ਮਿਸੀਸਾਗਾ ‘ਚ ਸ਼ਾਰਟਕੱਟ ਪਿਆ ਭਾਰੀ – ਪਰਿਵਾਰ ਨਾਲ ਪਟੜੀ ਪਾਰ ਕਰਨ ਦੀ ਕੋਸ਼ਿਸ਼ ‘ਚ 4 ਸਾਲਾ ਬੱਚੀ ਦੀ ਮੌਤ
ਮਿਸੀਸਾਗਾ ਵਿੱਚ ਮੰਗਲਵਾਰ ਸ਼ਾਮ ਨੂੰ ਆਪਣੇ ਪਰਿਵਾਰ ਨਾਲ ਪਟੜੀ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇੱਕ GO ਰੇਲਗੱਡੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਇੱਕ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਨੂੰ ਸ਼ਾਮ 7:30 ਵਜੇ ਤੋਂ ਠੀਕ ਬਾਅਦ, ਡੁੰਡਾਸ ਸਟਰੀਟ ਅਤੇ ਕਾਵਥਰਾ ਰੋਡ ਨੇੜੇ ਲੋਲਿਤਾ ਗਾਰਡਨ ਅਤੇ ਸਿਲਵਰ ਕ੍ਰੀਕ ਬੁਲੇਵਾਰਡ ਵਿਖੇ ਬੁਲਾਇਆ ਗਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦਾ ਪਰਿਵਾਰ ਪਟੜੀ ਨੂੰ ਪਾਰ ਕਰਨ ਲਈ ਸ਼ਾਰਟਕੱਟ ਲੈ ਰਿਹਾ ਸੀ ਜਦੋਂ ਰੇਲਗੱਡੀ ਪੂਰੀ ਰਫ਼ਤਾਰ ਨਾਲ ਆ ਗਈ ਅਤੇ ਪਰਿਵਾਰ ਦੇ ਬਾਕੀ ਮੈਂਬਰ ਸਮੇਂ ਸਿਰ ਪਟੜੀ ਤੋਂ ਉਤਰ ਗਏ ਪਰ ਬੱਚੀ ਟਰੇਨ ਦੀ ਲਪੇਟ ‘ਚ ਆ ਗਈ ਸੀ। ਬੱਚੀ ਹੈਮਿਲਟਨ ਤੋਂ ਸੀ। ਘਟਨਾ ਵਾਲੀ ਜਗ੍ਹਾ ਦੇ ਨੇੜ੍ਹੇ ਵਸਨੀਕਾਂ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਕਈ ਲੋਕ ਉਸ ਪਟੜੀ ਨੂੰ ਬਤੌਰ ਸ਼ਾਰਰਕੱਟ ਇਸਤੇਮਾਲ ਕਰਦੇ ਹਨ।