ਕੈਨੇਡਾ : ਔਰਤ ਨੂੰ ਬੇਸਮੈਂਟ ‘ਚ ਬੰਦੀ ਬਣਾ ਕੇ ਰੱਖਣ ਅਤੇ ਜਿਨਸੀ ਸੋਸ਼ਣ ਦੇ ਦੋਸ਼ ‘ਚ 33 ਸਾਲਾ ਅੰਮ੍ਰਿਤਪਾਲ ਕੂਨਰ ਗ੍ਰਿਫਤਾਰ
33-year-old Amrit Pal Koonar arrested for holding woman captive in basement

ਕੈਲੇਡਨ ਦੇ 33 ਸਾਲਾ ਅੰਮ੍ਰਿਤਪਾਲ ਕੂਨਰ ਔਰਤ ਨੂੰ ਬੰਦੀ ਬਣਾਕੇ ਬੇਸਮੇਂਟ ਵਿੱਚ ਰੱਖਣ ਤੇ ਸ਼ਰੀਰਕ ਸੋਸ਼ਣ ਦੇ ਦੋਸ਼ ਹੇਠ ਉਨਟਾਰੀਓ ਪ੍ਰੋਵਿੰਸ਼ਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਪੁਲਿਸ ਨੂੰ ਸੋਮਵਾਰ (26 ਅਕਤੂਬਰ) ਸਵੇਰੇ ਲਗਭਗ 7:18 ਵਜੇ ਕੈਲੇਡਨ ਓਪੀਪੀ ਨੇ ਇੱਕ ਕਾਲ ਦਾ ਜਵਾਬ ਦਿੱਤਾ। ਪੁਲਿਸ ਨੂੰ ਮਿਲੀ ਜਾਣਕਾਰੀ ਨੇ ਸੰਕੇਤ ਦਿੱਤਾ ਕਿ ਇੱਕ ਲੜਕੀ ਨੂੰ ਉਸਦੀ ਇੱਛਾ ਦੇ ਵਿਰੁੱਧ ਚਾਰਲਸਟਨ ਸਿਡਰੋਡ ਨੇੜੇ ਇੱਕ ਬੇਸਮੈਂਟ ‘ਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤਾ ਦੀ ਮਦਦ ਕੀਤੀ ਅਤੇ ਮਾਮਲੇ ਦੀ ਜਾਂਚ ਕਰਕੇ ਕੈਲੇਡਨ ਨਿਵਾਸੀ ਵਿਰੁੱਧ ਦੋਸ਼ ਲਗਾਏ ਜਾਣਗੇ।

ਕੈਲੇਡਨ ਦੇ 33 ਸਾਲਾ ਅੰਮ੍ਰਿਤਪਾਲ ਕੂਨਰ ‘ਤੇ ਜਿਨਸੀ ਸੋਸ਼ਣ, ਹਮਲਾ ਕਰਨ ਅਤੇ ਜ਼ਬਰਦਸਤੀ ਬੰਦੀ ਬਣਾ ਕੇ ਰੱਖਣ ਦੇ ਚਾਰਜ ਲੱਗੇ ਹਨ।

ਫਿਲਹਾਲ, ਦੋਸ਼ ਅਦਾਲਤ ਵਿਚ ਸਾਬਤ ਨਹੀਂ ਹੋਏ ਹਨ। ਦੋਸ਼ੀ ਦੀ 7 ਜਨਵਰੀ, 2021 ਨੂੰ ਓਰੇਂਜਵਿਲ ਦੇ ਇੱਕ ਅਦਾਲਤ ‘ਚ ਪੇਸ਼ੀ ਹੋਵੇਗੀ।