37 ਸਾਲਾ ਮਨਦੀਪ ਸਿੰਘ ਉੱਪਲ਼ (ਰਵੀ) ਦੀ ਝੀਲ ‘ਚ ਡੁੱਬਣ ਕਾਰਨ ਮੌਤ
Calgary, Canada – 37 ਸਾਲਾ ਮਨਦੀਪ ਸਿੰਘ ਉੱਪਲ਼ (ਰਵੀ) ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋਣ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਸੰਗਰੂਰ, ਭਵਾਨੀਗੜ੍ਹ ਤੋਂ ਸੰਬੰਧਤ ਰਵੀ ਆਪਣੇ ਸਾਥੀਆਂ ਨਾਲ bow river ਘੁੰਮਣ ਗਿਆ ਸੀ ਜਿੱਥੇ ਇਹ ਹਾਦਸਾ ਵਾਪਰਿਆ ਹੈ।

ਦੱਸਣਯੋਗ ਹੈ ਕਿ ਸੜਕੀ ਹਾਦਸਿਆਂ ਤੋਂ ਇਲਾਵਾ ਹਰ ਸਾਲ ਪੰਜਾਬੀ ਭਾਈਚਾਰੇ ਦੇ ਕਈ ਨੌਜਵਾਨ ਝੀਲਾਂ ‘ਚ ਡੁੱਬਣ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ ਅਤੇ ਡੂੰਘਾ ਪਾਣੀ ਹੋਣ ਦੀਆਂ ਕਈ ਚਿਤਾਵਨੀਆਂ ਦਿੱਤੀਆਂ ਜਾਣ ਤੋਂ ਬਾਅਦ ਵੀ ਇਹ ਸਿਲਸਿਲਾ ਰੁਕਿਆ ਨਹੀਂ ਹੈ।