
ਪੀਲ ਰੀਜਨਲ ਪੁਲਿਸ ਵਲੋਂ ਪਲਵਿੰਦਰ ਸਿੰਘ ਦੇ ਦੋ ਹੋਰ ਫਰਾਰ ਹਤਿਆਰਿਆਂ, ਨੇਬਿਲ ਅਲਬਾਇਆਤੀ ਅਤੇ ਹਮਸ ਖ਼ਾਨ ਨੂੰ ਵੀ ਫੜ ਲਿਆ ਗਿਆ ਹੈ।
ਟਰੱਕ ਡਰਾਈਵਰ ਪਲਵਿੰਦਰ ਸਿੰਘ 2009 ਵਿੱਚ ਕੈਨੇਡਾ ਆਇਆ ਸੀ ਜਿਸਨੂੰ ਨੂੰ ਚਾਰ ਲੋਕਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ।
27 ਸਾਲਾ ਪਲਵਿੰਦਰ ਸਿੰਘ ਨੂੰ ਪੀਲ ਪੁਲਿਸ ਵੱਲੋਂ 16 ਜੁਲਾਈ ਦੀ ਸ਼ਾਮ ਡਾਊਨਵੁਡਜ਼ ਕੋਰਟ ਬਰੈਂਮਪਟਨ ਵਿਖੇ ਮ੍ਰਿਤਕ ਪਾਇਆ ਗਿਆ ਸੀ।
ਦੋ ਹਤਿਆਰੇ ਸੋਨ ਪੋਂਟੋ ਤੇ ਐਂਡ੍ਰਿਊ ਐਡਵਰਡ ਨੂੰ ਉਸੇ ਦਿਨ ਫੜ ਲਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਪਲਵਿੰਦਰ ਸਿੰਘ ਦੇ ਹਤਿਆਰੇ ਪੁਲਿਸ ਹਿਰਾਸਤ ਵਿੱਚ ਹਨ ਅਤੇ ਮਾਮਲੇ ਦੀ ਗੰਭੀਰਤਾ ਜਾਰੀ ਹੈ।