
ਕੈਨੇਡਾ ‘ਚ ਰਾਸ਼ਟਰੀ ਰਾਜਨੀਤਕ ਪਾਰਟੀ, ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ (38) ਦੇ ਗੁਰਕਿਰਨ ਕੌਰ (27) ਨਾਲ ਵਿਆਹ ਦੀਆਂ ਤਿਆਰੀਆਂ ਜਾਰੀ ਹਨ। 4 ਫਰਵਰੀ ਨੂੰ ਬਰੈਂਪਟਨ ਵਿਖੇ ਆਨੰਦ ਕਾਰਜ ਦੀ ਰਸਮ ਤੋਂ ਬਾਅਦ ਉਨ੍ਹਾਂ ਦਾ ਸੈਰ ਕਰਨ ਲਈ ਮੈਕਸੀਕੋ ਜਾਣ ਦਾ ਪ੍ਰੋਗਰਾਮ ਹੈ। ਦੋਵਾਂ ਨੇ ਮੰਗਣੀ ਦੀ ਰਸਮ 16 ਜਨਵਰੀ ਨੂੰ ਕੀਤੀ ਸੀ ਪਰ 2010 ਤੋਂ ਇਕ-ਦੂਜੇ ਦੇ ਸੰਪਰਕ ਵਿਚ ਹਨ।ਇਸ ਮੌਕੇ ‘ਤੇ ਕੈਨੇਡੀਅਨ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।