ਬਰੈਂਪਟਨ : ਸੜ੍ਹਕ ਹਾਦਸੇ ਨੇ ਲਈ ਤਿੰਨ ਬੱਚਿਆਂ ਸਮੇਤ ਇੱਕ ਔਰਤ ਦੀ ਜਾਨ, ਇੱਕ ਹੋਰ ਗੰਭੀਰ ਜ਼ਖਮੀ,ਦੇਖੋ ਵੀਡੀਓ

author-image
Ragini Joshi
Updated On
New Update
3 children, 1 woman killed in Brampton crash

ਬਰੈਂਪਟਨ ਵਿੱਚ ਸੜ੍ਹਕ ਹਾਦਸੇ 'ਚ ਤਿੰਨ ਬੱਚਿਆਂ ਸਮੇਤ ਇੱਕ ਔਰਤ ਦੀ ਮੌਤ ਹੋਣ ਦੀ ਖਬਰ ਹੈ।

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੀ ਸਥਿਤੀ ਗੰਭੀਰ ਹੈ।

ਤਕਰੀਬਨ 12: 15 ਵਜੇ ਪੁਲਿਸ ਨੂੰ ਟੋਰਬ੍ਰਾਮ ਰੋਡ ਅਤੇ ਕੰਟਰੀ ਸਾਈਡ ਡਰਾਈਵ ਦੇ ਖੇਤਰ ਵਿੱਚ ਹਾਦਸਾ ਹੋਣ ਦੀ ਖਬਰ ਮਿਲੀ ਸੀ, ਜਿਸ 'ਚ ਇੱਕ ਤੋਂ ਜ਼ਿਆਦਾ ਵਾਹਨਾਂ ਦੀ ਟੱਕਰ ਹੋਣ ਦੀ ਖਬਰ ਦਿੱਤੀ ਗਈ ਸੀ।

3 children, 1 woman killed in Brampton crash

ਕਾਂਸਟੇਬਲ ਅਖਿਲ ਮੁਕੇਨ ਨੇ ਘਟਨਾ ਵਾਲੀ ਥਾਂ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਹਦਾਸੇ 'ਚ ਕੁਲ ਚਾਰ ਵਾਹਨ- ਦੋ ਐਸਯੂਵੀ ਅਤੇ ਦੋ ਸੇਡਾਨ ਸ਼ਾਮਲ ਸਨ। ਇਕ ਆਦਮੀ ਜਾਨਲੇਵਾ ਹਾਲਤ ਵਿਚ ਹੈ ਅਤੇ ਕਈਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਇਕ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਸੀ। ਹੁਣ ਮਿਲੂ ਖਬਰ ਮੁਤਾਬਕ, ਤੀਸਰੇ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ।

ਪੀਲ ਪੁਲਿਸ ਨੇ ਟਵੀਟ ਕੀਤਾ, “ਅਸੀਂ ਉਨ੍ਹਾਂ ਸਾਰਿਆਂ ਨਾਲ ਹਮਦਰਦੀ ਪੇਸ਼ ਕਰਦੇ ਹਾਂ ਜੋ ਇਸ ਦੁਖਦਾਈ ਘਟਨਾ ਤੋਂ ਪ੍ਰਭਾਵਤ ਹੋਏ ਹਨ।

ਅਸਲ ਵਿੱਚ ਹਾਦਸੇ ਵਿੱਚ ਕਿੰਨੇ ਲੋਕਾਂ ਨੂੰ ਸੱਟ ਲੱਗੀ ਹੈ ਇਹ ਅਜੇ ਸਪਸ਼ਟ ਨਹੀਂ ਹੈ। ਇਹ ਵੀ ਪਤਾ ਨਹੀਂ ਹੈ ਕਿ ਪੀੜਤਾਂ ਦਾ ਆਪਸ 'ਚ ਕੀ ਸੰਬੰਧ ਹੋ ਸਕਦਾ ਹੈ।

ਵਿਸ਼ੇਸ਼ ਜਾਂਚ ਇਕਾਈ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

brampton-crash 1-woman-killed-in-brampton-crash
Advertisment