ-ਕੈਂਟ ਦੇ ਵਿਕਟੋਰੀਆ ਰੋਡ ਨੇੜੇ ਹਾਈਵੇ 401 'ਤੇ ਵਾਪਰੀ।

ਪੁਲਿਸ ਨੇ ਦੱਸਿਆ ਕਿ ਇਕ ਪੱਛਮ ਵੱਲ ਜਾਂਦਾ ਟਰਾਲਾ ਬੇਕਾਬੂ ਹੋ ਕੇ ਇੱਕ ਨਿਰਮਾਣ ਖੇਤਰ ਦੀ ਖਾਈ ਵਿੱਚ ਡਿੱਗ ਗਿਆ ਸੀ। ਡਰਾਈਵਰ, ਬ੍ਰੈਮਪਟਨ ਦੇ 30 ਸਾਲਾ ਅੰਮ੍ਰਿਤਪਾਲ ਵਿਰਕ  ਨੂੰ ਮਾਮੂਲੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਉਸ 'ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲਗਾਏ ਗਏ।

ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਕਾਰਨ ਹਾਈਵੇਅ 10 ਘੰਟੇ ਲਈ ਬੰਦ ਰਿਹਾ ਕਿਉਂ ਕਿ ਕਰਮਚਾਰੀਆਂ ਨੂੰ ਸੜਕ ਸਾਫ ਕਰਨ ਲਈ ਬੜਾ ਸਮਾਂ ਲੱਗਿਆ।

ਉਸੇ ਦਿਨ, ਸਵੇਰੇ ਲਗਭਗ 11:30 ਵਜੇ, ਪੁਲਿਸ ਨੂੰ ਹਾਈਵੇ 401 ਵਿਖੇ ਕੈਨਸੇਰੀ ਰੋਡ ਨੇੜੇ, ਵਿਕਟੋਰੀਆ ਰੋਡ ਵਿਖੇ ਵਾਪਰੇ ਹਾਦਸੇ ਤੋਂ ਨੇੜੇ ਹੀ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਅਗਲੇ ਪਾਸਿਓਂ ਇੱਕ ਟਰਾਲਾ ਇੱਕ ਵਾਹਨ ਨਾਲ ਟਕਰਾ ਗਿਆ ਅਤੇ ਇਸ ਕਾਰਨ ਟਰੈਫਿਕ ਰੁਕ ਗਿਆ। ਵਾਹਨ ਨੂੰ ਸੈਂਟਰ ਮੱਧ ਵੱਲ੍ਹ ਧੱਕ ਦਿੱਤਾ ਗਿਆ ਸੀ ਅਤੇ ਡਰਾਈਵਰ ਨੂੰ ਮਾਮੂਲੀ ਜ਼ਖ਼ਮਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ।

ਬਰੈਂਪਟਨ ਦੇ ਟਰੱਕ ਡਰਾਈਵਰ ਗੁਰਦਰਸ਼ੌ ਢਿੱਲੋਂ (51) 'ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਦੋਸ਼ ਹੈ, ਅਤੇ ਉਸ ਕੋਲ ਨਾ ਤਾਂ ਬੀਮਾ ਸੀ ਅਤੇ ਨਾ ਹੀ ਉਹ ਪਰਮਿਟ ਦਿਖਾ ਸਕਿਆ।

ਸਵੇਰੇ 5:30 ਵਜੇ ਬੁੱਧਵਾਰ 13 ਜੂਨ, ਇੱਕ ਟਰਾਲਾ ਇੱਕ ਟੋਏ ਵਿੱਚ ਡਿੱਗ ਕੇ ਸਡਬੁਰੀ ਦੇ ਪੱਛਮ ਦੇ ਬਲਾਇੰਡ ਰਿਵਰ ਵਿੱਚ ਹਾਈਵੇਅ 17 'ਤੇ ਇੱਕ ਪਾਸੇ ਨੂੰ ਲਟਕ ਗਿਆ।

ਡਰਾਈਵਰ, 22 ਸਾਲਾ ਪਰਮਿੰਦਰ ਸਿੰਘ ਨੂੰ ਸੱਟਾਂ ਸਮੇਤ ਹਸਪਤਾਲ ਲਿਜਾਇਆ ਗਿਆ। ਉਸ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ ਲਾਇਆ ਗਿਆ।

ਇਹਨਾਂ ਹਾਦਸਿਆਂ ਦੇ ਨਾਲ ਓਪੀਪੀ ਨੇ ਇਸ ਹਫ਼ਤੇ ਐਲਾਨ ਕੀਤਾ ਕਿ ਓਨਟਾਰੀਓ ਹਾਈਵੇਜ਼ ਉੱਤੇ ਆਵਾਜਾਈ ਵਾਲੇ ਟਰੱਕਾਂ ਸਮੇਤ ਹਾਦਸਿਆਂ ਵਿੱਚ ਇਸ ਸਾਲ ਪਿਛਲੇ ਸਾਲ ਦੀ ਤੁਲਨਾ ਵਿੱਚ 25 ਫੀਸਦੀ ਵਾਧਾ ਹੋਇਆ ਹੈ। 2018 ਵਿੱਚ ਓ.ਪੀ.ਪੀ ਹੁਣ ਤੱਕ 3,000 ਤੋਂ ਵੱਧ ਸੜਕ ਹਾਦਸਿਆਂ ਦੀ ਜਾਂਚ ਕਰ ਚੁੱਕਿਆ ਹੈ।

ਓ.ਪੀ. ਡਿਪ. ਕਮਿਸ਼ਨਰ ਬ੍ਰੈਡ ਬਲੇਅਰ ਦਾ ਕਹਿਣਾ ਹੈ ਕਿ ਇਹਨਾਂ ਹਾਦਸਿਆਂ ਵਿੱਚ ਵੱਡੀ ਗਿਣਤੀ ਮਾੜੀ ਡਰਾਈਵਿੰਗ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵਾਲਿਆਂ ਦੀ ਹੈ।

brampton truck-drivers traffic-act
Advertisment