ਪ੍ਰੋਜੈਕਟ ਪੈਟਨ: ਜੀਟੀਏ ਵਿੱਚ 800 ਪੁਲਿਸ ਅਫਸਰਾਂ ਨੇ ਮਾਰਿਆ ਛਾਪਾ, 70 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
800 officers involved in organized crime raid in GTA

ਪ੍ਰੋਜੈਕਟ ਪੈਟਨ: ਜੀਟੀਏ ਵਿੱਚ 800 ਪੁਲਿਸ ਅਫਸਰਾਂ ਨੇ ਮਾਰਿਆ ਛਾਪਾ, 70 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਜੀਟੀਏ ਦੇ 800 ਤੋਂ ਵੱਧ ਅਧਿਕਾਰੀ ਇੱਕ ਕਥਿਤ ਅਪਰਾਧਕ ਸੰਗਠਨ ਨੂੰ ਨਿਸ਼ਾਨਾ ਬਣਾ ਰਹੇ ਸਨ।

ਟੋਰਾਂਟੋ ਪੁਲਿਸ ਵੱਲੋਂ ਪੀਲ, ਯਾਰਕ ਅਤੇ ਡੁਰਹਮ ਦੇ ਖੇਤਰੀ ਪੁਲਿਸ ਵਿਭਾਗਾਂ ਵੱਲੋਂ 50 ਖੋਜ ਵਾਰੰਟਾਂ ਨਾਲ ਵੀਰਵਾਰ ਸਵੇਰੇ 5 ਵਜੇ ਦੇ ਕਰੀਬ ਛਾਪਾ ਮਾਰਿਆ ਗਿਆ।
800 officers involved in organized crime raid in GTAਟੋਰਾਂਟੋ ਪੁਲਿਸ ਨੇ ਕਿਹਾ ਕਿ ਪ੍ਰਾਜੈਕਟ ਪੈਟਨ ਲਈ 9 ਮਹੀਨਿਆਂ ਦੀ ਯੋਜਨਾ ਬਣਾਈ ਗਈ ਸੀ। ਗ੍ਰਿਫਤਾਰ ਕੀਤੇ ਗਏ ਸ਼ੱਕੀ ਵਿਅਕਤੀ ਫਿੰਚ ਐਵੇਨਿਊ ਕੋਰਟ ‘ਚ 10 ਵਜੇ ਸਵੇਰੇ ਐਤਵਾਰ ਨੂੰ ਵਿਚ ਪੇਸ਼ ਹੋਣਗੇ।

ਟੋਰਾਂਟੋ ਪੁਲਿਸ ਹੈੱਡਕੁਆਰਟਰ ਵਿਖੇ 10:30 ਵਜੇ ਨਿਊਜ਼ ਕਾਨਫਰੰਸ ਵਿਚ ਹੋਰ ਜਾਣਕਾਰੀ ਜਾਰੀ ਕੀਤੀ ਗਈ ਅਤੇ ਟੋਰਾਂਟੋ ਪੁਲਿਸ ਨੇ ਦਸਿਆ ਕਿ 70 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 50 ਤੋਂ ਵੱਧ ਖੋਜ ਵਾਰੰਟਾਂ ਜਾਰੀ ਕੀਤੇ ਗਏ ਹਨ, ਜਿਸਦੇ ਚੱਲਦਿਆਂ ਇਕ “ਖ਼ਤਰਨਾਕ ਸ੍ਰਟੀਟ ਗੈਂਗ” ਤੇ ਨਕੇਲ ਕੱਸੀ ਗਈ ਹੈ।

—PTC News